Tokyo Olympics: ਭਾਰਤ ਨੂੰ ਜਿੱਤ ਦਿਵਾਉਣ ਵਾਲੀ ਗੁਰਜੀਤ ਕੌਰ ਨੇ ਕਿਵੇਂ ਸ਼ੁਰੂ ਕੀਤਾ ਹਾਕੀ ਦਾ ਸਫ਼ਰ

By : AMAN PANNU

Published : Aug 2, 2021, 4:21 pm IST
Updated : Aug 2, 2021, 4:21 pm IST
SHARE ARTICLE
Indian Hockey Player Gurjit Kaur
Indian Hockey Player Gurjit Kaur

ਪਿੰਡ ਤੋਂ ਸਕੂਲ 17 ਕਿਲੋਮੀਟਰ ਦੂਰੀ ’ਤੇ ਸੀ ਅਤੇ ਗੁਰਜੀਤ ਕੌਰ ਦੇ ਪਿਤਾ ਉਨ੍ਹਾਂ ਨੂੰ ਸਾਈਕਲ ’ਤੇ ਛੱਡਣ ਜਾਂਦੇ ਸੀ ਅਤੇ ਉਥੇ ਹੀ ਬੈਠੇ ਰਹਿੰਦੇ ਸਨ।

ਚੰਡੀਗੜ੍ਹ: ਭਾਰਤੀ ਮਹਿਲਾ ਹਾਕੀ ਟੀਮ (Indian Women's Hockey Team) ਨੇ ਸ਼ੁਰੂਆਤੀ ਮੁਕਾਬਲਿਆਂ ‘ਚ ਹਾਰ ਤੋਂ ਬਾਅਦ ਉਲੰਪਿਕਸ ਦੇ ਸੈਮੀਫਾਈਨਲ (Olympic Semifinals) ‘ਚ ਜਗ੍ਹਾ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਕੁਆਰਟਰਫਾਈਨਲ (Quarterfinals) ‘ਚ ਭਾਰਤ ਨੇ ਵਿਸ਼ਵ ਦੀਆਂ ਮਜ਼ਬੂਤ ਟੀਮਾਂ ‘ਚ ਸ਼ਾਮਲ ਆਸਟਰੇਲੀਆ ਦੀ ਟੀਮ ਨੂੰ ਹਰਾਇਆ। ਇਸ ਮੈਚ ਵਿਚ ਇਕਲੌਤਾ ਗੋਲ ਕਰਨ ਵਾਲੀ ਪੰਜਾਬ ਦੀ ਗੁਰਜੀਤ ਕੌਰ (Gurjit Kaur) ਸੀ। ਗੁਰਜੀਤ ਕੌਰ ਅੰਮ੍ਰਿਤਸਰ (Amritsar, Punjab) ਦੀ ਰਹਿਣ ਵਾਲੀ ਹੈ ਅਤੇ ਉਹ ਹਾਕੀ ਟੀਮ ‘ਚ ਡਿਫੈਂਡਰ ਅਤੇ ਡ੍ਰੈਗ ਫਲਿੱਕਰ (Drag Flicker) ਦੇ ਤੌਰ ’ਤੇ ਦੋ ਭੂਮਿਕਾਵਾਂ ਨਿਭਾਉਂਦੀ ਹੈ।

ਹੋਰ ਪੜ੍ਹੋ: Olympic: 1912 ਤੋਂ ਬਾਅਦ ਪਹਿਲੀ ਵਾਰ High Jump ‘ਚ ਇਨ੍ਹਾਂ ਖਿਡਾਰੀਆਂ ਨੂੰ ਦਿੱਤੇ 2 ਸੋਨ ਤਗਮੇ

Indian Womens Hockey Team Enters SemifinalsIndian Womens Hockey Team Enters Semifinals

ਗੁਰਜੀਤ ਕੌਰ ਅੰਮ੍ਰਿਤਸਰ ਦੇ ਅਜਨਾਲਾ (Ajnala) ਕੋਲ ਪਿੰਡ ਮਿਆਦੀ ਕਲਾਂ ਦੀ ਰਹਿਣ ਵਾਲੀ ਹੈ। ਪਿੰਡ ਸਰਹੱਦੀ ਖੇਤਰ ‘ਚ ਹੋਣ ਕਾਰਨ ਸਹੂਲਤਾਂ ਦੀ ਕਮੀ ਜ਼ਰੂਰ ਸੀ ਪਰ ਪਰਿਵਾਰ ਨੇ ਉਸਦਾ ਪੂਰਾ ਸਾਥ ਦਿੱਤਾ। ਪਿੰਡ ਤੋਂ ਸਕੂਲ 17 ਕਿਲੋਮੀਟਰ ਦੂਰੀ ’ਤੇ ਸੀ ਅਤੇ ਗੁਰਜੀਤ ਕੌਰ ਦੇ ਪਿਤਾ ਉਨ੍ਹਾਂ ਨੂੰ ਸਾਈਕਲ ’ਤੇ ਛੱਡਣ ਜਾਂਦੇ ਸੀ ਅਤੇ ਉਥੇ ਹੀ ਬੈਠੇ ਰਹਿੰਦੇ ਸਨ। ਅੱਗੇ ਦੀ ਪੜ੍ਹਾਈ ਕਰਦਿਆਂ ਅਤੇ ਹੋਸਟਲ ਜਾ ਕੇ ਗੁਰਜੀਤ ਕੌਰ ਨੂੰ ਖੇਡਾਂ ਬਾਰੇ ਪਤਾ ਚਲਿਆ ਅਤੇ ਉਨ੍ਹਾਂ ਦੀ ਖੇਡਾਂ ‘ਚ ਦਿਲਚਸਪੀ ਵਧੀ।

ਹੋਰ ਪੜ੍ਹੋ: ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਅਕਾਲੀ ਦਲ ਛੱਡ BJP ‘ਚ ਸ਼ਾਮਲ

Gurjit KaurGurjit Kaur

ਟੋਕੀਉ ਉਲੰਪਿਕਸ (Tokyo Olympics) ਗੁਰਜੀਤ ਕੌਰ ਦਾ ਪਹਿਲਾ ਉਲੰਪਿਕਸ ਹੈ। ਉਲੰਪਿਕਸ ‘ਚ ਖੇਡਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ ਅਤੇ ਹੁਣ ਗੁਰਜੀਤ ਕੌਰ ਦਾ ਇਹ ਸੁਪਨਾ ਪੂਰਾ ਹੋ ਗਿਆ ਹੈ। ਗੁਰਜੀਤ ਕੌਰ ਨੇ ਆਪਣੀ ਇਕ ਇੰਟਰਵਿਊ ‘ਚ ਦੱਸਿਆ ਕਿ ਸ਼ੁਰੂਆਤ ‘ਚ ਪਿੰਡ ਦੇ ਲੋਕ ਖੇਡਾਂ ਦੌਰਾਨ ਉਨ੍ਹਾਂ ਦੇ ਕਪੜਿਆਂ ਬਾਰੇ ਘਰਦਿਆਂ ਨਾਲ ਅਸਹਿਮਤੀ ਜਤਾਉਂਦੇ ਸਨ, ਪਰ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਇਨ੍ਹਾਂ ਗੱਲਾਂ ਤੋਂ ਪਰੇਸ਼ਾਨੀ ਨਹੀਂ ਹੋਈ। ਉਲੰਪਿਕਸ ‘ਚ ਜਾਣ ਤੋਂ ਪਹਿਲਾਂ ਗੁਰਜੀਤ ਕੌਰ ਨੇ 87 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਹ ਹਾਕੀ ‘ਚ ਸੰਦੀਪ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ।

ਹੋਰ ਪੜ੍ਹੋ: Tokyo Olympic: ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ

Gurjit KaurGurjit Kaur

ਜਾਣਕਾਰੀ ਮੁਤਾਬਕ ਗੁਰਜੀਤ ਕੌਰ ਭਾਰਤ ਹੀ ਨਹੀਂ ਦੁਨੀਆ ਦੀ ਬਿਹਤਰੀਨ ਡ੍ਰੈਗ ਫਲਿੱਕਰਜ਼ ਵਿਚੋਂ ਇਕ ਹੈ। ਆਪਣੀ ਇਸ ਕਲਾ ਨਾਲ ਗੁਰਜੀਤ ਕੌਰ ਨੇ ਆਪਣੇ ਪਹਿਲੇ ਅੰਤਰਰਾਸ਼ਟਰੀ ਮੈਚ ਵਿਚ ਗੋਲ ਕੀਤਾ ਸੀ। 2019 ਵਿਚ ਜਾਪਾਨ ਵਿਖੇ ਐਫਆਈਐਚ ਮਹਿਲਾਵਾਂ ਦੀ ਸੀਰੀਜ਼ ਦੇ ਫਾਈਨਲ ‘ਚ ਭਾਰਤ ਨੇ ਸੋਨ ਤਗਮਾ ਜਿੱਤਿਆ ਸੀ ਅਤੇ ਗੁਰਜੀਤ ਕੌਰ ਨੇ ਉਸ ‘ਚ ਸਭ ਤੋਂ ਵੱਧ ਗੋਲ ਕੀਤੇ ਸਨ। ਮਹਿਲਾ ਹਾਕੀ ਟੀਮ ਵਿਚ ਸਿਰਫ਼ ਗੁਰਜੀਤ ਕੌਰ ਦੀ ਪੰਜਾਬ ਦੀ ਖਿਡਾਰਣ ਹੈ।

ਹੋਰ ਪੜ੍ਹੋ: ਗੁਜਰਾਤ ਦੇ 1101 ਹਸਪਤਾਲਾਂ ‘ਚ ਨਹੀਂ ਹਨ ਅੱਗ ਸੁਰੱਖਿਆ ਦੇ ਪ੍ਰਬੰਧ, SC ‘ਚ ਅੱਜ ਹੋ ਸਕਦੀ ਸੁਣਵਾਈ

ਗੁਰਜੀਤ ਕੌਰ ਨੇ ਟੀਮ ‘ਚ ਘੱਟ ਪੰਜਾਬੀ ਖਿਡਾਰਣਾਂ ਅਤੇ ਉਨ੍ਹਾਂ ਦੇ ਪਿੱਛੇ ਰਹਿ ਜਾਣ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਚਿੰਗ, ਮੈਦਾਨ ਅਤੇ ਹੋਸਟਲਾਂ ਦੀ ਕਮੀ ਹੈ। ਇਕ ਜ਼ਿੰਮੇਵਾਰ ਕੋਚ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Punjab Government) ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ, ਨਹੀਂ ਤਾਂ ਅਉਣ ਵਾਲੇ ਸਮੇਂ ‘ਚ  ਕੁੜੀਆਂ ਦੀ ਹਾਕੀ ਬਿਲਕੁਲ ਖਤਮ ਹੋ ਜਾਵੇਗੀ। 

Location: India, Chandigarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement