
ਭਾਰਤੀ ਮੂਲ ਦੇ ਜਗਦੀਪ ਸਿੰਘ ਊਰਜਾ ਸਟੋਰੇਜ ਅਮਰੀਕੀ ਸਟਾਰਟਅੱਪ ਕੰਪਨੀ ਕੁਆਂਟਮਸਕੇਪ ਕਾਰਪੋਰੇਸ਼ਨ ਦੇ ਸੀਈਓ ਹਨ।
ਵਾਸ਼ਿੰਗਟਨ: ਭਾਰਤੀ ਮੂਲ ਦੇ ਕਈ ਸੀਈਓ ਦੁਨੀਆ ਦੀਆਂ ਵੱਡੀਆਂ ਕੰਪਨੀਆਂ 'ਤੇ ਰਾਜ ਕਰ ਰਹੇ ਹਨ, ਖਾਸ ਤੌਰ 'ਤੇ ਤਕਨੀਕੀ ਉਦਯੋਗ ਵਿਚ ਭਾਰਤੀ ਮੂਲ ਦੇ ਵਿਅਕਤੀ ਕਈ ਚੋਟੀ ਦੀਆਂ ਕੰਪਨੀਆਂ ਵਿਚ ਭਾਰਤ ਦਾ ਨਾਂਅ ਰੌਸ਼ਨ ਕਰ ਰਹੇ ਹਨ। ਹਾਲ ਹੀ ਵਿਚ ਭਾਰਤੀ ਮੂਲ ਦੇ ਪਰਾਗ ਅਗਰਵਾਲ ਨੇ ਟਵਿੱਟਰ ਦੇ ਸੀਈਓ ਬਣਦਿਆਂ ਕਾਫੀ ਸੁਰਖੀਆਂ ਬਟੋਰੀਆਂ, ਉਹਨਾਂ ਤੋਂ ਬਾਅਦ ਭਾਰਤੀ ਮੂਲ ਦੇ ਜਗਦੀਪ ਸਿੰਘ ਨੇ ਅਮਰੀਕੀ ਬੈਟਰੀ ਸਟਾਰਟਅਪ, ਕੁਆਂਟਮਸਕੇਪ ਵਿਚ ਸੀਈਓ ਬਣੇ ਹਨ। ਇਹਨੀਂ ਦਿਨੀਂ ਉਹ ਅਪਣੀ ਸਲਾਨਾ ਤਨਖਾਹ ਕਾਰਨ ਚਰਚਾ ਵਿਚ ਹਨ।
Jagdeep Singh
ਦਰਅਸਲ ਭਾਰਤੀ ਮੂਲ ਦੇ ਜਗਦੀਪ ਸਿੰਘ ਊਰਜਾ ਸਟੋਰੇਜ ਅਮਰੀਕੀ ਸਟਾਰਟਅੱਪ ਕੰਪਨੀ ਕੁਆਂਟਮਸਕੇਪ ਕਾਰਪੋਰੇਸ਼ਨ ਦੇ ਸੀਈਓ ਹਨ। ਕੁਆਂਟਮਸਕੇਪ ਕਾਰਪੋਰੇਸ਼ਨ ਦੇ ਸੰਸਥਾਪਕ ਅਤੇ ਸੀ.ਈ.ਓ. ਜਗਦੀਪ ਸਟੈਨਫੋਰਡ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ ਹੈ, ਅਤੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਐਮ.ਬੀ.ਏ. ਕੀਤੀ ਹੈ। ਜਗਦੀਪ ਸਿੰਘ ਕਈ ਕੰਪਨੀਆਂ ਦੇ ਸੰਸਥਾਪਕ ਹਨ, ਜਿਨ੍ਹਾਂ ਵਿਚ ਲਾਈਟਰਾ ਨੈੱਟਵਰਕ, ਏਅਰਸਾਫਟ ਆਦਿ ਸ਼ਾਮਲ ਹਨ।
Jagdeep Singh
ਜਗਦੀਪ ਸਿੰਘ 2001 ਤੋਂ 2009 ਤੱਕ Infinera ਦੇ ਸੰਸਥਾਪਕ ਅਤੇ CEO ਰਹੇ। ਇਸ ਤੋਂ ਬਾਅਦ Quantum Scape ਦੀ ਸਥਾਪਨਾ 2010 ਵਿੱਚ ਜਗਦੀਪ ਸਿੰਘ, ਟਿਮ ਹੋਮ, ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਫ੍ਰਿਟਜ਼ ਪ੍ਰਿੰਜ਼ ਦੁਆਰਾ ਕੀਤੀ ਗਈ ਸੀ। QuantumScape ਇੱਕ ਅਮਰੀਕੀ ਕੰਪਨੀ ਹੈ ਜੋ ਇਲੈਕਟ੍ਰਿਕ ਕਾਰਾਂ ਲਈ ਸਾਲਿਡ-ਸਟੇਟ ਲਿਥੀਅਮ ਮੈਟਲ ਬੈਟਰੀਆਂ ਬਾਰੇ ਖੋਜ ਕਰਦੀ ਹੈ। ਕੰਪਨੀ ਦਾ ਮੁੱਖ ਦਫਤਰ San Jose, ਕੈਲੀਫੋਰਨੀਆ ਵਿੱਚ ਹੈ ਅਤੇ ਲਗਭਗ 400 ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। Quantum Scape ਦੀ ਸਥਾਪਨਾ 2010 ਵਿੱਚ ਸਿੰਘ ਵੱਲੋਂ ਕੀਤੀ ਗਈ ਸੀ ਅਤੇ ਇਸ ਦੀ ਸ਼ੁਰੂਆਤ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਅਤੇ ਆਟੋ ਦਿੱਗਜ ਵੋਲਕਸਵੈਗਨ ਨੇ ਕੀਤੀ ਗਈ ਸੀ।
Jagdeep Singh
ਅਮਰੀਕੀ ਸਟਾਰਟਅਪ ਕੰਪਨੀ Quantum Scape ਇੱਕ ਸਾਲ ਪਹਿਲਾਂ ਹੀ ਜਨਤਕ ਹੋਈ ਹੈ ਅਤੇ ਹਾਲ ਹੀ ਵਿੱਚ ਸ਼ੇਅਰਧਾਰਕਾਂ ਦੀ ਸਾਲਾਨਾ ਮੀਟਿੰਗ ਵਿੱਚ ਜਗਦੀਪ ਸਿੰਘ ਦੇ ਵਿਸ਼ਾਲ ਪੈਕੇਜ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹਾਲ ਹੀ ਵਿੱਚ ਹੋਈ ਸ਼ੇਅਰ ਧਾਰਕਾਂ ਦੀ ਮੀਟਿੰਗ ਵਿੱਚ ਜਗਦੀਪ ਸਿੰਘ ਨੂੰ ਵੱਡਾ ਤਨਖਾਹ ਪੈਕੇਜ ਦੇਣ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਪ੍ਰੌਕਸੀ ਸਲਾਹਕਾਰ ਫਰਮ ਗਲਾਸ ਲੁਈਸ ਦੇ ਅਨੁਸਾਰ, ਜਗਦੀਪ ਸਿੰਘ ਨੂੰ ਅਲਾਟ ਕੀਤੇ ਜਾਣ ਵਾਲੇ ਸ਼ੇਅਰਾਂ ਦੀ ਕੀਮਤ ਲਗਭਗ 2.3 ਬਿਲੀਅਨ ਅਮਰੀਕੀ ਡਾਲਰ ਹੋਣ ਦਾ ਅਨੁਮਾਨ ਹੈ ਜੋ ਕਿ ਭਾਰਤੀ ਮੁਦਰਾ ਵਿੱਚ 17,486 ਕਰੋੜ ਰੁਪਏ ਹੈ। ਪੰਜਾਬੀਆਂ ਨੇ ਹਰ ਖੇਤਰ ਵਿਚ ਆਪਣਾ ਲੋਹਾ ਮਨਵਾਇਆ ਹੈ ਅਤੇ ਹੁਣ ਇੱਕ ਪੰਜਾਬੀ ਦੇ ਮੋਢਿਆਂ ’ਤੇ ਇੰਨੀ ਵੱਡੀ ਜ਼ਿੰਮੇਵਾਰੀ ਪੈਣ ਨਾਲ ਪੰਜਾਬੀਆਂ ਦਾ ਮਾਣ ਜ਼ਰੂਰ ਵਧਿਆ ਹੈ।