Mitchell Marsh breaks silence: ਵਿਸ਼ਵ ਕੱਪ ਟਰਾਫੀ 'ਤੇ ਪੈਰ ਰੱਖਣ ਨੂੰ ਲੈ ਕੇ ਮਿਸ਼ੇਲ ਮਾਰਸ਼ ਦਾ ਬਿਆਨ, 'ਅਜਿਹਾ ਫਿਰ ਤੋਂ ਕਰ ਸਕਦਾ ਹਾਂ'
Published : Dec 1, 2023, 3:02 pm IST
Updated : Dec 1, 2023, 3:59 pm IST
SHARE ARTICLE
Mitchell Marsh breaks silence over controversial 'feet on WC trophy' gesture
Mitchell Marsh breaks silence over controversial 'feet on WC trophy' gesture

ਕਿਹਾ, “ਇਸ 'ਚ ਕੁੱਝ ਵੀ ਅਪਮਾਨਜਨਕ ਨਹੀਂ ਸੀ”

Mitchell Marsh breaks silence: ਵਿਸ਼ਵ ਕੱਪ ਟਰਾਫੀ 'ਤੇ ਪੈਰ ਰੱਖਣ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਆਸਟ੍ਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਨੇ ਕਿਹਾ ਕਿ ਇਹ ਅਪਮਾਨਜਨਕ ਨਹੀਂ ਹੈ ਅਤੇ ਉਹ ਅਜਿਹਾ ਫਿਰ ਤੋਂ ਕਰ ਸਕਦੇ ਹਨ। ਭਾਰਤ ਨੂੰ ਛੇ ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਸਟ੍ਰੇਲੀਆਈ ਕਪਤਾਨ ਨੇ ਟਰਾਫੀ 'ਤੇ ਪੈਰ ਰੱਖ ਕੇ ਮਾਰਸ਼ ਦੀ ਤਸਵੀਰ ਅਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ।

ਮਾਰਸ਼ ਨੇ ਸੇਨ ਰੇਡੀਓ ਨੂੰ ਦਸਿਆ, "ਇਸ ਫੋਟੋ ਵਿਚ ਕੁੱਝ ਵੀ ਅਪਮਾਨਜਨਕ ਨਹੀਂ ਸੀ।" ਮੈਂ ਇੰਨਾ ਨਹੀਂ ਸੋਚਿਆ। ਮੈਂ ਸੋਸ਼ਲ ਮੀਡੀਆ 'ਤੇ ਵੀ ਨਹੀਂ ਦੇਖਿਆ ਜਦੋਂ ਹਰ ਕੋਈ ਮੈਨੂੰ ਕਹਿ ਰਿਹਾ ਹੈ ਕਿ ਇਸ ਨੇ ਵਿਵਾਦ ਪੈਦਾ ਕਰ ਦਿਤਾ ਹੈ।'' ਇਹ ਪੁੱਛੇ ਜਾਣ 'ਤੇ ਕਿ ਕੀ ਉਹ ਅਜਿਹਾ ਦੁਬਾਰਾ ਕਰਨਗੇ ਤਾਂ ਮਾਰਸ਼ ਨੇ ਕਿਹਾ, ''ਇਮਾਨਦਾਰੀ ਨਾਲ, ਸ਼ਾਇਦ ਹਾਂ।''

ਭਾਰਤੀ ਪ੍ਰਸ਼ੰਸਕ ਮਾਰਸ਼ ਦੀ ਇਸ ਕਾਰਵਾਈ ਤੋਂ ਨਾਰਾਜ਼ ਦਿਖਾਈ ਦਿਤੇ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਕਿਹਾ ਸੀ, ''ਇਸ ਟਰਾਫੀ ਲਈ ਦੁਨੀਆ ਦੀਆਂ ਸਾਰੀਆਂ ਟੀਮਾਂ ਵਿਚਾਲੇ ਮੁਕਾਬਲਾ ਸੀ। ਇਸ ਟਰਾਫੀ ਨੂੰ ਅਪਣੇ ਸਿਰ 'ਤੇ ਰੱਖਣਾ ਚਾਹੁੰਦੇ ਸੀ। ਉਸੇ ਟਰਾਫੀ 'ਤੇ ਪੈਰ ਦੇਖ ਕੇ ਮੈਨੂੰ ਖੁਸ਼ੀ ਨਹੀਂ ਹੋਈ”।

ਦੱਸ ਦੇਈਏ ਕਿ ਵਿਸ਼ਵ ਕੱਪ ਜਿੱਤਣ ਦੇ ਚਾਰ ਦਿਨ ਬਾਅਦ ਭਾਰਤ ਅਤੇ ਆਸਟ੍ਰੇਲੀਆ ਪੰਜ ਮੈਚਾਂ ਦੀ ਟੀ-20 ਸੀਰੀਜ਼ 'ਚ ਇਕ ਵਾਰ ਫਿਰ ਆਹਮੋ-ਸਾਹਮਣੇ ਸਨ।

(For more news apart from Mitchell Marsh breaks silence over controversial 'feet on WC trophy' gesture, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement