
ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦਾ 18ਵਾਂ ਮੈਚ ਬੁੱਧਵਾਰ ਨੂੰ ਸਰਦਾਰ ਵੱਲਭ ਭਾਈ ਪਟੇਲ ਇਨਡੋਰ ਸਟੇਡੀਅਮ ਮੁੰਬਈ ਵਿਖੇ ਖੇਡਿਆ ਗਿਆ।
ਮੁੰਬਈ : ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦਾ 18ਵਾਂ ਮੈਚ ਬੁੱਧਵਾਰ ਨੂੰ ਸਰਦਾਰ ਵੱਲਭ ਭਾਈ ਪਟੇਲ ਇਨਡੋਰ ਸਟੇਡੀਅਮ ਮੁੰਬਈ ਵਿਖੇ ਖੇਡਿਆ ਗਿਆ। ਇਸ ਮੈਚ ਵਿਚ ਜੈਪੁਰ ਪਿੰਕ ਪੈਂਥਰਜ਼ ਨੇ ਹਰਿਆਣਾ ਸਟੀਲਰਜ਼ ਨੂੰ 21-37 ਨਾਲ ਹਰਾ ਦਿੱਤਾ ਹੈ। ਇਸ ਸੀਜ਼ਨ ਵਿਚ ਜੈਪੁਰ ਨੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ।
ਜੈਪੁਰ ਦੀ ਟੀਮ ਤਿੰਨ ਮੈਚਾਂ ਵਿਚ 15 ਅੰਕਾਂ ਨਾਲ ਅੰਕ ਸੂਚੀ ਵਿਚ ਪਹਿਲੇ ਨੰਬਰ ‘ਤੇ ਪਹੁੰਚ ਗਈ ਹੈ। ਪਹਿਲੀ ਪਾਰੀ ਦਾ ਮੈਚ ਖਤਮ ਹੋਣ ਤੱਕ ਜੈਪੁਰ ਨੇ ਹਰਿਆਣਾ ‘ਤੇ 5 ਪੁਆਇੰਟਸ ਨਾਲ ਬੜਤ ਹਾਸਲ ਕਰ ਲਈ ਸੀ। ਸੰਦੀਪ ਕੁਮਾਰ ਨੇ ਪਹਿਲੀ ਪਾਰੀ ਦੌਰਾਨ ਡਿਫੈਂਸ ਵਿਚ ਸ਼ਾਨਦਾਰ ਕੰਮ ਕਰਦੇ ਹੋਏ ਜੈਪੁਰ ਨੂੰ ਮਜ਼ਬੂਤੀ ਦਿੱਤੀ।
ਇਸ ਤੋਂ ਬਾਅਦ ਦੂਜੀ ਪਾਰੀ ਵਿਚ ਵੀ ਜੈਪੁਰ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ। ਦੂਜੀ ਪਾਰੀ ਦੀ ਸ਼ੁਰੂਆਤ ਵਿਚ ਹੀ ਦੀਪਕ ਹੁੱਡਾ ਨੇ ਹਰਿਆਣਾ ਸਟੀਲਰਜ਼ ਨੂੰ ਆਲ ਆਊਟ ਕੀਤਾ। ਇਸ ਤੋਂ ਕੁਝ ਸਮੇਂ ਬਾਅਦ ਹੀ ਦੀਪਕ ਹੁੱਡਾ ਨੇ ਅਪਣਾ ਸੁਪਰ 10 ਪੂਰਾ ਕੀਤਾ। ਸ਼ੁਰੂਆਤੀ ਤਿੰਨ ਮੈਚਾਂ ਵਿਚ ਇਹ ਦੀਪਕ ਦਾ ਤੀਜਾ ਟੈਕਲ ਪੁਆਇੰਟ ਹੈ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ