
ਨਵਜੀਤ ਕੌਰ ਬਰਾੜ ਵਾਰਡ 2 ਅਤੇ 6 ਲਈ ਬਰੈਂਪਟਨ ਸਿਟੀ ਕੌਂਸਲਰ ਚੁਣੀ ਗਈ ਹੈ।
ਬਰੈਂਪਟਨ: ਨਿਊ ਬਰੈਂਪਟਨ ਸਿਟੀ ਕੌਂਸਲਰ ਨਵਜੀਤ ਕੌਰ ਬਰਾੜ ਕੈਨੇਡਾ ਵਿਚ ਅਹੁਦੇ ਲਈ ਚੁਣੀ ਗਈ ਪਹਿਲੀ ਦਸਤਾਰਧਾਰੀ ਸਿੱਖ ਔਰਤ ਹੈ। ਨਵਜੀਤ ਕੌਰ ਬਰਾੜ ਵਾਰਡ 2 ਅਤੇ 6 ਲਈ ਬਰੈਂਪਟਨ ਸਿਟੀ ਕੌਂਸਲਰ ਚੁਣੀ ਗਈ ਹੈ।
ਬਰੈਂਪਟਨ ਸਿਟੀ ਕੌਂਸਲ ਵਿਚ ਚਾਰ ਨਵੇਂ ਉਮੀਦਵਾਰਾਂ ਵਿਚੋਂ ਸਿਰਫ਼ ਨਵਜੀਤ ਬਰਾੜ ਨੇ ਵਾਰਡ 2 ਅਤੇ 6 ਵਿਚ ਸਿਟੀ ਕੌਂਸਲਰ ਦੀ ਦੌੜ ਜਿੱਤ ਲਈ। ਇਸ ਦੇ ਨਾਲ ਹੀ ਉਹਨਾਂ ਨੇ ਕਾਉਂਸ ਡੱਗ ਵਿਲਨਜ਼ ਦੀ ਥਾਂ ਲੈ ਲਈ ਹੈ। ਨਵਜੀਤ ਬਰਾੜ ਨੇ 28 ਫੀਸਦੀ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ।
ਬਰੈਂਪਟਨ ਦੀ ਲਗਭਗ 40 ਪ੍ਰਤੀਸ਼ਤ ਆਬਾਦੀ ਦੱਖਣੀ ਏਸ਼ੀਆਈ ਹੈ, ਅਤੇ ਸੋਮਵਾਰ ਨੂੰ ਮਿਉਂਸਪਲ ਚੋਣਾਂ ਭਾਰਤੀਆਂ ਵੱਲੋਂ ਮਨਾਏ ਜਾਂਦੇ ਦੀਵਾਲੀ ਦੇ ਤਿਉਹਾਰ ਮੌਕੇ ਹੋਈਆਂ। ਦੱਸ ਦੇਈਏ ਕਿ ਓਂਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਦੀਆਂ ਮਿਉਂਸੀਪਲ ਚੋਣਾਂ ਵਿਚ 40 ਦੇ ਕਰੀਬ ਉਮੀਦਵਾਰ ਪੰਜਾਬੀ ਮੈਦਾਨ ਸਨ।