
ਟੋਕੀਉ ਉਲੰਪਿਕ ਦੇ 11ਵੇਂ ਦਿਨ ਹਰ ਕਿਸੇ ਦੀ ਨਜ਼ਰਾਂ ਭਾਰਤ ਦੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ’ਤੇ ਟਿਕੀਆਂ ਹੋਈਆਂ ਹਨ।
ਟੋਕੀਉ: ਟੋਕੀਉ ਉਲੰਪਿਕ ਦੇ 11ਵੇਂ ਦਿਨ ਹਰ ਕਿਸੇ ਦੀ ਨਜ਼ਰਾਂ ਭਾਰਤ ਦੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ’ਤੇ ਟਿਕੀਆਂ ਹੋਈਆਂ ਹਨ। ਦਰਅਸਲ ਕਮਲਪ੍ਰੀਤ ਕੌਰ ਡਿਸਕਸ ਥਰੋਅ ਦੇ ਫਾਈਨਲ ਵਿਚ ਪਹੁੰਚੀ ਹੈ। ਕਮਲਪ੍ਰੀਤ ਕੌਰ ਕੁਆਲੀਫਿਕੇਸ਼ਨ ਰਾਊਂਡ ਵਿਚ 64 ਮੀਟਰ ਦੂਰੀ ’ਤੇ ਡਿਸਕਸ ਥਰੋਅ ਕਰਨ ਤੋਂ ਬਾਅਦ ਫਾਈਨਲ ਵਿਚ ਪਹੁੰਚੀ ਹੈ।
Kamalpreet Kaur
ਹੋਰ ਪੜ੍ਹੋ: ਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਸ਼ੈਟੀ ਦਾ ਬਿਆਨ, 'ਸਾਡੀ ਨਿੱਜਤਾ ਦਾ ਸਨਮਾਨ ਕਰੋ'
ਫਾਈਨਲ ਵਿਚ ਕਮਲਪ੍ਰੀਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਉਹਨਾਂ ਨੇ ਪਹਿਲੀ ਕੋਸ਼ਿਸ਼ ਵਿਚ ਸ਼ਾਨਦਾਰ ਥਰੋਅ ਕੀਤਾ ਹੈ। ਉਹਨਾਂ ਨੇ 61.62 ਮੀਟਰ ਦੂਰ ਡਿਸਕਸ ਥਰੋਅ ਕੀਤਾ। ਇਸ ਤੋਂ ਬਾਅਦ ਬਾਰਿਸ਼ ਕਾਰਨ ਮੈਚ ਰੋਕਿਆ ਗਿਆ। ਮੈਚ ਸ਼ੁਰੂ ਹੋਣ ਤੋਂ ਬਾਅਦ ਤੀਜੀ ਕੋਸ਼ਿਸ਼ ਵਿਚ ਵੀ ਕਮਲਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹਨਾਂ ਦਾ ਤੀਜਾ ਥਰੋਅ 63.70 ਮੀਟਰ ਦਾ ਹੈ। ਉਹ ਛੇਵੇਂ ਸਥਾਨ ’ਤੇ ਪਹੁੰਚੀ।
Kamalpreet kaur
ਹੋਰ ਪੜ੍ਹੋ: ਮਾਨਸੂਨ ਸੈਸ਼ਨ:ਹੰਗਾਮੇ ਦੀ ਭੇਂਟ ਚੜਿਆ ਸੋਮਵਾਰ ਦਾ ਦਿਨ, ਦੋਵੇਂ ਸਦਨਾਂ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ
ਦੱਸ ਦਈਏ ਕਿ ਫਾਈਨਲ ਵਿਚ ਕੁੱਲ 12 ਐਥਲੀਟ ਹਿੱਸਾ ਲੈ ਰਹੇ ਹਨ ਅਤੇ ਮੈਡਲ ਦੀ ਦੌੜ ਵਿਚ ਰਹਿਣ ਲਈ ਕਮਲਪ੍ਰੀਤ ਦਾ ਟਾਪ-8 ਵਿਚ ਰਹਿਣਾ ਜ਼ਰੂਰੀ ਹੈ। ਕੁੱਲ 4 ਰਾਊਂਡ ਵਿਚ ਕਮਲਪ੍ਰੀਤ ਨੇ 2 ਰਾਊਂਡ ਵਿਚ ਫਾਊਲ ਥਰੋਅ ਕੀਤਾ। ਅਮਰੀਕਾ ਦੀ ਆਲਮੈਨ ਵੈਲੇਰੀ 68.98 ਮੀਟਰ ਥਰੋਅ ਨਾਲ ਪਹਿਲੇ ਸਥਾਨ ’ਤੇ ਹੈ। ਹਾਲਾਂਕਿ ਵੈਲੇਰੀ ਦੇ ਵੀ ਦੋ ਥਰੋਅ ਫਾਊਲ ਰਹੇ।