
ਭਾਰਤ ਅਤੇ ਨਿਊਜੀਲੈਂਡ ਦੇ ਵਿਚ ਖੇਡੇ ਗਏ ਪੰਜਵੇਂ ਅਤੇ ਆਖਰੀ ਵਨਡੇ ਮੈਚ ਵਿਚ ਭਾਰਤੀ ਟੀਮ...
ਵੇਲਿੰਗਟਨ : ਭਾਰਤ ਅਤੇ ਨਿਊਜੀਲੈਂਡ ਦੇ ਵਿਚ ਖੇਡੇ ਗਏ ਪੰਜਵੇਂ ਅਤੇ ਆਖਰੀ ਵਨਡੇ ਮੈਚ ਵਿਚ ਭਾਰਤੀ ਟੀਮ ਨੇ ਕੀਵੀਆਂ ਦੇ ਸਾਹਮਣੇ ਜਿੱਤ ਲਈ 253 ਦੌੜਾਂ ਦਾ ਰੱਖਿਆ ਸੀ। ਭਾਰਤੀ ਟੀਮ 49 . 5 ਓਵਰਾਂ ਵਿਚ 252 ਦੌੜਾਂ ਬਣਾ ਕੇ ਆਉਟ ਹੋ ਗਈ। ਭਾਰਤ ਦੇ ਵਲੋਂ ਅੰਬਾਤੀ ਰਾਇਡੂ ਨੇ 113 ਗੇਂਦਾਂ ਵਿਚ 8 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 90 ,
Team India
ਹਾਰਦਿਕ ਪਾਂਡਿਆ ਨੇ 22 ਗੇਂਦਾਂ ਵਿਚ 2 ਚੌਕੇ , 5 ਛੱਕਿਆਂ ਦੀ ਮਦਦ ਨਾਲ 45 , ਵਿਜੇ ਸ਼ੰਕਰ ਨੇ 64 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ 45 , ਕੇਦਾਰ ਜਾਧਵ ਨੇ 45 ਗੇਂਦਾਂ ਵਿਚ 3 ਚੌਕਿਆਂ ਦੀ ਮਦਦ ਨਾਲ 34 ਦੌੜਾਂ ਦੀ ਪਾਰੀ ਖੇਡੀ। ਕੀਵੀਆਂ ਦੇ ਵਲੋਂ ਮੈਟ ਹੇਨਰੀ ਨੇ 4, ਟਰੇਂਟ ਬੋਲਟ ਨੇ 3, ਜੈਸ ਨੀਸ਼ਮ ਨੇ 1 ਵਿਕੇਟ ਹਾਸਲ ਕੀਤਾ। ਪਹਿਲਾਂ ਬੱਲੇਬਾਜੀ ਕਰਨ ਉਤਰੀ ਟੀਮ ਇੰਡੀਆ ਦਾ ਸਕੋਰ ਇਕ ਸਮੇਂ 18 ਦੌੜਾਂ ਉਤੇ 4 ਵਿਕੇਟ ਹੋ ਗਿਆ ਸੀ।
New Zealand Cricket Team
ਪਰ ਮੱਧਕ੍ਰਮ ਆਰਡਰ ਦੇ ਬੱਲੇਬਾਜਾਂ ਨੇ ਇਸ ਮੈਚ ਵਿਚ ਗਜਬ ਦੀ ਬੱਲੇਬਾਜੀ ਕੀਤੀ ਅਤੇ ਇਕ ਸਨਮਾਨਜਨਕ ਸਕੋਰ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ। ਨਿਊਜ਼ੀਲੈਂਡ ਦੀ ਸ਼ੁਰੂਆਤ ਵੀ ਕਾਫੀ ਜਿਆਦਾ ਚੰਗੀ ਨਹੀਂ ਰਹੀ। ਨਿਊਜੀਲੈਂਡ ਦੀ ਪੁਰੀ ਟੀਮ 44.1 ਵਿਚ ਸਾਰੀ ਟੀਮ 217 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤੀ ਟੀਮ ਨੇ ਇਸ ਮੈਚ ਨੂੰ ਜਿੱਤ ਲਿਆ ਹੈ ਅਤੇ ਇਹ ਸੀਰਜ਼ 4-1 ਨਾਲ ਅਪਣੇ ਨਾਂਅ ਕਰ ਲਈ ਹੈ।