Advertisement
  ਖ਼ਬਰਾਂ   ਖੇਡਾਂ  01 Aug 2019  ਪ੍ਰੋ ਕਬੱਡੀ ਲੀਗ: ਯੂਪੀ ਯੋਧਾ ਨੂੰ ਮਿਲੀ ਸੀਜ਼ਨ ਦੀ ਪਹਿਲੀ ਜਿੱਤ

ਪ੍ਰੋ ਕਬੱਡੀ ਲੀਗ: ਯੂਪੀ ਯੋਧਾ ਨੂੰ ਮਿਲੀ ਸੀਜ਼ਨ ਦੀ ਪਹਿਲੀ ਜਿੱਤ

ਏਜੰਸੀ | Edited by : ਕਮਲਜੀਤ ਕੌਰ
Published Aug 1, 2019, 10:13 am IST
Updated Aug 2, 2019, 10:10 am IST
ਪ੍ਰੋ ਕਬੱਡੀ ਲੀਗ ਸੀਜ਼ਨ-7 ਦੇ 19ਵੇਂ ਮੁਕਾਬਲੇ ਵਿਚ ਬੁੱਧਵਾਰ ਨੂੰ ਯੂਪੀ ਯੋਧਾ ਨੇ ਯੂ-ਮੁੰਬਾ ਨੂੰ 27-23 ਨਾਲ ਹਰਾ ਦਿੱਤਾ।
UP Yodha team defeated U Mumba
 UP Yodha team defeated U Mumba

ਮੁੰਬਈ: ਪ੍ਰੋ ਕਬੱਡੀ ਲੀਗ ਸੀਜ਼ਨ-7 ਦੇ 19ਵੇਂ ਮੁਕਾਬਲੇ ਵਿਚ ਬੁੱਧਵਾਰ ਨੂੰ ਯੂਪੀ ਯੋਧਾ ਨੇ ਯੂ-ਮੁੰਬਾ ਨੂੰ 27-23 ਨਾਲ ਹਰਾ ਦਿੱਤਾ। ਮੁੰਬਈ ਦੇ ਸਰਦਾਰ ਵੱਲਭ ਭਾਈ ਪਟੇਲ ਇਨਡੋਰ ਸਟੇਡੀਅਮ ਵਿਚ ਖੇਡੇ ਗਏ ਇਸ ਰੋਮਾਂਚਕ ਮੁਕਾਬਲੇ ਵਿਚ ਯੂਪੀ ਦੀ ਟੀਮ ਨੇ ਟੂਰਨਾਮੈਂਟ ਵਿਚ ਲਗਾਤਾਰ 2 ਹਾਰਾਂ ਤੋਂ ਬਾਅਦ ਪਹਿਲੀ ਜਿੱਤ ਹਾਸਲ ਕੀਤੀ ਹੈ। ਪਹਿਲੇ ਦੋ ਮੁਕਾਬਲਿਆਂ ਵਿਚ ਉਸ ਨੂੰ ਬੰਗਾਲ ਵਾਰੀਅਰਜ਼ ਅਤੇ ਗੁਜਰਾਤ ਫਾਰਚੂਨਜੁਆਇੰਟਸ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

UP Yodha team defeated U MumbaUP Yodha team defeated U Mumba

ਹੁਣ 3 ਮੈਚਾਂ ਵਿਚ ਉਸ ਦੇ 5 ਅੰਕ ਹੋ ਗਏ ਹਨ। ਇਸ ਜਿੱਤ ਨਾਲ ਉਹ ਪੁਆਇੰਟ ਟੇਬਲ ਵਿਚ 10ਵੇਂ ਨੰਬਰ ‘ਤੇ ਪਹੁੰਚ ਗਈ। ਉੱਥੇ ਹੀ ਯੂ-ਮੁੰਬਾ ਨੂੰ ਘਰੇਲੂ ਮੈਦਾਨ ‘ਤੇ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੇ ਹੁਣ ਤੱਕ 5 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਉਹ ਸਿਰਫ਼ 2 ਵਿਚ ਹੀ ਜਿੱਤ ਹਾਸਲ ਕਰ ਸਕੀ ਹੈ ਤੇ ਤਿੰਨ ਵਿਚ ਉਸ ਨੂੰ ਹਾਰ ਮਿਲੀ ਹੈ।

UP Yodha team defeated U MumbaUP Yodha team defeated U Mumba

ਯੂ-ਮੁੰਬਾ ਨੇ ਅਪਣੇ ਪਹਿਲੇ ਮੈਚ ਵਿਚ ਤੇਲੁਗੂ ਟਾਇੰਟਸ ਨੂੰ 31-25 ਨਾਲ ਹਰਾਇਆ ਸੀ। ਦੂਜੇ ਮੈਚ ਵਿਚ ਉਸ ਨੂੰ ਜੈਪੁਰ ਪਿੰਕ ਪੈਂਥਰਜ਼ ਹੱਥੋਂ 42-23 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜੇ ਮੈਚ ਵਿਚ ਉਸ ਨੇ ਪੁਣੇਰੀ ਪਲਟਨ ਨੂੰ 33-23 ਨਾਲ ਹਰਾਇਆ ਸੀ। ਚੌਥੇ ਮੈਚ ਵਿਚ ਉਸ ਨੂੰ ਬੰਗਲੁਰੂ ਬੁਲਜ਼ ਦੇ ਹੱਥੋਂ 30-26 ਨਾਲ ਹਾਰ ਸਹਿਣੀ ਪਈ। ਉਸ ਦੇ 5 ਮੈਚਾਂ ਵਿਚ ਹੁਣ 12 ਅੰਕ ਹਨ। ਉਹ ਅੰਕ ਸੂਚੀ ਵਿਚ ਤੀਜੇ ਨੰਬਰ ‘ਤੇ ਹੈ। ਪਹਿਲੇ ਨੰਬਰ ‘ਤੇ 15 ਅੰਕਾਂ ਨਾਲ ਜੈਪੁਰ ਪਿੰਕ ਪੈਂਥਰਜ਼ ਹੈ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Advertisement
Advertisement

 

Advertisement