
ਬੋਰਿਸ ਜੌਨਸਨ ਦਾ ਸੰਬੰਧ ਭਾਰਤ ਨਾਲ ਵੀ ਰਿਹਾ ਹੈ ਕਿਉਂਕਿ ਉਹਨਾਂ ਦੀ ਪਤਨੀ ਭਾਰਤੀ ਮੂਲ ਦੀ ਸੀ
ਇੰਗਲੈਂਡ- ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਜੀਵਨ ਵੱਖਰੀਆਂ ਗੱਲਾਂ ਨਾਲ ਭਰਿਆ ਹੋਇਆ ਹੈ ਇਸ ਲਈ ਉਹ ਹਮੇਸਾ ਮੀਡੀਆ ਦੀਆਂ ਸੁਰਖੀਆਂ ਵਿਚ ਰਹੇ ਹਨ। ਬੋਰਿਸ ਜੌਨਸਨ ਦਾ ਸੰਬੰਧ ਭਾਰਤ ਨਾਲ ਵੀ ਰਿਹਾ ਹੈ ਕਿਉਂਕਿ ਉਹਨਾਂ ਦੀ ਪਤਨੀ ਭਾਰਤੀ ਮੂਲ ਦੀ ਸੀ ਪਰ ਹੁਣ ਦੇਵੋਂ ਵੱਖ ਹੋ ਚੁੱਕੇ ਹਨ। 55 ਸਾਲਾ ਸ਼੍ਰੀਮਤੀ ਮੇਰਿਨਾ ਦਰਅਸਲ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੇ ਦਿੱਲੀ ਸਥਿਤ ਸਟਾਫ਼ ਰਿਪੋਰਟਰ ਸ਼੍ਰੀ ਚਾਰਲਸ ਵ੍ਹੀਲਰ ਦੀ ਧੀ ਹਨ। ਸ਼੍ਰੀ ਚਾਰਲਸ ਦੀ ਦੂਜੀ ਪਤਨੀ ਦੀਪ ਸਿੰਘ ਦਾ ਜਨਮ ਭਾਵੇਂ ਸਰਗੋਧਾ ਵਿਛੇ ਹੋਇਆ ਸੀ
Charles Wheeler
ਪਰ ਉਹਨਾਂ ਦਾ ਪਰਵਾਰ 1947 ਚ ਦੇਸ਼ ਦੀ ਵੰਡ ਦੌਰਾਨ ਭਾਰਤ ਆ ਗਿਆ ਸੀ। ਉਹਨਾਂ 1961 ਚ ਦਿੱਲੀ ਵਿਖੇ ਵਿਆਹ ਰਚਾਇਆ ਸੀ। ਇੰਗਲੈਂਡ ਦੇ ਪ੍ਰਧਾਨ ਮੰਤਰੀ ਸ਼੍ਰੀ ਬੋਰਿਸ ਜੌਨਸਨ ਨੂੰ ਵਿਆਹ ਤੋਂ ਬਾਅਦ ਬਹੁਤ ਵਾਰ ਭਾਰਤ ਆਉਣਾ ਜਾਣਾ ਪਿਆ ਕਿਉਂਕਿ ਉਹਨਾਂ ਦੀ ਪਤਨੀ ਮੇਰਿਨਾ ਦੇ ਬਹੁਤ ਸਾਰੇ ਪਰਵਾਰਿਕ ਮੈਂਬਰ ਭਾਰਤ ਵਿਚ ਰਹਿੰਦੇ ਸਨ। ਮੇਰਿਨਾ ਦੀ ਮਾਂ ਦੀਪ ਦਾ ਪਹਿਲਾ ਵਿਆਹ ਦਿੱਲੀ ਦੇ ਉੱਘੇ ਬਿਲਡਰ ਸ਼ੋਭਾ ਸਿੰਘ ਦੇ ਚਾਰ ਲੜਕਿਆਂ ਵਿਚੋਂ ਇਕ ਨਾਲ ਹੋਇਆ ਜਿਸਦਾ ਨਾਮ ਦਲਜੀਤ ਸਿੰਘ ਸੀ।
Boris Johnson Wife Marina Wheeler
ਉੱਘੇ ਪੱਤਰਕਾਰ 'ਤੇ ਲੇਖਕ ਖੁਸ਼ਵੰਤ ਸਿੰਘ ਅਸਲ ਵਿਚ ਦਲਜੀਤ ਸਿੰਘ ਦੇ ਭਰਾ ਹੀ ਸਨ। ਜੌਨਸਨ ਆਮ ਤੌਰ 'ਤੇ ਆਪਣੀ ਗੱਲਬਾਤ ਵਿਚ ਆਪਣੇ ਭਾਰਤੀ ਰਿਸ਼ਤੇਦਾਰਾਂ ਦੀ ਗੱਲ ਕਰਦੇ ਹੀ ਰਹਿੰਦੇ ਸਨ ਇਸ ਲਈ ਉਹਨਾਂ ਨੂੰ ਸਿੱਖ ਕੌਮ ਅਤੇ ਸਿੱਖ ਪੰਥ ਦੀ ਬਹੁਤ ਜਾਣਕਾਰੀ ਸੀ। ਬੋਰਿਸ ਜੌਨਸਨ ਸਾਲ 2017 ਦੌਰਾਨ ਜਦੋਂ ਬ੍ਰਿਸਟਲ ਦੇ ਗੁਰਦੁਆਰਾ ਸਾਹਿਬ ਚ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਜਦੋਂ ਉਹਨਾਂ ਆਪਣੀ ਭਾਰਤ ਫੇਰੀ ਦੀਆਂ ਗੱਲਾਂ ਦੱਸਦਿਆਂ ਕਿਹਾ ਸੀ ਕਿ ਉਹ ਤਾਂ ਭਾਰਤ ਜਾਂਦੇ ਸਮੇਂ ਆਪਣੇ ਰਿਸ਼ਤੇਦਾਰਾਂ ਲਈ ਸਕੌਚ ਵਿਸਕੀ ਜਰੂਰ ਲੈ ਜਾਂਦੇ ਸਨ ਫਿਰ ਇਸ ਉੱਤੇ ਵਿਵਾਦ ਖੜ੍ਹਾ ਹੋ ਗਿਆ ਸੀ ਕਿਉਂਕਿ ਇੰਗਲੈਂਡ ਦੇ ਸਿੱਖਾਂ ਨੇ ਇਸ ਦਾ ਬੁਰਾ ਮਨਾਇਆ ਸੀ।