
ਕਲਕੱਤਾ ਨਾਈਟ ਰਾਇਡਰ੍ਸ ਨੇ ਵੀਰਵਾਰ ਨੂੰ ਇਡਰਨ ਗਾਰਡਨ ਸਟੇਡੀਅਮ 'ਚ ਖੇਡੇ ਗਏ IPL 11 ਦੇ 33 ਵੇ ਮੁਕਾਬਲੇ ਦੇ...
ਕਲਕੱਤਾ ਨਾਈਟ ਰਾਇਡਰ੍ਸ ਨੇ ਵੀਰਵਾਰ ਨੂੰ ਇਡਰਨ ਗਾਰਡਨ ਸਟੇਡੀਅਮ 'ਚ ਖੇਡੇ ਗਏ IPL 11 ਦੇ 33 ਵੇ ਮੁਕਾਬਲੇ ਦੇ ਵਿਚ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਮਾਤ ਦੇ ਦਿੱਤੀ ਹੈ।| ਕੋਲਕਾਤਾ ਦੇ ਹੋਮ ਗਰਾਉਂਡ ਈਡਨ ਗਾਰਡੰਸ ਵਿਚ ਖੇਡੇ ਗਏ ਇਸ ਮੈਚ 'ਚ ਕੇਕੇਆਰ ਨੇ ਚੇਨਈ ਨੂੰ ਹਰਾ ਕੇ ਦਿਨੇਸ਼ ਕਾਰਤਿਕ ਦੀ ਕ੍ਰਿਕਟ ਟੀਮ ਨੇ ਨੌਂ ਮੈਚਾਂ 'ਚ ਪੰਜ ਮੈਚ ਜਿੱਤ ਕੇ ਪੁਆਇੰਟ ਟੇਬਲ ਦੇ ਵਿਚ ਤੀਜੀ ਥਾਂ ਹਾਸਿਲ ਕੀਤੀ| ਸੁਨਰਾਈਜ਼ਰਸ ਹੈਦਰਾਬਾਦ ਅਤੇ ਚੇਨਈ ਸੁਪਰ ਕਿੰਗਜ਼ ਦੇ ਪੁਆਇੰਟ ਟੇਬਲ ਦੇ ਵਿਚ 12 -12 ਪੁਆਇੰਟ ਹੈ ਅਤੇ ਦੂਜੇ ਪਾਸੇ ਕਿੰਗਜ਼ ਇਲੈਵਨ ਪੰਜਾਬ 10 ਪੁਆਇੰਟ ਦੇ ਨਾਲ ਚੌਥੇ ਨੰਬਰ 'ਤੇ ਹੈ।
IPL 2018 Kolkata beat Chennai
ਫਿਲਹਾਲ 178 ਦੌੜਾ ਦਾ ਟੀਚਾ ਲੈ ਕੇ ਉੱਤਰੀ ਕੇਕੇਆਰ ਟੀਮ ਦੀ ਪਾਰੀ ਨੂੰ ਕ੍ਰਿਸ ਲਿਨ ਅਤੇ ਸੁਨੀਲ ਨਰੇਨ ਨੇ ਸ਼ੁਰੂ ਕੀਤਾ ਪਰ ਲਿਨ ਸਿਰਫ਼ 12 ਦੌੜਾ ਦਾ ਸਕੋਰ ਬਣਾ ਕਿ ਆਊਟ ਹੋ ਗਏ ਸਨ। ਕੇਕੇਆਰ ਦੀ ਟੀਮ ਅਜੇ ਸੰਭਲੀ ਹੀ ਸੀ ਕਿ ਰੌਬਿਨ ਉਥੱਪਾ ਵੀ 6 ਦੌੜਾ ਬਣਾ ਕੇ ਆਊਟ ਹੋ ਗਏ। ਕੇਕੇਆਰ ਨੂੰ ਤੀਜਾ ਝਟਕਾ ਓਪਨਰ ਸੁਨੀਲ ਨਰੇਨ ਦੇ ਰੂਪ 'ਚ ਲੱਗਾ ਜੋ ਕਿ 32 ਦੌੜਾ ਬਣਾ ਕੇ ਆਊਟ ਹੋ ਗਏ| ਨਰੇਨ ਨੇ ਅਪਣੀ ਪਾਰੀ 'ਚ 20 ਗੇਂਦਾ ਦਾ ਸਾਹਮਣਾ ਕਰਦੇ ਹੋਏ ਚਾਰ ਚੌਕੇ ਅਤੇ ਦੋ ਛੱਕੇ ਮਾਰੇ।IPL 2018 Kolkata beat Chennai
ਕੇਕੇਆਰ ਦਾ ਚੌਥਾ ਵਿਕਟ ਰਿੰਕੂ ਸਿੰਘ ਦਾ ਡਿੱਗਿਆ, ਜਿਸ ਨੂੰ 16 ਦੌੜਾ ਦੇ ਸਕੋਰ ਤੋਂ ਬਾਅਦ ਹਰਭਜਨ ਸਿੰਘ ਨੇ ਅਪਣਾ ਸ਼ਿਕਾਰ ਬਣਾਇਆ| ਜਦਕਿ ਕਲਕੱਤਾ ਦੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੇ 36 ਬੋਲਾਂ ਦੇ ਵਿਚ ਛੇ ਚੌਕੀਆਂ ਦੀ ਮਦਦ ਨਾਲ ਨਾਬਾਦ ਰਹਿ ਕੇ 57 ਦੌੜਾ ਬਣਾਈਆਂ| ਕਪਤਾਨ ਦਿਨੇਸ਼ ਕਾਰਤਿਕ ਨੇ 18 ਬੋਲਾਂ ਦੇ ਵਿਚ ਸੱਤ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ ਨਾਬਾਦ ਰਹਿ ਕਿ 45 ਦੌੜਾ ਬਣਾਏ ਅਤੇ ਕਲਕੱਤਾ ਨੇ ਇਸ ਟੀਚੇ ਨੂੰ 17 .4 ਓਵਰਾਂ ਦੇ ਵਿਚ ਚਾਰ ਵਿਕਟਾ ਖ਼ੋ ਕਿ ਹਾਸਿਲ ਕੀਤਾ ਸੁਨੀਲ ਨਰੇਨ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ|
IPL 2018 Kolkata beat Chennai
ਚੇਨਈ ਸੁਪਰ ਕਿੰਗਜ਼ ਨੇ ਕਪਤਾਨ ਧੋਨੀ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਕਲਕੱਤਾ ਨਾਈਟ ਰਾਇਡਰ੍ਸ ਦੇ ਵਿਰੁਧ ਚੁਣੌਤੀ ਪੂਰਨ ਸਕੋਰ ਖੜਾਂ ਕੀਤਾ| ਚੇਨਈ ਨੇ ਇਡਰਨ ਗਾਰਡਨ ਸਟੇਡੀਅਮ 'ਚ ਕੇਕੇਆਰ ਦੇ ਵਿਰੁਧ 20 ਓਵਰਾਂ ਤੋਂ ਬਾਅਦ ਪੰਜ ਵਿਕਟਾਂ ਦੇ ਨੁਕਸਾਨ ਤੇ 177 ਦੌੜਾ ਬਣਾਈਆਂ।