
ਬੰਗਾਲ ਵਾਰੀਅਰਜ਼ ਨੇ ਸੋਮਵਾਰ ਨੂੰ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਮੈਚ ਵਿਚ ਪੁਣੇਰੀ ਪਲਟਨ ਨੂੰ 20 ਅੰਕਾਂ ਦੇ ਅੰਤਰ ਨਾਲ ਹਰਾ ਦਿੱਤਾ।
ਮੁੰਬਈ: ਮਨਿੰਦਰ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਬੰਗਾਲ ਵਾਰੀਅਰਜ਼ ਨੇ ਸੋਮਵਾਰ ਨੂੰ ਐਨਐਸਸੀਆਈ-ਐਸਵੀਪੀ ਸਟੇਡੀਅਮ ਵਿਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਮੈਚ ਵਿਚ ਪੁਣੇਰੀ ਪਲਟਨ ਨੂੰ 20 ਅੰਕਾਂ ਦੇ ਅੰਤਰ ਨਾਲ ਹਰਾ ਦਿੱਤਾ। ਬੰਗਾਲ ਦੀ ਟੀਮ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਾਵੀ ਰਹੀ ਤੇ ਉਸ ਦੇ ਹਿੱਸੇ 43-23 ਦੇ ਸਕੋਰ ਨਾਲ ਜਿੱਤ ਆਈ।
Bengal Warriors Thrash Puneri Paltan
ਮਨਿੰਦਰ ਨੇ ਇਕੱਲੇ 14 ਰੇਡ ਅੰਕ ਲਏ। ਉਹਨਾਂ ਤੋਂ ਇਲਾਵਾ ਕੋਈ ਹੋਰ ਖਿਡਾਰੀ ਦਹਾਈ ਦੇ ਅੰਕੜੇ ਵਿਚ ਨਹੀਂ ਜਾ ਸਕਿਆ। ਮੁਹੰਮਦ ਨਬੀਬਕਸ਼ ਨੇ ਅੱਠ ਅੰਕ ਹਾਸਲ ਕੀਤੇ। ਪਲਟਨ ਲਈ ਸੁਸ਼ਾਂਤ ਸਾਈਲ, ਮਨਜੀਤ ਅਤੇ ਗਿਰਿਸ਼ ਮਾਰੂਤੀ ਇਨਾਰਕ ਨੇ ਤਿੰਨ-ਤਿੰਨ ਅੰਕ ਹਾਸਲ ਕੀਤੇ।
Bengal Warriors Thrash Puneri Paltan
ਬੰਗਾਲ ਨੇ ਦੂਜੇ ਮਿੰਟ ਵਿਚ ਹੀ 4-1 ਦੀ ਬੜਤ ਲੈ ਲਈ ਸੀ। ਇਸ ਬੜਤ ਨੂੰ ਉਸ ਨੇ 10 ਵੇਂ ਮਿੰਟ ਤੱਕ 12-5 ਤੱਕ ਪਹੁੰਚਾ ਦਿੱਤਾ ਅਤੇ ਫਿਰ ਪਹਿਲੀ ਪਾਰੀ ਦਾ ਅੰਤ 18-9 ਨਾਲ ਕੀਤਾ। ਦੂਜੀ ਪਾਰੀ ਵਿਚ ਬੰਗਾਲ ਨੇ ਅਪਣੀ ਬੜਤ ਨੂੰ ਬਰਕਰਾਰ ਰੱਖਦੇ ਹੋਏ ਕੁੱਲ 25 ਅੰਕ ਅਪਣੇ ਖਾਤੇ ਵਿਚ ਲਏ, ਜਦਕਿ ਪਲਟਨ ਦੀ ਟੀਮ 14 ਅੰਕ ਹੀ ਲੈ ਸਕੀ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ