
ਧੋਨੀ ਨੇ ਕਪਤਾਨੀ ਛੱਡਣ ਦਾ ਫ਼ੈਸਲਾ ਵੀ ਅਚਾਨਕ ਹੀ ਲਿਆ ਸੀ ਤਾਂ ਇਸ ਬਾਰੇ 'ਚ ਭਵਿੱਖਵਾਣੀ ਕਰਨਾ ਬਹੁਤ ਮੁਸ਼ਕਲ ਹੈ : ਬੀ.ਸੀ.ਸੀ.ਆਈ. ਅਧਿਕਾਰੀ
ਬਰਮਿੰਘਮ : ਅਜਿਹੀ ਸੰਭਾਵਨਾ ਹੈ ਕਿ ਭਾਰਤੀ ਟੀਮ ਦਾ ਮੌਜੂਦਾ ਵਿਸ਼ਵ ਕਪ 'ਚ ਆਖਰੀ ਮੈਚ ਮਹਿੰਦਰ ਸਿੰਘ ਧੋਨੀ ਲਈ ਵੀ ਆਖ਼ਰੀ ਮੁਕਾਬਲਾ ਹੋ ਸਕਦਾ ਹੈ। ਜੇ ਭਾਰਤੀ ਟੀਮ ਫ਼ਾਈਨਲ ਲਈ ਕੁਆਲੀਫ਼ਾਈ ਕਰਦੀ ਹੈ ਤੇ ਲਾਰਡਸ 'ਤੇ 14 ਜੁਲਾਈ ਨੂੰ ਵਿਸ਼ਵ ਕੱਪ 'ਚ ਜਿੱਤ ਹਾਸਲ ਕਰਦੀ ਹੈ ਤਾਂ ਭਾਰਤੀ ਕ੍ਰਿਕਟ ਦੇ ਮਹਾਨ ਕ੍ਰਿਕਟਰਾਂ 'ਚੋਂ ਇਕ ਲਈ ਇਹ ਆਦਰਸ਼ ਵਿਦਾਈ ਹੋਵੇਗੀ। ਬੀ.ਸੀ.ਸੀ.ਆਈ. ਦੇ ਇਕ ਉੱਚ ਅਧਿਕਾਰੀ ਨੇ ਨਾਮ ਨਹੀਂ ਦੱਸਣ ਦੀ ਸ਼ਰਤ 'ਤੇ ਕਿਹਾ, ''ਮਹਿੰਦਰ ਸਿੰਘ ਧੋਨੀ ਦੇ ਬਾਰੇ 'ਚ ਤੁਸੀਂ ਕੁਝ ਨਹੀਂ ਕਹਿ ਸਕਦੇ। ਪਰ ਅਜਿਹੀ ਸੰਭਾਵਨਾ ਨਹੀਂ ਹੈ ਕਿ ਉਹ ਇਸ ਵਿਸ਼ਵ ਕੱਪ ਤੋਂ ਬਾਅਦ ਭਾਰਤ ਲਈ ਖੇਡਣਾ ਜਾਰੀ ਰੱਖਣਗੇ।"
MS Dhoni
ਉਨ੍ਹਾਂ ਨੇ ਤਿੰਨਾਂ ਰੂਪਾਂ 'ਚੋਂ ਕਪਤਾਨੀ ਛੱਡਣ ਦਾ ਫ਼ੈਸਲਾ ਵੀ ਅਚਾਨਕ ਹੀ ਲਿਆ ਸੀ ਤਾਂ ਇਸ ਬਾਰੇ 'ਚ ਭਵਿੱਖਵਾਣੀ ਕਰਨਾ ਬਹੁਤ ਮੁਸ਼ਕਲ ਹੈ। ਮੌਜੂਦਾ ਚੋਣ ਕਮੇਟੀ ਦੇ ਅਕਤੂਬਰ 'ਚ ਹੋਣ ਵਾਲੀ ਆਮ ਸਾਲਾਨਾ ਬੈਠਕ ਤਕ ਰਹਿਣ ਦੀ ਸੰਭਾਵਨਾ ਹੈ ਤੇ ਉਹ ਯਕੀਨੀ ਰੂਪ ਨਾਲ ਅਗਲੇ ਸਾਲ ਆਸਟਰੇਲੀਆ 'ਚ ਹੋਣ ਵਾਲੇ ਆਈ.ਸੀ.ਸੀ. ਵਿਸ਼ਵ ਟੀ-20 ਨੂੰ ਵੇਖਦੇ ਹੋਏ ਬਦਲਾਅ ਦੀ ਪ੍ਰਕਿਰੀਆ ਸ਼ੁਰੂ ਕਰ ਦੇਵੇਗੀ। ਹਾਲਾਂਕਿ ਭਾਰਤ ਦੇ ਇਥੇ ਵਿਸ਼ਵ ਕੱਪ ਸੈਮੀਫ਼ਾਈਨਲ ਲਈ ਕੁਆਲੀਫ਼ਾਈ ਕਰਨ ਤੋਂ ਬਾਅਦ ਨਾ ਤਾਂ ਟੀਮ ਪ੍ਰਬੰਧਨ ਤੇ ਨਾ ਹੀ ਬੀ. ਸੀ. ਸੀ. ਆਈ ਇਸ ਮੁੱਦੇ 'ਤੇ ਗੱਲ ਕਰਨਾ ਚਹੁੰਦੀ ਹੈ।
MS Dhoni
ਮਹਿੰਦਰ ਸਿੰਘ ਧੋਨੀ ਨੇ ਵਿਸ਼ਵ ਕੱਪ 'ਚ ਸੱਤ ਮੈਚਾਂ 'ਚ 93 ਤੋਂ ਜ਼ਿਆਦਾ ਦੇ ਸਟ੍ਰਾਈਕ ਰੇਟ ਨਾਲ 223 ਦੌੜਾਂ ਬਣਾਈਆਂ ਹਨ। ਹਾਲਾਂਕਿ ਕੁਝ ਨੇ ਉਨ੍ਹਾਂ ਦੀ ਬੱਲੇਬਾਜ਼ੀ 'ਚ ਇੱਛਾ ਦੀ ਕਮੀ ਤੇ ਕੁਝ ਨੇ ਇਕ ਸਮਾਪਤੀ ਰੂਪ 'ਚ ਉਨ੍ਹਾਂ ਦੀ ਘੱਟ ਹੁੰਦੀ ਕਾਬਲੀਅਤ ਦੇ ਵੰਲ ਇਸ਼ਾਰਾ ਕੀਤਾ। ਸਚਿਨ ਤੇਂਦੁਲਕਰ ਤੇ ਸੌਰਵ ਗਾਂਗੁਲੀ ਨੇ ਵੀ ਉਨ੍ਹਾਂ ਦੇ ਬੱਲੇਬਾਜ਼ੀ ਕਰਨ ਦੇ ਰਵੱਈਏ ਦੀ ਆਲੋਚਨਾ ਕੀਤੀ।
MS Dhoni
ਇਸ ਤੋਂ ਟੀਮ ਪ੍ਰਬੰਧਨ ਚੰਗੀ ਤਰ੍ਹਾਂ ਨਾਲ ਜਾਣਦਾ ਹੈ ਕਿ ਉਹ ਅਪਣੇ 'ਲੋਕਪ੍ਰਿਯ ਕਪਤਾਨ ਨੂੰ ਵਿਸ਼ਵ ਕੱਪ ਤੋਂ ਅੱਗੇ ਨਹੀਂ ਖਿਡਾ ਸਕਦੇ ਹਨ। ਉਨ੍ਹਾਂ ਦਾ ਮੈਦਾਨ 'ਤੇ ਯੋਗਦਾਨ ਬੇਹੱਦ ਸ਼ਲਾਘਾਯੋਗ ਹੈ ਜੋ ਹਰ ਪ੍ਰੈਸ ਵਾਰਤਾ 'ਚ ਹਰ ਖਿਡਾਰੀ ਵਲੋਂ ਉਨ੍ਹਾਂ ਦੀ ਸ਼ਲਾਘਾ ਕਰਨ ਤੋਂ ਸਪਸ਼ਟ ਹੁੰਦਾ ਹੈ।