
ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਕੈਟਨ ਜੇਨਿੰਗਸ ਨੇ ਕਿਹਾ ਕਿ ਪਹਿਲੇ ਟੈਸਟ ਵਿਚ ਉਨ੍ਹਾਂ ਦੇ ਸਾਥੀ ਜੋ ਰੂਟ ਦੇ ਆਊਟ ਹੋਣ ਦੇ ਬਾਅਦ ਭਾਰਤੀ ਕਪਤਾਨ
ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਕੈਟਨ ਜੇਨਿੰਗਸ ਨੇ ਕਿਹਾ ਕਿ ਪਹਿਲੇ ਟੈਸਟ ਵਿਚ ਉਨ੍ਹਾਂ ਦੇ ਸਾਥੀ ਜੋ ਰੂਟ ਦੇ ਆਊਟ ਹੋਣ ਦੇ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਜਸ਼ਨ ਮਨਾਉਣ ਦੇ ਤਰੀਕੇ ਤੋਂ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਸੱਭ ਆਪਣੇ ਤਰੀਕੇ ਨਾਲ ਵਿਕੇਟ ਲੈਣ ਦੀ ਖੁਸ਼ੀ `ਚ ਜਸ਼ਨ ਮਨਾ ਸਕਦੇ ਹਨ। ਦਸਿਆ ਜਾ ਰਿਹਾ ਹੈ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਦੇ ਖਿਡਾਰੀ ਦਾ ਵਨਡੇ ਸੀਰੀਜ ਦੇ ਦੌਰਾਨ ਸ਼ਤਕ ਦਾ ਬੱਲਾ ਗਿਰਾ ਕੇ ਜਸ਼ਨ ਮਨਾਉਣ ਦਾ ਮਜ਼ਾਕ ਉਡਾਇਆ ਹੈ।
root
ਭਾਰਤੀ ਕਪਤਾਨ ਨੇ ਰੂਟ ( 80 ) ਨੂੰ ਸਟੰਪ ਉੱਤੇ ਸਿੱਧੇ ਥਰੋ ਨਾਲ ਰਣ ਆਉਟ ਕੀਤਾ। ਇੰਗਲੈਂਡ ਦਾ ਇਹ ਖਿਡਾਰੀ 63ਵੇਂ ਓਵਰ ਵਿਚ ਦੂਜੇ ਰਣ ਦੀ ਕੋਸ਼ਿਸ਼ ਵਿਚ ਰਣ ਆਊਟ ਹੋ ਗਿਆ। ਜੇਨਿੰਗਸ ਨੇ ਇਸ ਘਟਨਾ ਨੂੰ ਤਰਜੀਹ ਨਹੀਂ ਦਿੱਤੀ ਅਤੇ ਕਿਹਾ , ਇਸ ਵਿੱਚ ਕੋਈ ਮੁਸ਼ਕਿਲ ਨਹੀਂ .ਹਰ ਕਿਸੇ ਨੂੰ ਆਪਣੇ ਤਰੀਕੇ ਨਾਲ ਜਸ਼ਨ ਮਨਾਉਣ ਦਾ ਅਧਿਕਾਰ ਹੈ। ਤੁਹਾਨੂੰ ਦਸ ਦੇਈਏ ਕੇ ਇੰਗਲੈਂਡ ਦਾ ਸਕੋਰ ਚਾਰ ਵਿਕੇਟ ਉੱਤੇ 216 ਰਣ ਸੀ, ਅਤੇ ਸਟੰਪ ਤੱਕ ਨੌਂ ਵਿਕੇਟ ਉੱਤੇ 285 ਰਣ ਹੋ ਗਿਆ।
virat kohli
ਨਾਲ ਹੀ ਜੇਨਿੰਗਸ ਨੇ ਕਿਹਾ ਕਿ ਮੇਜਬਾਨ ਟੀਮ ਮੌਕੇ ਦਾ ਫਾਇਦਾ ਚੁੱਕਣ ਤੋਂ ਚੂਕ ਗਈ , ਪਰ ਭਾਰਤੀ ਟੀਮ ਕਾਫੀ ਮਜਬੂਤ ਹੈ `ਤੇ ਉਹ ਹੁਣ ਵੀ ਅਜਿਹਾ ਕਰ ਸਕਦੀ ਹੈ। ਉਨ੍ਹਾਂ ਨੇ ਰੂਟ ਦੀ ਬੱਲੇਬਾਜੀ ਦੀ ਤਾਰੀਫ ਕਰਦੇ ਹੋਏ ਕਿਹਾ ਰੂਟ ਨੇ ਸ਼ਾਨਦਾਰ ਬੱਲੇਬਾਜੀ ਕੀਤੀ। ਉਹ ਜਿਸ ਤਰ੍ਹਾਂ ਨਾਲ ਪਾਰੀ ਨੂੰ ਅੱਗੇ ਵਧਾਉਂਦੇ ਹਨ, ਉਹਨਾਂ ਦੀ ਇਕ ਆਪਣੀ ਹੀ ਕਲਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕੇ ਉਹ ਇਕ ਅਨੋਖੀ ਕਿਸਮ ਦਾ ਖਿਡਾਰੀ ਹੈ। ਹਾਲਾਂਕਿ ਉਸ ਦਾ ਆਊਟ ਹੋਣਾ ਕਾਫ਼ੀ ਨਿਰਾਸ਼ਾਜਨਕ ਹੈ ,ਕਿਉਂਕਿ ਇਸ ਤੋਂ ਉਹ ਬਹੁਤ ਵੱਡਾ ਸਕੋਰ ਨਹੀਂ ਬਣਾ ਸਕਿਆ।
kohli and root
ਪਰ ਉਸ ਨੇ ਜਿੰਨੀ ਵੀ ਪਾਰੀ ਖੇਡੀ ਉਹ ਦੇਖਣਯੋਗ ਸੀ। ਨਾਲ ਹੀ ਰੂਟ ਦੇ ਹੱਕ `ਚ ਉਹਨਾਂ ਨੇ ਇਹ ਵੀ ਕਿਹਾ ਕੇ ਰੂਟ ਕਾਫੀ ਸ਼ਾਂਤਮਈ ਖਿਡਾਰੀ ਹਨ ਅਤੇ ਉਹਨਾਂ ਨੂੰ ਪਤਾ ਹੈ ਕੇ ਮੈਂ ਕਿਸ ਤਰੀਕੇ ਨਾਲ ਮੈਦਾਨ `ਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਾ ਹੈ। ਭਾਵੇ ਹੀ ਉਹ ਜਲਦੀ ਆਊਟ ਹੋ ਗਏ ਪਰ ਉਹਨਾਂ ਦੀ ਪਾਰੀ ਨੇ ਉਹਨਾਂ ਨੂੰ ਚਾਹੁਣ ਵਾਲਿਆਂ ਨੂੰ ਜ਼ਰੂਰ ਖੁਸ ਕੀਤਾ ਹੋਵੇਗਾ। ਨਾਲ ਹੀ ਇਹ ਵੀ ਦਸਿਆ ਜਾ ਰਿਹਾ ਹੈ ਕੇ ਕੁੱਕ ਦੇ ਸਸਤੇ ਵਿਚ ਆਊਟ ਹੋਣ ਦੇ ਬਾਅਦ ਜੇਨਿੰਗਸ ਨੇ ਰੂਟ ਦੇ ਨਾਲ ਮਿਲ ਕੇ 72 ਰਣ ਜੋੜੇ, ਪਰ ਲੰਚ ਦੇ ਬਾਅਦ ਹੀ ਉਹਨਾਂ ਦੀ ਪਾਰੀ ਸਿਮਟ ਗਈ .