ਮਹਿਲਾ ਹਾਕੀ ਵਿਸ਼ਵ ਕੱਪ: ਭਾਰਤ ਨੇ ਇਟਲੀ ਨੂੰ 3-0 ਨਾਲ ਹਰਾ ਕੇ ਕੁਆਟਰ ਫਾਈਨਲ `ਚ ਬਣਾਈ ਜਗ੍ਹਾ
Published : Aug 1, 2018, 1:15 pm IST
Updated : Aug 1, 2018, 1:15 pm IST
SHARE ARTICLE
indian women hockey team
indian women hockey team

ਪਿਛਲੇ ਕੁਝ ਦਿਨਾਂ ਤੋਂ ਇੰਗਲੈਂਡ `ਚ ਮਹਿਲਾ ਹਾਕੀ ਵਿਸ਼ਵ ਕੱਪ ਹੋ ਰਿਹਾ ਹੈ।  ਜਿਸ `ਚ ਵਿਸ਼ਵ ਦੀਆਂ ਵੱਖ ਵੱਖ ਟੀਮਾਂ ਹਿੱਸਾ ਲੈ ਰਹੀਆਂ ਹਨ, `ਤੇ

ਲੰਡਨ: ਪਿਛਲੇ ਕੁਝ ਦਿਨਾਂ ਤੋਂ ਇੰਗਲੈਂਡ `ਚ ਮਹਿਲਾ ਹਾਕੀ ਵਿਸ਼ਵ ਕੱਪ ਹੋ ਰਿਹਾ ਹੈ।  ਜਿਸ `ਚ ਵਿਸ਼ਵ ਦੀਆਂ ਵੱਖ ਵੱਖ ਟੀਮਾਂ ਹਿੱਸਾ ਲੈ ਰਹੀਆਂ ਹਨ, `ਤੇ ਆਪਣੀ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਵਿਵਸ ਕੱਪ `ਚ ਭਾਰਤੀ ਮਹਿਲਾ ਹਾਕੀ ਟੀਮ ਵੀ ਕਾਫੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਤੁਹਾਨੂੰ ਦਸ ਦੇਈਏ ਕੇ ਮਹਿਲਾ ਹਾਕੀ ਵਿਸ਼ਵ ਕਪ ਵਿਚ ਭਾਰਤ ਨੇ ਮੰਗਲਵਾਰ ਰਾਤ ਇਟਲੀ ਨੂੰ 3 - 0 ਨਾਲ ਹਰਾ ਕੇ ਆਖਰੀ - 8 ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

indian women hockey teamindian women hockey team

ਦਸਿਆ ਜਾ ਰਿਹਾ ਹੈ ਕੇ ਇਸ ਮੈਚ ਵਿੱਚ ਭਾਰਤ ਨੇ ਪੂਲ ਮੈਚ ਵਿਚ ਕੀਤੀਆਂ ਗਈਆਂ ਗਲਤੀਆਂ ਤੋਂ ਸਬਕ ਲਿਆ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਭਾਰਤ ਨੂੰ ਜਿੱਤ ਦਿਵਾਈ।  ਤੁਹਾਨੂੰ ਦਸ ਦੇਈਏ ਕੇ ਭਾਰਤ ਵਲੋਂ ਲਾਲਰੇ ਮਸਿਆਮੀ ,  ਨੇਹਾ ਗੋਇਲ  ਅਤੇ ਵੰਦਨਾ ਕਟਾਰੀਆ ਨੇ ਗੋਲ ਕੀਤੇ। ਦਸਿਆ ਜਾ ਰਿਹਾ ਹੈ ਕੇ ਹੁਣ ਭਾਰਤ ਦੀ ਭਿੜਤ 2 ਅਗਸਤ ਨੂੰ  ਹੋਣ ਵਾਲੇ ਚੌਥੇ ਕੁਆਟਰ ਫਾਇਨਲ ਵਿਚ ਉਸ ਦਾ ਮੁਕਾਬਲਾ ਆਇਰਲੈਂਡ ਨਾਲ ਹੋਵੇਗਾ।

indian women hockey teamindian women hockey team

ਲਾਲਰੇ ਮਸਿਆਮੀ ਨੇ ਮੈਚ ਵਿੱਚ 9ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਭਾਰਤ ਦਾ ਖਾਤਾ ਖੋਲਿਆ ਹਾਲਾਂਕਿ ,ਅਗਲੇ ਅੱਧੇ ਘੰਟੇ ਤੱਕ ਭਾਰਤ ਨੂੰ ਕਈ ਪੇਨਲਟੀ ਕਾਰਨਰ ਮਿਲੇ, ਪਰ ਉਹ ਉਸ ਨੂੰ ਗੋਲ ਵਿੱਚ ਨਹੀਂ ਬਦਲ ਸਕੇ। ਤੀਸਰੇ ਹਾਫ  ਦੇ ਆਖਰੀ ਯਾਨੀ ਕੇ 45ਵੇਂ ਮਿੰਟ ਵਿੱਚ ਭਾਰਤ ਨੂੰ ਫਿਰ ਪੇਨਲਟੀ ਕਾਰਨਰ ਮਿਲਿਆ ।ਇਸ ਵਾਰ ਨੇਹਾ ਨੇ ਉਸ ਨੂੰ ਗੋਲ ਵਿੱਚ ਬਦਲਨ ਵਿੱਚ ਕੋਈ ਗਲਤੀ ਨਹੀਂ ਕੀਤੀ ।

indian women hockey teamindian women hockey team

ਮੈਚ ਖਤਮ ਹੋਣ  ਦੇ ਪੰਜ ਮਿੰਟ ਪਹਿਲਾਂ  ( 55ਵੇਂ ਮਿੰਟ )  ਵੰਦਨਾ ਨੇ ਵੀ ਇੱਕ ਪੇਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਦੀ ਜਿੱਤ ਤੈਅ ਕਰ ਦਿੱਤੀ। ਤੁਹਾਨੂੰ ਦਸ ਦੇਈਏ ਕੇ  ਇਸ ਮੈਚ ਵਿੱਚ ਭਾਰਤੀ ਖਿਡਾਰੀ ਪੂਰੇ ਸਮਾਂ ਇਟਲੀ ਦੀ ਟੀਮ ਉੱਤੇ ਹਾਵੀ ਰਹੇ । ਮੁਕਾਬਲੇ  ਦੇ ਦੌਰਾਨ ਭਾਰਤੀ ਟੀਮ ਨੇ ਨਾ ਸਿਰਫ ਸ਼ਾਨਦਾਰ ਅਟੈਕ ਕੀਤਾ ,  ਸਗੋਂ ਵਿਰੋਧੀ ਟੀਮ ਨੂੰ ਆਪਣਾ ਡਿਫੈਸ ਵੀ ਨਹੀਂ ਤੋੜਨ ਦਿੱਤਾ।

indian women hockey teamindian women hockey team

ਇਸ ਮੈਚ `ਚ ਲਾਲਰੇ ਮਸਿਆਮੀ  ਦੇ ਰੂਪ ਵਿੱਚ ਭਾਰਤ ਨੂੰ ਇੱਕ ਨਵੀਂ ਹਾਕੀ ਸਟਾਰ ਮਿਲੀ।  ਉਨ੍ਹਾਂ ਨੇ ਮੈਚ  ਦੇ ਦੌਰਾਨ ਕਈ ਸ਼ਾਨਦਾਰ ਅਟੈਕ ਕੀਤੇ ।ਦਸਿਆ ਜਾ ਰਿਹਾ ਹੈ ਕੇ ਭਾਰਤੀ ਗੋਲਕੀਪਰ ਸਵਿਤਾ ਪੁਨੀਆ ਨੇ ਵੀ ਵਧੀਆ ਖੇਡ ਦਿਖਾਈ। ਉਨ੍ਹਾਂ ਨੇ 48ਵੇਂ ਮਿੰਟ ਵਿੱਚ ਇਟਲੀ ਨੂੰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਤੋਂ ਦਿਤਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement