
ਸੁਨੀਲ ਗਾਵਸਕਰ ਆਸਟਰੇਲੀਆ ਦੇ ਵਿਰੁਧ ਚੌਥੇ ਅਤੇ ਆਖਰੀ ਟੈਸਟ ਤੋਂ ਬਾਅਦ ਬਾਰਡਰ-ਗਾਵਸਕਰ......
ਮੁੰਬਈ : ਸੁਨੀਲ ਗਾਵਸਕਰ ਆਸਟਰੇਲੀਆ ਦੇ ਵਿਰੁਧ ਚੌਥੇ ਅਤੇ ਆਖਰੀ ਟੈਸਟ ਤੋਂ ਬਾਅਦ ਬਾਰਡਰ-ਗਾਵਸਕਰ ਟਰਾਫੀ ਇਨਾਮ ਵੰਡ ਤੋਂ ਬਾਹਰ ਰਹਿ ਸਕਦੇ ਹਨ, ਜਦੋਂ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਇਹ ਟਰਾਫੀ ਮਿਲਣ ਜਾ ਰਹੀ ਹੈ। ਗਾਵਸਕਰ ਨੇ ਕਿਹਾ ਕਿ ਉਨ੍ਹਾਂ ਨੂੰ ਕ੍ਰਿਕੇਟ ਆਸਟਰੇਲੀਆ ਵਲੋਂ ਸੱਦਾ ਨਹੀਂ ਮਿਲਿਆ ਹੈ। ਭਾਰਤ ਨੇ ਸੀਰੀਜ਼ ਵਿਚ 2-1 ਦਾ ਵਾਧਾ ਲੈ ਲਿਆ ਹੈ ਅਤੇ ਪਿਛਲੇ ਸਾਲ ਅਪਣੇ ਦੇਸ਼ ਵਿਚ ਟਰਾਫੀ ਜਿੱਤਣ ਵਾਲੀ ਭਾਰਤੀ ਟੀਮ ਇਸ ਨੂੰ ਬਰਕਰਾਰ ਰੱਖੇਗੀ।
Border Trophy
ਗਾਵਸਕਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘ਮੈਨੂੰ ਕ੍ਰਿਕੇਟ ਆਸਟਰੇਲੀਆ ਦੇ ਮੁੱਖ ਕਾਰਜ਼ਕਾਰੀ ਜੈਸ ਸਦਰਲੈਂਡ ਨੇ ਮਈ ਵਿਚ ਪੱਤਰ ਭੇਜ ਕੇ ਬਾਰਡਰ ਗਾਵਸਕਰ ਟਰਾਫੀ ਦੇਣ ਲਈ ਮੇਰੀ ਉਪਲਬਧੀ ਦੇ ਬਾਰੇ ਵਿਚ ਪੁੱਛਿਆ ਸੀਥ। ਮੈਂ ਜਾਣਾ ਚਾਹੁੰਦਾ ਸੀ, ਪਰ ਉਨ੍ਹਾਂ ਦੇ ਅਸਤੀਫਾ ਦੇਣ ਤੋਂ ਬਾਅਦ ਮੇਰੇ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ।’ ਦੋਨਾਂ ਦੇਸ਼ਾਂ ਦੇ ਦਿੱਗਜ਼ ਕਪਤਾਨਾਂ ਦੇ ਨਾਮ ਉਤੇ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਦੀ ਸ਼ੁਰੂਆਤ 1996/97 ਵਿਚ ਕੀਤੀ ਗਈ ਸੀ।
Border Trophy
ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ 14ਵੀ ਵਾਰ ਇਸ ਸੀਰੀਜ਼ ਵਿਚ ਆਹਮਣੇ-ਸਾਹਮਣੇ ਹਨ। ਇਸ ਤੋਂ ਪਹਿਲਾਂ ਭਾਰਤ ਨੇ 7 ਵਾਰ ਇਹ ਟਰਾਫੀ ਜਿੱਤੀ ਹੈ, ਜਦੋਂ ਕਿ ਆਸਟਰੇਲੀਆ ਨੂੰ 5 ਵਾਰ ਸਫ਼ਲਤਾ ਮਿਲੀ ਹੈ। ਇਕ ਵਾਰ ਸੀਰੀਜ਼ ਬਰਾਬਰ ਰਹੀ ਹੈ। ਹਾਲਾਂਕਿ ਭਾਰਤ ਨੇ ਹੁਣ ਤੱਕ ਆਸਟਰੇਲੀਆਈ ਧਰਤੀ ਉਤੇ ਇਕ ਵਾਰ ਵੀ ਇਹ ਸੀਰੀਜ਼ ਨਹੀਂ ਜਿੱਤੀ ਹੈ। ਓਵਰਆਲ ਸਿਡਨੀ ਦੀ ਗੱਲ ਕਰੀਏ ਤਾਂ ਇਥੇ ਭਾਰਤੀ ਟੀਮ ਦਾ ਰਿਕਾਰਡ ਬੇਹੱਦ ਖ਼ਰਾਬ ਹੈ। ਇਥੇ ਹੁਣ ਤੱਕ ਉਸ ਨੇ 1947-2015 ਦੇ ਦੌਰਾਨ 11 ਟੈਸਟ ਖੇਡੇ ਹਨ, ਜਿਸ ਵਿਚ ਉਸ ਨੂੰ ਸਿਰਫ ਇਕ ਵਿਚ ਜਿੱਤ ਹਾਸਲ ਹੋਈ, 5 ਵਿਚ ਹਾਰ ਮਿਲੀ ਅਤੇ ਇਨ੍ਹੇ ਹੀ ਮੁਕਾਬਲੇ ਡਰਾ ਰਹੇ।