Italy News: ਪ੍ਰਵਾਸੀਆਂ ਦੇ ਹੱਕ ਵਿਚ ਇਟਲੀ ਦੀ ਰਾਜਧਾਨੀ ਰੋਮ ਵਿਖੇ ਕੀਤਾ ਗਿਆ ਰੋਸ ਮੁਜ਼ਾਹਰਾ
Published : Feb 27, 2024, 1:09 pm IST
Updated : Feb 27, 2024, 1:09 pm IST
SHARE ARTICLE
Protest in favor of immigrants in Rome
Protest in favor of immigrants in Rome

ਇਟਲੀ ਭਰ ਤੋਂ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।

Italy News: ਇਟਲੀ ਵਿਚ ਵੱਸਦੇ ਪ੍ਰਵਾਸੀਆਂ ਦੀ ਆਵਾਜ਼ ਬੁਲੰਦ ਕਰਨ ਲਈ ਇਟਲੀ ਦੀ ਰਾਜਧਾਨੀ ਵਿਚ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿਚ ਇਟਲੀ ਭਰ ਤੋਂ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।

ਇਸ ਇਕੱਠ ਦਾ ਮਕਸਦ ਇਟਲੀ ਵਿਚ ਪ੍ਰਵਾਸੀਆਂ ਦੀਆਂ ਮੰਗਾਂ ਨੂੰ ਸਰਕਾਰ ਤਕ ਪਹੁੰਚਾਉਣਾ ਸੀ। ਪੱਤਰਕਾਰ ਨਾਲ ਗੱਲਬਾਤ ਕਰਦਿਆਂ "ਇੰਡੀਅਨ ਕਮਿਊਨਿਟੀ ਇਨ ਲਾਸੀਓ ਦੇ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ ਅਤੇ ਸ਼ਹੀਦ ਭਗਤ ਸਿੰਘ ਸਭਾ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਬੌਬੀ ਅਟਵਾਲ ਨੇ ਦਸਿਆ ਕਿ ਇਟਲੀ ਵੱਸਦੇ ਪ੍ਰਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਇਟਲੀ ਦੀ ਰਾਜਧਾਨੀ ਰੋਮ ਵਿਖੇ ਮੁਜ਼ਾਹਰਾ ਕੱਢਿਆ ਗਿਆ। ਪਿਆਸਾ ਵਿਤੋਰੀੳ ਤੋਂ  ਜਲੂਸ  ਦੇ ਰੂਪ ਵਿਚ ਸ਼ੁਰੂ ਹੋਇਆ ਮਾਰਚ ਪਿਆਸਾ ਵਨੇਸੀਆ ਵਿਖੇ ਸਮਾਪਤ ਹੋਇਆ। ਉਨ੍ਹਾਂ ਦਸਿਆ ਕਿ ਇਨ੍ਹਾਂ ਮੰਗਾਂ ਵਿਚ ਇਟਲੀ ’ਚ  ਨਿਵਾਸ ਪਰਮਿਟ (ਪਰਮੇਸੋ ਦੀ ਸੰਜੋਰਨੋ) ਦੇ ਨਵਨੀਕਰਨ ਲਈ ਲੰਮਾ ਸਮਾਂ ਲੱਗਣਾ, ਫਿੰਗਰਪ੍ਰਿੰਟ ਦੀ ਤਾਰੀਕ ਬਹੁਤ ਲੇਟ ਮਿਲਣੀ, ਇਟਲੀ ਵਿਚ ਜਨਮੇ ਬੱਚੇ ਨੂੰ ਜਨਮ ਤੋਂ ਹੀ ਨਾਗਰਿਕਤਾ ਮਿਲਣ ਸੰਬੰਧੀ, ਪ੍ਰਵਾਸੀ ਕਾਮਿਆਂ ਸਬੰਧੀ ਹੋਰ ਮਸਲੇ ਸ਼ਾਮਲ ਹਨ।  

Protest in favor of immigrants in RomeProtest in favor of immigrants in Rome

ਇਸ ਵਿਚ ਭਾਰਤੀਆ ਤੋਂ ਇਲਾਵਾ ਬੰਗਲਾਦੇਸ਼, ਸ਼੍ਰੀਲੰਕਾ, ਅਫਰੀਕਨ, ਕੈਮਰੋਨ, ਇਕਆਦੋਰ ਅਤੇ ਕਈ ਹੋਰਨਾਂ ਮੂਲ ਨਾਲ ਸਬੰਧਤ ਪ੍ਰਵਾਸੀਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਰੋਮ ਵਿਖੇ ਹੋਏ ਇਕੱਠ ਵਿਚ ਇਟਲੀ ਭਰ ਤੋਂ ਆਏ ਲੋਕਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਮੂਹ ਪ੍ਰਵਾਸੀਆਂ ਦੇ ਹੱਕ ਦੀ ਆਵਾਜ਼ ਬੁਲੰਦ ਕੀਤੀ ਹੈ।

ਉਨ੍ਹਾਂ ਦਸਿਆ ਕਿ ਪ੍ਰਵਾਸੀਆਂ ਦੀਆਂ ਮੰਗਾਂ ਸਬੰਧੀ ਇਕ ਪੱਤਰ ਈਮੇਲ ਰਾਹੀਂ ਇਟਲੀ ਦੇ ਵੱਖ ਵੱਖ ਵਿਭਾਗਾਂ ਜਿਸ ਵਿਚ ਮੁੱਖ ਰੋਮ ਕਸਤੂਰਾ, ਰੋਮ ਪ੍ਰਫੈਤੂਰਾ, ਮਿਨੀਸਟਰੀ ਦੇਲਾ ਇਨਤੇਰਨੋ (ਗ੍ਰਹਿ ਮੰਤਰਾਲਾ), ਵਿਦੇਸ਼ ਮੰਤਰਾਲਾ, ਕਿਰਤ ਮੰਤਰਾਲਾ ਆਦਿ ਨੂੰ ਭੇਜਿਆ ਗਿਆ ਅਤੇ ਜਲਦੀ ਹੀ ਸਰਕਾਰੀ ਮੰਤਰਲੇ ਤੋਂ ਮੁਲਾਕਾਤ ਦਾ ਸਮਾਂ ਵੀ ਮੰਗਿਆ ਗਿਆ ਹੈ। ਇਸ ਮੌਕੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸ਼ਾਮਿਲ ਹੋਏ।

(For more Punjabi news apart from Italy News: protest in favor of immigrants in Rome, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement