ਐਚਪੀਸੀਏ ਸੁਸਾਇਟੀ ਨੂੰ ਕੰਪਨੀ ‘ਚ ਤਬਦੀਲ ਕਰਨ ਦੇ ਮਾਮਲੇ ‘ਚ ਫ਼ੈਸਲਾ ਸੁਰੱਖਿਅਤ
Published : Oct 1, 2018, 6:43 pm IST
Updated : Oct 1, 2018, 6:43 pm IST
SHARE ARTICLE
Supreme Court
Supreme Court

ਬੀਜੇਪੀ ਨੇਤਾ ਅਨੁਰਾਗ ਠਾਕੁਰ ਨਾਲ ਜੁੜੇ ਹਿਮਾਚਲ ਪ੍ਰਦੇਸ਼ ਕ੍ਰਿਕੇਟ ਐਸੋਸੀਏਸ਼ਨ (ਐਚਪੀਸੀਏ) ਸੋਸਾਇਟੀ ਨੂੰ ਕੰਪਨੀ ‘ਚ ਤਬਦੀਲ ਕਰਨ ਦੇ ...

ਨਵੀਂ ਦਿੱਲੀ : ਬੀਜੇਪੀ ਨੇਤਾ ਅਨੁਰਾਗ ਠਾਕੁਰ ਨਾਲ ਜੁੜੇ ਹਿਮਾਚਲ ਪ੍ਰਦੇਸ਼ ਕ੍ਰਿਕੇਟ ਐਸੋਸੀਏਸ਼ਨ (ਐਚਪੀਸੀਏ) ਸੋਸਾਇਟੀ ਨੂੰ ਕੰਪਨੀ ‘ਚ ਤਬਦੀਲ ਕਰਨ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਫ਼ੈਸਲਾ ਸੁਰਖਿਤ ਰੱਖ ਲਿਆ ਹੈ। ਜੱਜ ਏਕੇ ਸਿਕਰੀ ਅਤੇ ਜੱਜ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੀ ਬੈਂਚ ਨੇ ਸਾਰੇ ਪੱਖਾਂ ਨੂੰ ਸੁਣਨ ਤੋਂ  ਬਾਅਦ ਅਪਣਾ ਫ਼ੈਸਲਾ ਸੁਰਖਿਅਤ ਰੱਖ ਲਿਆ ਹੈ।

Anurag ThakurAnurag Thakur

ਵੀਰਭੱਦਰ ਸਿੰਘ ਨੇ ਸੋਮਵਾਰ ਨੂੰ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਵਿਚ ਕਿਹਾ ਕਿ 2002 ‘ਚ ਉਸ ਸਮੇਂ ਦੇ ਧੂਮਲ ਸਰਕਾਰ ਨੇ ਕਿਸੀ ਵੀ ਨਿਯਮ ਤੋਂ ਬਗੈਰ ਫ਼ਾਇਦਾ ਚੁੱਕਿਆ 16 ਏਕੜ ਜਮੀਨ ਅਨੁਰਾਗ ਠਾਕੁਰ ਨੂੰ ਇਕ ਰੁਪਏ ਪ੍ਰਤੀ ਸਾਲ ਦੀ ਦਰ ਉਤੇ 99 ਸਾਲ ਦੇ ਲਈ ਲੀਜ਼ ਉਤੇ ਦੇ ਦਿੱਤਾ ਸੀ। ਇਹ ਰਾਜਨੀਤਿਕ ਨਹੀਂ, ਸਗੋਂ ਅਨਿਯਮਤਤਾ ਦਾ ਮਾਮਲਾ ਹੈ। ਇਸ ਲਈ ਤੱਥਾਂ ਦੇ ਅਧਾਰ ‘ਤੇ ਪੁਲੀਸ ਨੇ ਕਾਰਵਾਈ ਕੀਤੀ ਸੀ।

Anurag ThakurAnurag Thakur

ਇਸ ਲਈ ਅਨੁਰਾਗ ਠਾਕੁਰ ਦੀ ਪਟੀਸ਼ਨ ਖਾਰਿਜ਼ ਕੀਤੀ ਜਾਵੇ ਅਤੇ ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਟ੍ਰਾਈਲ ਉਤੇ ਲੱਗੀ ਰੋਕ ਨੂੰ ਹਟਾਇਆ ਜਾਵੇ। ਇਸ ਤੋਂ ਪਹਿਲਾਂ ਅਨੁਰਾਗ ਠਾਕੁਰ ਦੇ ਵਕੀਲ ਨੇ ਸੁਪਰੀਮ ਕੋਰਟ ਵਿਚ ਕਿਹਾ ਸੀ ਕਿ ਇਰ ਇਸ ਕੇਸ ‘ਚ ਬਹਿਸ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਕੋਰਟ ਨੇ ਮਾਮਲੇ ਦੀ ਅੰਤਿਮ ਸੁਣਵਾਈ ਤੈਅ ਕੀਤੀ ਸੀ। ਸੁਪਰੀਮ ਕੋਰਟ ਨੇ ਅਨੁਰਾਗ ਠਾਕੁਰ ਤੋਂ ਪੁਛਿਆ ਸੀ ਕਿ ਉਹ ਕੋਰਟ ਨੂੰ ਦੱਸਣ ਕਿ ਉਹ ਇਸ ਮਾਮਲੇ ਵਿਚ ਬਹਿਸ ਕਰਨਾ ਚਾਹੁੰਦੇ ਹਨ।

ਜਾਂ ਫਿਰ ਸੁਪਰੀਮ ਕੋਰਟ ਰਾਜ ਸਰਕਾਰ ਨੂੰ ਹੇਠਲੀ ਅਦਾਲਤ ਵਿਚ ਕੇਸ ਵਾਪਸ ਲੈਣ ਦੀ ਆਗਿਆ ਦੇਵੇ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਟਿਪਣੀ ਕਰਦੇ ਹੋਏ ਕਿਹਾ ਸੀ ਕਿ ਇਹ ਪੂਰਾ ਮਾਮਲਾ ਰਾਜਨਿਤਿਕ ਹੈ, ਇਸ ਉੱਤੇ ਅਸੀਂ ਨਹੀਂ ਜਾਵਾਂਗੇ, ਪਰ ਕੋਰਟ ਵਿਚ ਸੁਣਵਾਈ ਹੋਈ ਤਾਂ ਮੈਰਿਟ ਉਤੇ ਹੋਵੇਗੀ। ਜਦੋਂ ਰਾਜ ਸਰਕਾਰ ਇਸ ਮਾਮਲੇ ਨੂੰ ਵਾਪਸ ਲੈ ਰਹੀ ਹੈ ਤਾਂ ਅਸੀਂ ਇਸ ਮਾਮਲੇ ਵਿਚ ਦਾਖਲ ਕਿਉਂ ਦੇਵੇ? ਐਚਪੀਸੀਏ ਨੂੰ ਕੋਰਟ ਨੇ ਕਿਹਾ ਸੀ ਕਿ ਜੇਕਰ ਇਹ ਕੇਸ ਨੂੰ ਵਾਪਸ ਲੈਂਦੇ ਨੇ ਤਾਂ ਹੀ ਰਾਹਤ ਮਿਲੇਗੀ, ਇਸ ਨੂੰ ਖਾਰਿਜ ਕੀਤਾ ਤਾਂ ਤੁਹਾਨੂੰ ਪ੍ਰੇਸ਼ਾਨੀ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement