
ਰਬਾਡਾ ਨੇ ਦਿੱਲੀ ਵੱਲੋਂ ਖੇਡਦੇ ਹੋਏ 12 ਮੈਚਾਂ 'ਚ 14.72 ਦੇ ਔਸਤ ਨਾਲ 25 ਵਿਕਟ ਹਾਸਲ ਕੀਤੇ
ਨਵੀਂ ਦਿੱਲੀ : ਦਖਣੀ ਅਫ਼ਰੀਕਾ ਨੇ ਵਿਸ਼ਵ ਕੱਪ ਤੋਂ ਪਹਿਲਾਂ ਅਹਿਤਿਆਤ ਦੇ ਤੌਰ 'ਤੇ ਜ਼ਖ਼ਮੀਂ ਕਾਸਿਕੋ ਰਬਾੜਾ ਨੂੰ ਵਾਪਸ ਬੁਲਾ ਲਿਆ ਹੈ ਜਿਸ ਨਾਲ ਇਹ ਗੇਂਦਬਾਜ਼ ਆਈਪੀਐਲ ਦੇ ਬਚੇ ਹੋਏ ਸੀਜ਼ਨ ਵਿਚ ਨਹੀਂ ਖੇਡ ਸਕੇਗਾ। ਰਬਾੜਾ ਪਿਠ ਵਿਚ ਪਰੇਸ਼ਨੀ ਕਾਰਨ ਚੇਨਈ ਸੁਪਰਕਿੰਗਜ਼ ਵਿਰੁਧ ਦਿੱਲੀ ਕੈਪੀਟਲਜ਼ ਦੇ ਪਿਛਲੇ ਮੈਚ ਵਿਚ ਨਹੀਂ ਖੇਡ ਸਕੇ ਅਤੇ ਉਸ ਦਾ ਨਹੀਂ ਹੋਣਾ ਦਿੱਲੀ ਲਈ ਕਰਾਰਾ ਝਟਕਾ ਹੋਵੇਗਾ ਜੋ ਅਪਣਾ ਪਹਿਲਾ ਆਈਪੀਐਲ ਖ਼ਿਤਾਬ ਹਾਸਲ ਕਰਨ ਦੀ ਕੋਸ਼ਿਸ਼ ਵਿਚ ਹੈ।
Kagiso Rabada
ਰਬਾਡਾ ਦਾ ਕਾਫੀ ਯੋਗਦਾਨ ਰਿਹਾ ਹੈ। ਰਬਾਡਾ ਨੇ ਦਿੱਲੀ ਵੱਲੋਂ ਖੇਡਦੇ ਹੋਏ 12 ਮੈਚਾਂ 'ਚ 14.72 ਦੇ ਔਸਤ ਨਾਲ 25 ਵਿਕਟ ਹਾਸਲ ਕੀਤੇ ਹਨ। ਟੂਰਨਾਮੈਂਟ ਤੋਂ ਬਾਹਰ ਹੋਣ ਦੇ ਬਾਅਦ ਰਬਾਡਾ ਨੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਮੁਕਾਮ 'ਤੇ ਆ ਕੇ ਆਪਣੀ ਟੀਮ ਦਾ ਸਾਥ ਛੱਡਣ 'ਤੇ ਉਨ੍ਹਾਂ ਨੂੰ ਅਫ਼ਸੋਸ ਹੈ। ਜ਼ਿਕਰਯੋਗ ਹੈ ਕਿ ਦਿੱਲੀ ਨੇ 7 ਸਾਲ ਬਾਅਦ ਪਲੇਆਫ 'ਚ ਜਗ੍ਹਾ ਬਣਾਈ ਹੈ। ਡੈੱਥ ਓਵਰ 'ਚ ਉਨ੍ਹਾਂ ਦੀ ਗੇਂਦਬਾਜ਼ੀ ਕਾਫੀ ਦਮਦਾਰ ਰਹੀ ਹੈ ਜਿਸ ਕਾਰਨ ਹਰ ਕੋਈ ਉਨ੍ਹਾਂ ਦਾ ਮੁਰੀਦ ਹੋ ਗਿਆ ਹੈ।
Ricky Ponting
ਦਿੱਲੀ ਕੈਪੀਟਲ ਦੇ ਮੁਖ ਕੋਚ ਰਿਕੀ ਪੋਂਟਿੰਗ ਨੇ ਇਸ ਨੂੰ ਬਦਕਿਸਮਤੀ ਕਰਾਰ ਦਿੰਦਿਆਂ ਕਿਹਾ ਕਿ, ਇਹ ਦੁਖਦ ਹੈ ਕਿ ਰਬਾੜਾ ਨੂੰ ਟੂਰਨਾਮੈਂਟ ਦੇ ਇਸ ਗੇੜ ਨੂੰ ਵਿਚਾਲੇ ਛੱਡ ਕੇ ਜਾਣਾ ਪਿਆ। ਪਰ ਮੈਂ ਅਪਣੀ ਟੀਮ 'ਤੇ ਪੂਰਾ ਭਰੋਸਾ ਕਰਦਾ ਹਾਂ ਕਿ ਇਸ ਦਾ ਹਰ ਇਕ ਮੈਂਬਰ ਮੌਕੇ 'ਤੇ ਚੰਗਾ ਪ੍ਰਦਰਸ਼ਨ ਕਰੇਗਾ।''