
ਪ੍ਰੋ ਕਬੱਡੀ ਲੀਗ 2019 ਦੇ ਸੱਤਵੇਂ ਸੀਜ਼ਨ ਦੇ 20ਵੇਂ ਮੈਚ ਵਿਚ ਦਬੰਗ ਦਿੱਲੀ ਨੂੰ ਗੁਜਰਾਤ ਫਾਰਚੂਨਜੁਆਇੰਟਸ ਦੇ ਹੱਥੋਂ 31-26 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਨਵੀਂ ਦਿੱਲੀ: ਪ੍ਰੋ ਕਬੱਡੀ ਲੀਗ 2019 ਦੇ ਸੱਤਵੇਂ ਸੀਜ਼ਨ ਦੇ 20ਵੇਂ ਮੈਚ ਵਿਚ ਦਬੰਗ ਦਿੱਲੀ ਨੂੰ ਗੁਜਰਾਤ ਫਾਰਚੂਨਜੁਆਇੰਟਸ ਦੇ ਹੱਥੋਂ 31-26 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਗੁਜਰਾਤ ਦੀ ਇਹ ਲਗਾਤਾਰ ਤੀਜੀ ਜਿੱਤ ਹੈ ਅਤੇ ਹੁਣ ਉਸ ਦੇ 15 ਅੰਕ ਹੋ ਗਏ ਹਨ। ਅੰਕ ਸੂਚੀ ਵਿਚ ਗੁਜਰਾਤ ਹੁਣ ਦੂਜੇ ਸਥਾਨ ‘ਤੇ ਆ ਗਿਆ ਹੈ। ਉੱਥੇ ਹੀ ਦਿੱਲੀ ਦੀ ਟੀਮ ਇਸ ਹਾਰ ਤੋਂ ਬਾਅਦ ਵੀ 16 ਅੰਕਾਂ ਨਾਲ ਪਹਿਲੇ ਸਥਾਨ ‘ਤੇ ਆ ਗਈ ਹੈ। ਦਿੱਲੀ ਨੂੰ ਇਸ ਮੈਚ ਵਿਚ ਇਕ ਅੰਕ ਮਿਲਿਆ ਹੈ, ਜਿਸ ਕਾਰਨ ਇਹ ਟੀਮ ਪਹਿਲੇ ਸਥਾਨ ‘ਤੇ ਆ ਗਈ ਹੈ।
Gujarat Fortunegiants vs Dabang Delhi
ਮੈਚ ਦੀ ਪਹਿਲੀ ਪਾਰੀ ਤੋਂ ਬਾਅਦ ਦਿੱਲੀ ਦੀ ਟੀਮ 14-11 ਨਾਲ ਅੱਗੇ ਸੀ। ਗੁਜਰਾਤ ਦੀ ਸ਼ੁਰੂਆਤ ਬੇਹੱਦ ਸ਼ਾਨਦਾਰ ਰਹੀ ਅਤੇ ਉਹ ਇਕ ਸਮੇਂ 6-1 ਨਾਲ ਅੱਗੇ ਸੀ ਪਰ ਨਵੀਨ ਕੁਮਾਰ ਨੇ ਰੇਡਿੰਗ ਨਾਲ ਅਪਣੀ ਟੀਮ ਦੀ ਵਾਪਸੀ ਕਰਵਾਈ। ਇਸੇ ਕਾਰਨ ਮੈਚ ਦੇ 18 ਮਿੰਟ ਵਿਚ ਦਿੱਲੀ ਨੇ ਗੁਜਰਾਤ ਨੂੰ ਆਲ ਆਊਟ ਕਰ ਕੇ ਵਾਧਾ ਹਾਸਲ ਕੀਤਾ। ਪਹਿਲੀ ਪਾਰੀ ਵਿਚ ਨਵੀਨ ਕੁਮਾਰ ਨੇ ਰੇਡਿੰਗ ਜ਼ਰੀਏ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ।
Gujarat Fortunegiants vs Dabang Delhi
ਦੂਜੀ ਪਾਰੀ ਵਿਚ ਗੁਜਰਾਤ ਨੇ ਬੇਹਤਰੀਨ ਵਾਪਸੀ ਕੀਤੀ ਅਤੇ ਲਗਾਤਾਰ ਦਿੱਲੀ ਦੇ ਉੱਪਰ ਦਬਾਅ ਬਣਾਇਆ। ਦਿੱਲੀ ਨੇ ਕੁਝ ਦੇਰ ਤੱਕ ਖੁਦ ਨੂੰ ਆਲਆਊਟ ਹੋਣ ਤੋਂ ਬਚਾਇਆ ਪਰ ਮੈਚ ਦੇ 34ਵੇਂ ਮਿੰਟ ਵਿਚ ਗੁਜਰਾਤ ਨੇ ਦਿੱਲੀ ਨੂੰ ਆਲ ਆਊਟ ਕਰ ਦਿੱਤਾ। ਗੁਜਰਾਤ ਨੇ ਇਸ ਤੋਂ ਬਾਅਦ ਦਿੱਲੀ ਦੀ ਟੀਮ ਨੂੰ ਮੈਚ ਵਿਚ ਵਾਪਸੀ ਨਹੀਂ ਕਰਨ ਦਿੱਤੀ। ਦਿੱਲੀ ਲਈ ਨਵੀਨ ਕੁਮਾਰ ਨੇ ਇਸ ਸੀਜ਼ਨ ਦਾ ਅਪਣਾ ਤੀਜਾ ਸੂਪਰ 10 ਪੂਰਾ ਕੀਤਾ ਪਰ ਉਹ ਟੀਮ ਨੂੰ ਜਿੱਤਾ ਨਹੀਂ ਸਕੇ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ