
ਅਪਣੇ ਰਾਜਨੀਤਕ ਕਰੀਅਰ ਦੌਰਾਨ ਜਾਨਸਨ ਕਈ ਵਾਰ ਜੋਕਰ ਵਾਂਗ ਪੇਸ਼ ਆਏ ਹਨ ਅਤੇ ਉਨ੍ਹਾਂ ਨੂੰ ਇਸ ਵਿਚ ਕਦੇ ਸ਼ਰਮ ਮਹਿਸੂਸ ਨਹੀਂ ਹੋਈ
ਪੈਰਿਸ : ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿਚ ਉਹ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਸਾਹਮਣੇ ਮੇਜ਼ 'ਤੇ ਅਪਣੇ ਪੈਰ ਰੱਕ ਕੇ ਬੈਠੇ ਨਜ਼ਰ ਆ ਰਹੇ ਹਨ। ਫ਼ਰਾਂਸ 'ਚ ਸੋਸ਼ਲ ਮੀਡੀਆ 'ਤੇ ਤਸਵੀਰ ਵਾਇਰਲ ਹੋਣ ਤੋਂ ਬਾਅਦ ਲੋਕ ਬੋਰਿਸ ਜਾਨਸਨ ਦੀ ਆਲੋਚਨਾ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਸ ਤਰ੍ਹਾਂ ਨਾਲ ਜਾਨਸਨ ਨੇ ਮੈਕਰੋ ਦੀ ਬੇਇਜ਼ਤੀ ਕੀਤੀ ਹੈ।
Foot on table: British PM at home in French president palace
ਪਰ ਫ਼ਰਾਂਸ ਦੇ ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਨਸਨ ਨੇ ਫ਼ਰਾਂਸਿਸੀ ਰਾਸ਼ਟਰਪਤੀ ਸਾਹਮਣੇ ਮੇਜ਼ 'ਤੇ ਪੈਰ ਰੱਖੇ ਹੋਏ ਸਨ ਪਰ ਉਨ੍ਹਾਂ ਨੇ ਇਸ ਤਰ੍ਹਾਂ ਨਾਲ ਮੈਕਰੋ ਦੀ ਬੇਇਜ਼ਤੀ ਨਹੀਂ ਕੀਤੀ ਹੈ ਸਗੋਂ ਉਨ੍ਹਾਂ ਨੂੰ ਅਪਣੀ ਪਹਿਲੀ ਵਿਦੇਸ਼ੀ ਯਾਤਰਾ ਸ਼ੁਰੂ ਕਰਨ ਵਿਚ ਇਕ ਮਹੀਨੇ ਦਾ ਸਮਾਂ ਲੱਗਾ ਅਤੇ ਉਹ ਰਾਸ਼ਟਰਪਤੀ ਇਮੈਨੁਅਲ ਮੈਕਰੋ ਦੇ ਮਹਿਲ ਨੂੰ ਅਪਣਾ ਘਰ ਸਮਝ ਰਹੇ ਸਨ। ਇਸ ਲਈ ਉਨ੍ਹਾਂ ਨੇ ਅਪਣੇ ਪੈਰ ਫ਼ਰਨੀਚਰ 'ਤੇ ਰੱਖੇ ਸਨ।
Foot on table: British PM at home in French president palace
ਅਪਣੇ ਰਾਜਨੀਤਕ ਕਰੀਅਰ ਦੌਰਾਨ ਜਾਨਸਨ ਕਈ ਵਾਰ ਜੋਕਰ ਵਾਂਗ ਪੇਸ਼ ਆਏ ਹਨ ਅਤੇ ਉਨ੍ਹਾਂ ਨੂੰ ਇਸ ਵਿਚ ਕਦੇ ਸ਼ਰਮ ਮਹਿਸੂਸ ਨਹੀਂ ਹੋਈ। ਜਾਨਸਨ ਨੂੰ ਕੈਮਰਿਆਂ ਸਾਹਮਣੇ ਮਜ਼ਾਕ ਕਰਦੇ ਹੋਏ ਦੇਖਿਆ ਗਿਆ। ਮੈਕਰੋ ਨੇ ਇਸ ਨੂੰ ਦੇਖਿਆ ਅਤੇ ਉਹ ਖ਼ੁਸ਼ ਸਨ। ਜਾਨਸਨ ਅਤੇ ਮੈਕਰੋ ਦੇ ਏਲਿਸੀ ਪੈਲੇਸ ਵਿਚ ਪੱਤਰਕਾਰਾਂ ਨੂੰ ਸੰਬੋਧਤ ਕਰਨ ਤੋਂ ਬਾਅਦ ਇਹ ਨਜ਼ਾਰਾ ਸਾਹਮਣੇ ਆਇਆ ਸੀ