
ਮੀਡੀਆ ਰਿਪੋਰਟ ਵਿਚ ਇਸ ਨੂੰ ਟ੍ਰੈਫਿਕ ਜਾਮ ਦੇ ਲਈ ਦੁਨੀਆ ਦੇ ਸਭ ਤੋਂ ਖ਼ਰਾਬ ਸ਼ਹਿਰਾਂ ਵਿਚ ਗਿਣਿਆ ਜਾਣ ਲੱਗਾ ਹੈ
ਤੇਹਰਾਨ- ਇਕ ਸ਼ਹਿਰ ਵਿਚ ਬਹੁਤ ਹੀ ਜਾਮ ਲੱਗਾ ਰਹਿੰਦਾ ਹੈ। 10 ਮਿੰਟ ਦੀ ਦੂਰੀ ਦਾ ਰਸਤਾ ਤੈ ਕਰਨ ਲਈ ਵੀ ਘੰਟੇ ਲਗ ਜਾਂਦੇ ਹਨ। ਸੈਲੀਬ੍ਰਿਟੀ ਤੇ ਅਮੀਰਾਂ ਨੇ ਇਸ ਦਾ ਹੱਲ ਲੱਭ ਲਿਆ ਹੈ। ਉਹ ਐਬੂਲੈਂਸ ਨੂੰ ਟੈਕਸੀ ਦੀ ਤਰ੍ਹਾਂ ਵਰਤ ਰਹੇ ਹਨ। ਮੈਡੀਕਲ ਸਰਵਿਸ ਦਾ ਦੁਰਉਪਯੋਗ ਦਾ ਇਹ ਹੈਰਾਨ ਕਰਨ ਵਾਲਾ ਮਾਮਲਾ ਰਾਨ ਦੀ ਰਾਜਧਾਨੀ ਤੇਹਰਾਨ ਦਾ ਹੈ। ਤੇਹਰਾਨ ਸ਼ਹਿਰ ਦੀ ਆਬਾਦੀ ਇਕ ਕਰੋੜ 40 ਲੱਖ ਹੈ। ਸ਼ਹਿਰ ਵਿਚ ਬੇਕਾਬੂ ਨਿਰਮਾਣ ਅਤੇ ਵਿਕਾਸ ਕਾਰਨ ਭਾਰੀ ਟ੍ਰੈਫਿਕ ਜਾਮ ਹੋਣ ਲੱਗ ਗਿਆ ਹੈ।
Taxi
ਮੀਡੀਆ ਰਿਪੋਰਟ ਵਿਚ ਇਸ ਨੂੰ ਟ੍ਰੈਫਿਕ ਜਾਮ ਦੇ ਲਈ ਦੁਨੀਆ ਦੇ ਸਭ ਤੋਂ ਖ਼ਰਾਬ ਸ਼ਹਿਰਾਂ ਵਿਚ ਗਿਣਿਆ ਜਾਣ ਲੱਗਾ ਹੈ। ਸਾਰਾ ਦਿਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਸ ਤੋਂ ਬਚਣ ਲਈ ਲੋਕਾਂ ਨੇ ਐਬੂਲੈਂਸ ਦਾ ਦੁਰਉਪਯੋਗ ਕਰਨਾ ਸ਼ੁਰੂ ਕਰ ਦਿੱਤਾ। ਹਾਲ ਹੀ ਵਿਚ ਨਾਜੀ ਪ੍ਰਾਈਵੇਟ ਐਬੂਲੈਂਸ ਸਰਵਿਸ ਨੂੰ ਫੋਨ ਕਰ ਕੇ ਇਕ ਮਸ਼ਹੂਰ ਫੁੱਟਬਾਲਰ ਨੇ ਐਬੂਲੈਂਸ ਦੀ ਮੰਗ ਕੀਤੀ ਪਰ ਉਸ ਨੇ ਸਾਰਿਆਂ ਸਾਹਮਣੇ ਇਹ ਵੀ ਦੱਸ ਦਿੱਤਾ ਕਿ ਉਸ ਦੇ ਘਰ ਕੋਈ ਵੀ ਬਿਮਾਰ ਨਹੀਂ ਹੈ।ਉਹ ਐਬੂਲੈਂਸ ਨੂੰ ਟੈਕਸੀ ਵਜੋਂ ਵਰਤਣਾ ਚਾਹੁੰਦਾ ਹੈ।
Ambulance
ਨਿਊ ਯਾਰਕ ਟਾਈਮਜ਼ ਦੀ ਇਕ ਰਿਪੋਰਟ ਦੇ ਅਨੁਸਾਰ, ਨਾਜ਼ੀ ਪ੍ਰਾਈਵੇਟ ਐਬੂਲੈਂਸ ਸੇਵਾ ਦੇ ਮਹਿਮੂਦ ਰਹੀਮੀ ਨੇ ਸਾਨੂੰ ਦੱਸਿਆ ਕਿ ਅਭਿਨੇਤਾ, ਅਥਲੀਟ ਅਤੇ ਅਮੀਰ ਲੋਕ ਇਸ ਤਰ੍ਹਾਂ ਹੀ ਕਾਲ ਕਰਦੇ ਹਨ। ਉੱਥੇ ਹੀ ਤਹਿਰਾਨ ਦੀ ਨਿਜੀ ਐਬੂਲੈਂਸ ਸੇਵਾ ਦੇ ਮੁਖੀ, ਮੋਜਤਬਾ ਲਹਾਰਸੇਬੀ ਨੇ ਕਿਹਾ ਕਿ ਇਹ ਮਾਮਲਾ ਕਾਫ਼ੀ ਵੱਧ ਗਿਆ ਹੈ। ਹੁਣ ਇਹ ਸਿਰਫ ਸੈਲੀਬ੍ਰਿਟੀ ਤੱਕ ਸੀਮਿਤ ਨਹੀਂ ਹੈ। ਕਈ ਵਾਰ ਪ੍ਰਾਈਵੇਟ ਟਿਊਸ਼ਨ ਅਧਿਆਪਕ ਵੀ ਐਬੂਲੈਂਸ ਨੂੰ ਟੈਕਸੀ ਵਜੋਂ ਵਰਤਦਾ ਹੈ ਤਾਂ ਜੋ ਉਹ ਸਮੇਂ ਸਿਰ ਕਲਾਸ ਵਿਚ ਪਹੁੰਚ ਜਾਵੇ। ਰਿਪੋਰਟ ਦੇ ਮੁਤਾਬਿਕ ਤੇਹਰਾਨ ਦੇ ਪ੍ਰੋਸੇਕਿਊਟਰ ਜਨਰਲ ਨੇ ਆਦੇਸ਼ ਜਾਰੀ ਕਰ ਕੇ ਪੁਲਿਸ ਨੂੰ ਐਬੂਲੈਂਸ ਦੇ ਦੁਰਉਪਯੋਗ ਦੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ।
Traffic
ਗੈਰ ਬੀਮਾਰ ਲੋਕਾਂ ਨੂੰ ਐਬੂਲੈਂਸ ਸੇਵਾ ਦੇਣ ਵਾਲੀਆਂ ਕੰਪਨੀਆਂ ਖਿਲਾਫ਼ ਕਾਰਵਾਈ ਕਰਨ ਦੀ ਵੀ ਗੱਲ ਕਹੀ। ਇਸ ਦੇ ਨਾਲ ਹੀ, ਨਾਜ਼ੀ ਪ੍ਰਾਈਵੇਟ ਐਬੂਲੈਂਸ ਸੇਵਾ ਦੇ ਮਹਿਮੂਦ ਰਹੀਮੀ ਨੇ ਕਿਹਾ ਕਿ ਹੁਣ ਬਹੁਤੇ ਲੋਕ ਐਬੂਲੈਂਸ ਚਾਲਕਾਂ ਨੂੰ ਰਸਤਾ ਨਹੀਂ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਮੌਤ ਦਾ ਸਾਹਮਣਾ ਕਰ ਰਿਹਾ ਮਰੀਜ ਨਹੀਂ ਹੈ। ਬਲਕਿ ਕੋਈ ਸੈਲੀਬ੍ਰਿਟੀਵਾਲ ਕਟਾਉਣ ਲਈ ਜਾ ਰਿਹਾ ਹੈ। ਬਹੁਤ ਸਾਰੇ ਈਰਾਨੀ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵਿਅੰਗ ਨਾਲ ਲਿਖਿਆ ਹੈ ਕਿ ਦੇਸ਼ ਦੀ ਮਸ਼ਹੂਰ ਟੈਕਸੀ ਐਪ ਸਨੈਪ ਨੂੰ ਹੁਣ ਐਬੂਲੈਂਸ ਸੇਵਾ ਸ਼ੁਰੂ ਕਰ ਦੇਣੀ ਚਾਹੀਦੀ ਹੈ।