
ਧੋਨੀ ਦੇ ਦਸਤਾਨੇ ਵਿਵਾਦ 'ਤੇ ਪਾਕਿਸਤਾਨੀ ਮੰਤਰੀ ਨੇ ਦਿੱਤਾ ਬਿਆਨ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਦਸਤਾਨਿਆਂ 'ਤੇ ਛਪੇ 'ਬਲੀਦਾਨ ਚਿੰਨ੍ਹ' ਬਾਰੇ ਬਹਿਸ ਤੇਜ਼ ਹੋ ਗਈ ਹੈ। ਬੀਤੇ ਬੁਧਵਾਰ ਸਾਊਥਹੈਪਟਨ 'ਚ ਦੱਖਣ ਅਫ਼ਰੀਕਾ ਵਿਰੁੱਧ ਭਾਰਤ ਦੇ ਪਹਿਲੇ ਮੈਚ ਦੌਰਾਨ ਧੋਨੀ ਨੂੰ 'ਬਲੀਦਾਨ ਚਿੰਨ੍ਹ' ਲੋਗੋ ਵਾਲੇ ਦਸਤਾਨਿਆਂ ਨਾਲ ਮੈਦਾਨ 'ਚ ਵਿਕਟਕੀਪਿੰਗ ਕਰਦਿਆਂ ਵੇਖਿਆ ਗਿਆ ਸੀ। ਆਈ.ਸੀ.ਸੀ. ਵਲੋਂ ਧੋਨੀ ਨੂੰ ਆਪਣੇ ਦਸਤਾਨਿਆਂ ਤੋਂ ਇਹ ਲੋਗੋ ਹਟਾਉਣ ਲਈ ਕਿਹਾ ਗਿਆ ਹੈ।
Dhoni is in England to play cricket not to for MahaBharta , what an idiotic debate in Indian Media,a section of Indian media is so obsessed with War they should be sent to Syria, Afghanistan Or Rawanda as mercenaries.... #Idiots https://t.co/WIcPdK5V8g
— Ch Fawad Hussain (@fawadchaudhry) 6 June 2019
ਇਸ ਵਿਵਾਦ ਵਿਚਕਾਰ ਪਾਕਿਸਤਾਨ ਸਰਕਾਰ 'ਚ ਵਿਗਿਆਨ ਤੇ ਤਕਨੀਕੀ ਮੰਤਰੀ ਫਵਾਦ ਚੌਧਰੀ ਨੇ ਟਵੀਟ ਕੀਤਾ ਹੈ, "ਧੋਨੀ ਇੰਗਲੈਂਡ 'ਚ ਕ੍ਰਿਕਟ ਖੇਡਣ ਗਏ ਹਨ ਮਹਾਭਾਰਤ ਕਰਨ ਲਈ ਨਹੀਂ। ਭਾਰਤੀ ਮੀਡੀਆ 'ਚ ਕੀ ਬੇਹੁਦਾ ਡਿਬੇਟ ਚੱਲ ਰਿਹਾ ਹੈ। ਭਾਰਤੀ ਮੀਡੀਆ ਦਾ ਇਕ ਧੜਾ ਲੜਾਈ ਦੇ ਪ੍ਰਤੀ ਇੰਨਾ ਜ਼ਿਆਦਾ ਮੋਹਿਤ ਹੈ ਕਿ ਉਨ੍ਹਾਂ ਨੂੰ ਸੀਰੀਆ, ਅਫ਼ਗ਼ਾਨਿਸਤਾਨ ਜਾਂ ਰਵਾਂਡਾ ਮਰਸਨੇਰੀ (ਕਿਰਾਏ ਦੇ ਫੌਜੀ) ਬਣਾ ਕੇ ਭੇਜ ਦੇਣਾ ਚਾਹੀਦਾ ਹੈ। ਮੂਰਖ।"
MS Dhoni
ਜ਼ਿਕਰਯੋਗ ਹੈ ਕਿ ਭਾਰਤ ਦੇ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਤਰਾਲਾ ਇਸ ਮਾਮਲੇ 'ਚ ਤਫ਼ਤੀਸ਼ ਕਰੇਗਾ। ਭਾਰਤ ਦੀ ਟੈਰੀਟੋਰੀਅਲ ਆਰਮੀ) ਨੇ ਸਾਲ 2011 'ਚ ਵਰਲਡ ਕੱਪ ਜਿੱਤਣ ਦੇ ਤੁਰੰਤ ਬਾਅਦ ਮਹਿੰਦਰ ਸਿੰਘ ਧੋਨੀ ਨੂੰ ਲੈਫਟੀਨੈਂਟ ਕਰਨਲ ਦੀ ਆਨਰੇਰੀ ਟਾਈਟਲ ਨਾਲ ਨਵਾਜਿਆ ਸੀ। ਧੋਨੀ ਨੇ ਸਾਲ 2015 'ਚ ਪੈਰਾ ਬ੍ਰਿਗੇਡ ਦੀ ਟ੍ਰੇਨਿੰਗ ਵੀ ਲਈ ਸੀ।