
ਇਹ 1912 ਤੋਂ ਬਾਅਦ ਉਲੰਪਿਕਸ ਵਿਚ ਪਹਿਲੀ ਵਾਰ ਸੀ ਜਦੋਂ ਅਥਲੈਟਿਕਸ 'ਚ ਪਹਿਲੀ ਵਾਰ ਦੋ ਖਿਡਾਰੀ ਮੈਡਲ ਲਈ ਇਕੋ ਮੰਚ ’ਤੇ ਪਹੁੰਚੇ ਹਨ।
ਟੋਕੀਉ: ਉਲੰਪਿਕਸ ਦੇ ਹਾਈ ਜੰਪ (High Jump) ਦੇ ਫਾਈਨਲ 'ਚ ਕਤਰ ਦੇ ਮੁਤਾਜ਼ ਏਸਾ ਬਰਸ਼ੀਮ (Mutaz Essa Barshim of Qatar) ਅਤੇ ਇਟਲੀ ਦੇ ਜਿਆਨਮਾਰਕੋ ਤੰਬੇਰੀ (Gianmarco Tamberi of Italy) ਨੇ ਸੋਨ ਤਗਮਾ ਜਿੱਤਿਆ (Won Gold Medal) ਹੈ। ਉਲੰਪਿਕਸ ਵਿਚ ਇਹ ਇਕ ਹੈਰਾਨੀਜਨਕ ਇਤਫ਼ਾਕ ਹੋਇਆ। ਦੋ ਘੰਟਿਆਂ ਦੇ ਮੁਕਾਬਲੇ ਤੋਂ ਬਾਅਦ, ਦੋਵੇਂ ਖਿਡਾਰੀ 2.37 ਮੀਟਰ ਦੀ ਬੇਸਟ ਕਲੀਅਰੈਂਸ ਹੀ ਦਰਜ ਕਰਨ ਦੇ ਯੋਗ ਹੋਏ ।
ਹੋਰ ਪੜ੍ਹੋ: ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਅਕਾਲੀ ਦਲ ਛੱਡ BJP ‘ਚ ਸ਼ਾਮਲ
ਇਸ ਤੋਂ ਬਾਅਦ ਦੋਹਾਂ ਖਿਡਾਰੀਆਂ ਨੂੰ ਜੰਪ-ਆਫ਼ (Jump-Off) ਦਾ ਮੌਕਾ ਦਿੱਤਾ ਗਿਆ, ਪਰ ਆਪਣੀ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ, ਦੋਵੇਂ ਆਪਸ ਵਿਚ ਟਾਈਟਲ ਨੂੰ ਸਾਂਝਾ ਕਰਨ ਲਈ ਸਹਿਮਤ (Agreed to share Title) ਹੋ ਗਏ। ਦੋਵਾਂ ਨੇ 2.39 ਮੀਟਰ ਦੇ ਉਲੰਪਿਕ ਰਿਕਾਰਡ (Olympic Record) ਨੂੰ ਤੋੜਨ ਦੀਆਂ ਤਿੰਨ ਅਸਫਲ ਕੋਸ਼ਿਸ਼ਾਂ ਕੀਤੀਆਂ, ਜੋ ਕਿ ਇਕ ਗਲਤੀ-ਰਹਿਤ ਰਿਕਾਰਡ ਸੀ। ਉਹ ਇਸ ਟਾਈਟਲ ਦੇ ਇਕਲੌਤੇ ਅਧਿਕਾਰਾਂ ਲਈ ਮੁਕਾਬਲਾ ਜਾਰੀ ਰੱਖ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।
PHOTO
ਇਸ ਦੇ ਬਾਵਜੂਦ ਦੋਵਾਂ ਖਿਡਾਰੀਆਂ ਨੇ ਇਤਿਹਾਸ ਰਚ ਦਿੱਤਾ। ਇਹ 1912 ਤੋਂ ਬਾਅਦ ਉਲੰਪਿਕਸ ਵਿਚ ਪਹਿਲੀ ਵਾਰ ਸੀ ਜਦੋਂ ਅਥਲੈਟਿਕਸ ਵਿਚ ਪਹਿਲੀ ਵਾਰ ਦੋ ਖਿਡਾਰੀ ਮੈਡਲ ਲਈ ਇਕੋ ਮੰਚ ’ਤੇ ਪਹੁੰਚੇ ਹਨ। ਤਾਂਬਰੀ ਅਤੇ ਬਰਸ਼ੀਮ ਨੇ ਆਪਣੇ ਕੋਚ ਅਤੇ ਸਾਥੀਆਂ ਨਾਲ ਜਸ਼ਨ ਮਨਾਉਣ ਤੋਂ ਪਹਿਲਾਂ ਇੱਕ ਦੂਜੇ ਨੂੰ ਗਲੇ ਲਗਾਇਆ ਅਤੇ ਆਪਣੇ ਦੇਸ਼ ਦੇ ਝੰਡੇ ਆਪਣੇ ਸਿਰਾਂ ਉੱਤੇ ਲਹਿਰਾਏ। ਬਾਰਸ਼ੀਮ ਉਲੰਪਿਕ ਵਿਚ ਸੋਨ ਤਗਮਾ ਜਿੱਤਣ ਵਾਲਾ ਕਤਰ ਦਾ ਦੂਜਾ ਖਿਡਾਰੀ ਹੈ। ਉਸ ਤੋਂ ਪਹਿਲਾਂ ਫਾਰੇਸ ਐਲਬਾਖ਼ ਨੇ 96 ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ ਵਿਚ ਕਤਰ ਦਾ ਪਹਿਲਾ ਸੋਨ ਤਗਮਾ ਜਿੱਤਿਆ ਸੀ।
ਹੋਰ ਪੜ੍ਹੋ: ਗੁਜਰਾਤ ਦੇ 1101 ਹਸਪਤਾਲਾਂ ‘ਚ ਨਹੀਂ ਹਨ ਅੱਗ ਸੁਰੱਖਿਆ ਦੇ ਪ੍ਰਬੰਧ, SC ‘ਚ ਅੱਜ ਹੋ ਸਕਦੀ ਸੁਣਵਾਈ
PHOTO
ਹੋਰ ਪੜ੍ਹੋ: Tokyo Olympic: ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ
ਦੋਵੇਂ ਖਿਡਾਰੀ ਆਪਣੇ ਕਰੀਅਰ ਦੌਰਾਨ ਮੁਸ਼ਕਲ ਸੱਟਾਂ ਤੋਂ ਉਭਰ ਚੁੱਕੇ ਹਨ, ਪਰ ਬਰਸ਼ੀਮ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਇਸ ਨੂੰ ਪੂਰਾ ਕਰਨ ਲਈ ਕਾਫੀ ਹਨ। ਉਸਨੇ ਕਿਹਾ, "ਇਹ ਹੈਰਾਨੀਜਨਕ ਹੈ। ਇਹ ਇੱਕ ਸੁਪਨੇ ਵਰਗਾ ਹੈ ਅਤੇ ਮੈਂ ਇਸ ਤੋਂ ਜਾਗਣਾ ਨਹੀਂ ਚਾਹੁੰਦਾ। ਮੈਂ ਬਹੁਤ ਸਾਰੇ ਪੜਾਵਾਂ ਵਿਚੋਂ ਲੰਘਿਆ ਹਾਂ। ਪੰਜ ਸਾਲਾਂ ਤੋਂ ਮੈਂ ਬਹੁਤ ਸਾਰੀਆਂ ਸੱਟਾਂ ਅਤੇ ਬਹੁਤ ਸਾਰੀਆਂ ਹਾਰਾਂ ਨਾਲ ਇਸ ਦੀ ਉਡੀਕ ਕਰ ਰਿਹਾ ਹਾਂ। ਪਰ ਅੱਜ ਅਸੀਂ ਇਸ ਪਲ ਅਤੇ ਸਾਰੀਆਂ ਕੁਰਬਾਨੀਆਂ ਨੂੰ ਸਾਂਝੇ ਕਰਨ ਲਈ ਇੱਥੇ ਹਾਂ। ਇਹ ਇਸ ਪਲ ਲਈ ਕਾਫੀ ਹੈ।"