ਚੰਦੇਲਾ 10 ਮੀਟਰ ਏਅਰ ਰਾਈਫਲ ਵਿਚ ਦੁਨੀਆਂ ਦੀ ਨੰਬਰ ਇਕ ਨਿਸ਼ਾਨੇਬਾਜ਼ ਬਣੀ, ਅੰਜੁਮ ਦੂਸਰੇ ਸਥਾਨ 'ਤੇ
Published : May 1, 2019, 8:35 pm IST
Updated : May 1, 2019, 8:35 pm IST
SHARE ARTICLE
Apurvi Chandela is world number one in 10m air rifle
Apurvi Chandela is world number one in 10m air rifle

ਨਿਸ਼ਾਨੇਬਾਜ਼ੀ 'ਚ ਭਾਰਤ ਦੀ ਝੰਡੀ

ਨਵੀਂ ਦਿੱਲੀ : ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਬੁੱਧਵਾਰ ਨੂੰ ਆਈ. ਐਸ.ਐਸ.ਐੱਫ. ਵਿਸ਼ਵ ਰੈਂਕਿੰਗ ਵਿਚ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਵਰਗ ਵਿਚ ਦੁਨੀਆ ਦੀ ਨੰਬਰ ਇਕ ਖਿਡਾਰਨ ਬਣ ਗਈ, ਜਦੋਂ ਕਿ ਹਮਵਤਨ ਅੰਜੂਮ ਮੋਦਗਿਲ ਹਾਲ ਹੀ ਦੇ ਸਾਲਾਂ ਵਿਚ ਚੰਗੇ ਪ੍ਰਦਰਸ਼ਨ  ਦੇ ਕਾਰਨ ਦੂਸਰੇ ਸਥਾਨ 'ਤੇ ਪਹੁੰਚ ਗਈ। ਜੈਪੁਰ ਦੀ ਰਾਈਫ਼ਲ ਨਿਸ਼ਾਨੇਬਾਜ਼ ਉਨ੍ਹਾਂ 5 ਭਾਰਤੀ ਨਿਸ਼ਾਨੇਬਾਜ਼ਾਂ ਵਿਚ ਸਾਮਲ ਹੈ ਜਿਨ੍ਹਾਂ ਨੇ ਦੇਸ਼ ਲਈ 2020 ਓਲੰਪਿਕ ਕੋਟਾ ਹਾਸਲ ਕਰ ਲਿਆ ਹੈ।


ਚੰਦੇਲਾ ਨੇ ਫ਼ਰਵਰੀ ਵਿਚ ਆਈਐਸਐਸਏ ਵਿਸ਼ਵ ਕੱਪ ਵਿਚ 252.9 ਦੇ ਵਿਸ਼ਵ ਰਿਕਾਰਡ ਸਕੋਰ ਨਾਲ ਸੋਨੇ ਦਾ ਤਮਗ਼ਾ ਜਿਤਿਆ ਸੀ। ਉਹ 2014 ਗਲਾਸਮੋ ਰਾਸ਼ਟਰੀ ਮੰਡਲ ਖੇਡਾਂ ਵਿਚ ਸੋਨੇ ਦਾ ਤਮਗ਼ਾ ਜਿੱਤ ਚੁੱਕੀ ਹੈ ਅਤੇ ਗੋਲਡ ਕੌਸਟ ਦੇ ਅਗਲੇ ਗੇੜ ਵਿਚ ਕਾਂਸੀ ਤਮਗ਼ਾਧਾਰੀ ਹੈ। ਸਾਲ 2018 ਏਸ਼ੀਆਈ ਖੇਡਾਂ ਵਿਚ ਚੰਦੇਲਾ ਨੇ 10 ਮੀਟਰ ਮਿਸ਼ਰਤ ਰਾਈਫ਼ਲ ਮੁਕਾਬਲੇ ਵਿਚ ਕਾਂਸੀ ਦਾ ਤਕਗ਼ਾ ਜਿਤਿਆ ਸੀ। ਇਸ ਨਿਸ਼ਾਨੇਬਾਜ਼ ਨੇ ਇਸ ਉਪਲਭਦੀ ਦੀ ਖ਼ੁਸ਼ੀ ਟਵੀਟਰ 'ਤੇ ਸਾਂਝੀ ਕਰਦੇ ਹੋਏ ਲਿਖਿਆ, ''ਅੱਜ ਦੁਨੀਆਂ ਦਾ ਨੰਬਰ ਇਕ ਸਥਾਨ ਹਾਸਲ ਕਰ ਕੇ ਅਪਣੀ ਨਿਸ਼ਾਨੇਬਾਜ਼ੀ ਕਰਿਅਰ ਵਿਚ ਉਪਲਭਦੀ ਨੂੰ ਛੂ ਲਿਆ।''

Apurvi Chandela is world number one in 10m air rifleApurvi Chandela is world number one in 10m air rifle

26 ਸਾਲ ਦੀ ਚੰਦੇਲਾ ਟੋਕੀਓ ਓਲੰਪਿਕ ਲਈ ਸਥਾਨ ਹਾਸਲ ਕਰ ਚੁੱਕੀ ਹੈ ਪਰ ਉਹ ਬੀਜਿੰਗ ਵਿਚ ਹੁਣੇ ਸਮਾਪਤ ਹੋਏ ਆਈ ਐਸ ਐਸ ਐਫ਼ ਵਿਸ਼ਵ ਕੱਪ ਵਿਚ 207.8 ਅੰਕ ਦੇ ਕੁਲ ਸਕੋਰ ਨਾਲ ਚੌਥੇ ਸਥਾਨ 'ਤੇ ਰਹੀ ਸੀ। ਉੱਥੇ ਹੀ ਅੰਜੁਮ ਮੁਦਗਿਲ ਆਪਣੀ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਦੂਜੇ ਨੰਬਰ 'ਤੇ ਪਹੁੰਚ ਗਈ ਹੈ। ਉਸ ਨੇ ਬੀਜਿੰਗ ਵਿਸ਼ਵ ਕੱਪ-2019 ਵਿਚ ਮਿਕਸਡ ਟੀਮ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ ਹਰਿਆਣਾ ਦੇ ਮੰਨੂ ਭਾਕਰ ਨੇ 25 ਮੀਟਰ ਪਿਸਟਲ ਵਰਗ ਵਿਚ 10ਵੀਂ ਰੈਂਕਿੰਗ ਹਾਸਲ ਕਰ ਲਈ ਹੈ।

Shooter Abhishek Verma Shooter Abhishek Verma

ਪੁਰਸ਼ ਵਰਗ ਵਿਚ ਦਿਵਿਆਂਸ਼ ਸਿੰਘ ਪੰਵਾਰ 10 ਮੀਟਰ ਏਅਰ ਰਾਈਫਲ ਵਰਗ ਵਿਚ ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਬਣ ਗਏ ਹਨ। ਦਿਵਿਆਂਸ਼ ਨੇ ਬੀਜਿੰਗ ਵਿਚ 10 ਮੀਟਰ ਏਅਰ ਰਾਈਫ਼ਲ ਅਤੇ 10 ਮੀਟਰ ਏਅਰ ਰਾਈਫ਼ਲ ਮਿਸ਼ਰਤ ਟੀਮ ਮੁਕਾਬਲੇ ਵਿਚ ਦੋ ਸੋਨੇ ਦੇ ਤਮਗ਼ੇ ਜਿੱਤੇ ਸਨ ਅਤੇ ਨਾਲ ਹੀ 2020 ਟੋਕੀਓ ਓਲੰਪਿਕ ਦਾ ਕੋਂਟਾ ਵੀ ਹਾਸਲ ਕੀਤਾ ਸੀ। 29 ਸਾਲ ਦੇ ਅਭਿਸ਼ੇਕ ਵਰਮਾ ਨੇ ਵੀ ਬੀਜਿੰਗ ਵਿਚ ਸੋਨ ਤਮਗੇ ਨਾਲ ਓਲੰਪਿਕ ਕੋਟਾ ਹਾਸਲ ਕੀਤਾ ਹੈ ਅਤੇ 10 ਮੀਟਰ ਏਅਰ ਪਿਸਟਲ ਵਰਗ ਵਿਚ ਤੀਜੀ ਰੈਂਕਿੰਗ 'ਤੇ ਪਹੁੰਚ ਗਏ ਹਨ ਜਦਕਿ ਨੌਜਵਾਨ ਸੌਰਭ ਚੌਧਰੀ ਵਿਸ਼ਵ ਦੀ 6ਵੀਂ ਰੈਂਕਿੰਗ 'ਤੇ ਪਹੁੰਚ ਗਏ ਹਨ। ਅਨੀਸ਼ ਭਨਵਾਲਾ ਨੇ ਵੀ 25 ਮੀਟਰ ਰੈਪਿਡ ਫਾਇਰ ਪਿਸਟਲ ਵਰਗ ਵਿਚ ਚੋਟੀ-10 ਵਿਚ ਜਗ੍ਹਾ ਬਣਾ ਲਈ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement