ਨਿਊਯਾਰਕ 'ਚ ਸਿੱਖਾਂ ਨੇ ਕੀਤੀ ਰੋਸ ਰੈਲੀ
Published : Jul 4, 2018, 9:12 am IST
Updated : Jul 4, 2018, 9:12 am IST
SHARE ARTICLE
Sikhs Protest Rally
Sikhs Protest Rally

1984 'ਚ ਭਾਰਤ ਦੀ ਫ਼ੌਜ ਵਲੋਂ ਦਰਬਾਰ ਸਾਹਿਬ 'ਤੇ ਕੀਤੇ ਗਏ ਹਮਲੇ ਦੀ 34ਵੀਂ ਵਰ੍ਹੇਗੰਢ ਮੌਕੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਿੱਖ ਕਲਚਰਲ ਸੁਸਾਇਟੀ ...

ਕੋਟਕਪੂਰਾ, 1984 'ਚ ਭਾਰਤ ਦੀ ਫ਼ੌਜ ਵਲੋਂ ਦਰਬਾਰ ਸਾਹਿਬ 'ਤੇ ਕੀਤੇ ਗਏ ਹਮਲੇ ਦੀ 34ਵੀਂ ਵਰ੍ਹੇਗੰਢ ਮੌਕੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਿੱਖ ਕਲਚਰਲ ਸੁਸਾਇਟੀ ਅਤੇ ਟਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਨੇ ਸਥਾਨਕ ਟਾਈਮਜ਼ ਸਕੁਏਅਰਜ਼ ਵਿਖੇ ਰੋਸ ਰੈਲੀ ਕੀਤੀ। ਇਸ ਰੈਲੀ 'ਚ ਨਿਊਯਾਰਕ, ਨਿਊ ਜਰਸੀ, ਪੈਨਸਲਵੇਨੀਆ, ਕਨੈਕਟੀਕਟ, ਵਰਜੀਨੀਆ ਅਤੇ ਫ਼ਿਲਾਡਲਫ਼ੀਆ ਤੋਂ ਸਿੱਖ ਸੰਗਤ ਨੇ ਸ਼ਮੂਲੀਅਤ ਕੀਤੇ। 

ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਬੁਲਾਰੇ ਹਰਜਿੰਦਰ ਸਿੰਘ ਨੇ ਕਿਹਾ ਕਿ 1984 ਦੇ ਘੱਲੂਘਾਰੇ ਅਤੇ ਸਿੱਖ ਨਸਲਕੁਸ਼ੀ ਤਹਿਤ ਪਿਛਲੇ 34 ਸਾਲਾਂ ਤੋਂ ਹੁਕੂਮਤ ਵਲੋਂ ਸਿੱਖਾਂ 'ਤੇ ਹਮਲੇ ਜਾਰੀ ਹਨ। 2015 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਸ਼ੂਰੂਆਤ ਹੋਈ, ਜੋ ਅੱਜ ਵੀ ਜਾਰੀ ਹੈ। ਹਕੂਮਤ ਸਿੱਖਾਂ ਨੂੰ ਇਨਸਾਫ਼ ਦੇਣ ਵਿਚ ਅਸਫ਼ਲ ਹੋਈ ਹੈ। ਇਨਸਾਫ਼ ਲਈ ਸਰਬੱਤ ਖ਼ਾਲਸਾ ਵਲੋਂ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ 'ਚ ਬਰਗਾੜੀ ਇਨਸਾਫ਼ ਮੋਰਚੇ ਦੀ ਬਾਹਰਲੇ ਸਿੱਖ ਡਟਵੀਂ ਹਮਾਇਤ ਕਰ ਰਹੇ ਹਨ।

ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਅੱਜ ਭਾਰਤ ਦੀ ਕਮਾਨ ਆਰ. ਐਸ. ਐਸ. ਦੇ ਹੱਥ ਹੈ ਅਤੇ ਉਨ੍ਹਾਂ ਦੀਆਂ ਨੀਤੀਆਂ ਨਾਜ਼ੀ ਜਰਮਨੀ ਦੀ ਤਰਜ 'ਤੇ ਘੱਟਗਿਣਤੀਆਂ ਦਾ ਘਾਣ ਕਰ ਰਹੀਆਂ ਹਨ।  ਸਿੱਖਜ਼ ਫ਼ਾਰ ਜਸਟਿਸ ਤੋਂ ਜਗਜੀਤ ਸਿੰਘ ਨੇ 12 ਅਗਸਤ ਨੂੰ ਕੌਮ ਨੂੰ ਲੰਡਨ ਪਹੁੰਚਣ ਦਾ ਸੱਦਾ ਦਿਤਾ ਜਿਥੇ 2020 ਰੈਫ਼ਰੰਡਮ ਬਾਰੇ ਲੰਦਨ ਐਲਾਨਨਾਮੇ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।

ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ ਸਿੱਖਾਂ 'ਤੇ ਹੋ ਰਹੇ ਜ਼ੁਲਮਾਂ ਖਾਸ ਤੌਰ 'ਤੇ ਸ਼ਿਲਾਂਗ ਦੀ ਸਥਿਤੀ ਤੋਂ ਅਮਰੀਕੀ ਸਰਕਾਰ ਨੂੰ ਜਾਣੂ ਕਰਾਉਣ ਲਈ ਆਉਣ ਵਾਲੇ ਸਮੇਂ 'ਚ ਸਟੇਟ ਡਿਪਾਰਟਮੈਂਟ ਤਕ ਪਹੁੰਚ ਕੀਤੀ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement