
ਪੁਲਿਸ ਮੁਤਾਬਕ ਚਾਰਾਂ ਨੂੰ ਅਸਥਾਈ ਤੌਰ 'ਤੇ ਮੈਦਾਨ ਪੁਲਿਸ ਸਟੇਸ਼ਨ 'ਚ ਨਜ਼ਰਬੰਦ ਕੀਤਾ ਗਿਆ ਸੀ।
Palestinian flag waved during World Cup match: ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਮੰਗਲਵਾਰ ਨੂੰ ਈਡਨ ਗਾਰਡਨ ਸਟੇਡੀਅਮ ਵਿਚ ਵਿਸ਼ਵ ਕੱਪ ਕ੍ਰਿਕਟ ਮੈਚ ਦੌਰਾਨ ਫਲਸਤੀਨ ਦਾ ਝੰਡਾ ਲਹਿਰਾਉਣ ਦੇ ਦੋਸ਼ ਵਿਚ ਚਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਹਾਲਾਂਕਿ ਪੁਛਗਿਛ ਤੋਂ ਬਾਅਦ ਸਾਰਿਆਂ ਨੂੰ ਛੱਡ ਦਿਤਾ ਗਿਆ। ਪੁਲਿਸ ਮੁਤਾਬਕ ਚਾਰਾਂ ਨੂੰ ਅਸਥਾਈ ਤੌਰ 'ਤੇ ਮੈਦਾਨ ਪੁਲਿਸ ਸਟੇਸ਼ਨ 'ਚ ਨਜ਼ਰਬੰਦ ਕੀਤਾ ਗਿਆ ਸੀ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ''ਸ਼ੁਰੂਆਤੀ ਪੁਛਗਿਛ ਤੋਂ ਬਾਅਦ ਚਾਰੋਂ ਮੈਦਾਨ ਪੁਲਿਸ ਸਟੇਸ਼ਨ ਤੋਂ ਚਲੇ ਗਏ ਹਨ। ਉਹ ਬੇਲੀ, ਇਕਬਾਲਪੁਰ ਅਤੇ ਕਰਾਇਆ ਥਾਣਾ ਖੇਤਰ ਦੇ ਵਾਸੀ ਹਨ”।
ਪੁਲਿਸ ਅਧਿਕਾਰੀ ਨੇ ਸਮਾਚਾਰ ਏਜੰਸੀ ਨੂੰ ਦਸਿਆ, “ਅਸੀਂ ਉਨ੍ਹਾਂ ਨੂੰ ਗੇਟ ਨੰਬਰ ਛੇ ਅਤੇ ਬਲਾਕ ਜੀ1 ਨੇੜੇ ਫਲਸਤੀਨ ਦਾ ਝੰਡਾ ਲਹਿਰਾਉਣ ਦੇ ਇਲਜ਼ਾਮ ਤਹਿਤ ਹਿਰਾਸਤ ਵਿਚ ਲਿਆ ਸੀ । ਈਡਨ ਗਾਰਡਨ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਪਹਿਲਾਂ ਤਾਂ ਸਮਝ ਨਹੀਂ ਆ ਰਹੀ ਸੀ ਕਿ ਪ੍ਰਦਰਸ਼ਨਕਾਰੀ ਕੀ ਕਰ ਰਹੇ ਹਨ। ਫਿਰ ਉਨ੍ਹਾਂ ਨੇ ਹਿਰਾਸਤ ਵਿਚ ਲਏ ਜਾਣ ਤੋਂ ਪਹਿਲਾਂ ਫਲਸਤੀਨ ਦਾ ਝੰਡਾ ਲਹਿਰਾਇਆ। ਹਾਲਾਂਕਿ ਉਨ੍ਹਾਂ ਨੇ ਕੋਈ ਨਾਅਰਾ ਨਹੀਂ ਲਗਾਇਆ।
For more news apart from Palestinian flag waved during Cricket World Cup match, stay tuned to Rozana Spokesman