
ਆਈ.ਐਸ.ਆਈ.ਐਸ. ਸਮੇਤ ਕਈ ਅਤਿਵਾਦੀ ਸੰਗਠਨਾਂ ਦੀਆਂ ਧਮਕੀਆਂ ਤੋਂਬਾਅਦ ਪੁਰਤਗਾਲ ਦੇ ਸ਼ਾਨਦਾਰ ਫ਼ੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਰੂਸ 'ਚ ਹੋਣ ਵਾਲੇ ਫ਼ੀਫ਼ਾ ਵਿਸ਼ਵ ਕੱਪ ਲ...
ਨਵੀਂ ਦਿੱਲੀ : ਆਈ.ਐਸ.ਆਈ.ਐਸ. ਸਮੇਤ ਕਈ ਅਤਿਵਾਦੀ ਸੰਗਠਨਾਂ ਦੀਆਂ ਧਮਕੀਆਂ ਤੋਂਬਾਅਦ ਪੁਰਤਗਾਲ ਦੇ ਸ਼ਾਨਦਾਰ ਫ਼ੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਰੂਸ 'ਚ ਹੋਣ ਵਾਲੇ ਫ਼ੀਫ਼ਾ ਵਿਸ਼ਵ ਕੱਪ ਲਈ ਇਕ ਖ਼ਾਸ ਆਦਮੀ ਨੂੰ ਅਪਣੇ ਅੰਗ-ਰੱਖਿਅਕ ਵਜੋਂ ਚੁਣਿਆ ਹੈ। ਉਹ ਵਿਅਕਤੀ ਨੰਗੇ ਹੱਥੀਂ ਅੱਧਾ ਟਨ ਵਜ਼ਨੀ ਬੁਲ ਨਾਲ ਟੱਕਰ ਲੈਣ 'ਚ ਮਾਹਰ ਹੈ।
Cristiano Ronaldo
ਇਸ ਬੁਲ ਫ਼ਾਈਟਰ ਦਾ ਨਾਮ ਨੁਨੋ ਮਾਰੇਕੋਸ ਹੈ। ਬੁਲ ਫ਼ਾਈਟਿੰਗ ਦੇ ਨਾਲ-ਨਾਲ ਉਹ ਮਿਕਸਡ ਮਾਰਸ਼ਲ ਆਰਟਜ਼ (ਐਮ.ਐਮ.ਏ.) ਫ਼ਾਈਟਰ ਵੀ ਹੈ। ਮਾਰੇਕੋਸ ਹਾਲ ਹੀ 'ਚ ਕੀਵ 'ਚ ਖੇਡੀ ਗਈ ਚੈਂਪੀਅਨ ਲੀਗ ਫ਼ਾਈਨਲ ਦੌਰਾਨ ਵੀ ਰੋਨਾਲਡੋ ਦੇ ਅੰਗ ਰੱਖਿਅਕ ਦੇ ਤੌਰ 'ਤੇ ਉਥੇ ਮੌਜੂਦ ਸੀ। ਰੋਨਾਲਡੋ ਦੇ ਇਕ ਕਰੀਬੀ ਨੇ ਦਸਿਆ ਕਿ ਰੋਨਾਲਡੋ ਨੂੰ ਬੁਲਫ਼ਾਈਟ ਦੇਖਣਾ ਪਸੰਦ ਹੈ ਅਤੇ ਮਾਰੇਕੋਸ ਦਾ ਸਾਹਸ ਅਤੇ ਤਾਕਤ ਦੇਖਣ ਤੋਂ ਬਾਅਦ ਉਸ ਨੂੰ ਅੰਕ ਰੱਖਿਅਕ ਦੇ ਤੌਰ 'ਤੇ ਚੁਣਿਆ ਗਿਆ ਹੈ।
Nuno Marecos
ਖ਼ਬਰਾਂ ਮੁਤਾਬਕ ਪਹਾੜ ਵਰਗੇ ਸਰੀਰ ਵਾਲੇ ਨੁਨੋ 6 ਫੁਟ 2 ਇੰਚ ਦੇ ਕੱਦ ਦਾ ਮਾਲਕ ਹੈ। ਬੁਲ ਫ਼ਾਈਟ ਦੌਰਾਨ ਅਪਣੇ 8 ਮੈਂਬਰਾਂ ਦੇ ਗਰੁਪ 'ਚ ਉਹ ਸੱਭ ਤੋਂ ਅੱਗੇ ਰਹਿੰਦਾ ਹੈ। ਉਸ ਦਾ ਕੰਮ ਬੁਲ ਨੂੰ ਭੜਕਾ ਕੇ ਅਪਣੇ ਵੱਲ ਆਕਰਸ਼ਤ ਕਰਨਾ ਹੁੰਦਾ ਹੈ, ਜਿਸ ਤੋਂ ਬਾਅਦ ਉਹ ਅਪਣੇ ਸਾਥੀਆਂ ਨਾਲ ਮਿਲ ਕੇ ਊਸ 'ਤੇ ਕਾਬੂ ਪਾ ਲੈਂਦਾ ਹੈ। ਹਾਲ ਹੀ 'ਚ ਕਈ ਵਾਰ ਨੁਨੋ ਨੂੰ ਰੋਨਾਲਡੋ ਨਾਲ ਦੇਖਿਆ ਗਿਆ ਹੈ। (ਏਜੰਸੀ)