
ਖੇਡਾਂ ਤੋਂ 50 ਦਿਨ ਪਹਿਲਾਂ ਹੀ 10 ਹਜ਼ਾਰ ਵਲੰਟੀਅਰਾਂ ਨੇ ਅਪਣਾ ਨਾਂ ਵਾਪਸ ਲੈ ਲਿਆ
ਨਵੀਂ ਦਿੱਲੀ- ਟੋਕੀਉ ਮੈਨੇਜਮੈਂਟ (Tokyo Management) ਨੂੰ ਕੋਰੋਨਾ ਦੇ ਮਾਹੌਲ ’ਚ ਖੇਡਾਂ (Games) ਨੂੰ ਅੱਗੇ ਵਧਾਉਣ ’ਚ ਇਕ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਡਾਂ ਤੋਂ 50 ਦਿਨ ਪਹਿਲਾਂ ਹੀ 10 ਹਜ਼ਾਰ ਵਲੰਟੀਅਰਾਂ (Volunteers) ਨੇ ਅਪਣਾ ਨਾਂ (Name) ਵਾਪਸ ਲੈ ਲਿਆ ਹੈ। ਕੁੱਝ ਮਹੀਨੇ ਪਹਿਲਾਂ ਇਸ ਦੀ ਗਿਣਤੀ 80 ਹਜ਼ਾਰ (Thousand) ਦੇ ਕਰੀਬ ਸੀ।
Tokyo Olympicsਇਹ ਵੀ ਪੜ੍ਹੋ-ਗੂਗਲ ਨੂੰ ਇਸ ਕਾਰਨ ਲੋਕਾਂ ਤੋਂ ਮੰਗਣੀ ਪਈ ਮੁਆਫ਼ੀ
ਜਾਪਾਨੀ ਬ੍ਰਾਡਕਾਸਟਰ (Japanese broadcaster) ਐਨ.ਐਚ.ਕੇ. ਦੀ ਇਕ ਰਿਪੋਰਟ ਅਨੁਸਾਰ ਕੁੱਝ ਦਿਨਾਂ ’ਚ ਹੀ 10 ਹਜ਼ਾਰ ਤੋਂ ਜ਼ਿਆਦਾ ਵਲੰਟੀਅਰ (Volunteers) ਅਪਣਾ ਮਨ ਬਦਲ ਚੁਕੇ ਹਨ। ਜਿਵੇਂ-ਜਿਵੇਂ ਖੇਡਾਂ ਨੇੜੇ ਆਉਣਗੀਆਂ ਇਹ ਅੰਕੜਾ ਹੋਰ ਵਧਣ ਦੀ ਉਮੀਦ ਹੈ।ਟੋਕੀਉ ਮੈਨੇਜਮੈਂਟ (Tokyo Management) ਕਮੇਟੀ ਦੇ ਸੀ. ਈ. ਓ. ਤੋਸ਼ੀਰੋ ਮੁੱਤੋ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਇਸ ਕਦਮ ਦੇ ਪਿ$ਛੇ ਕੋਰੋਨਾ ਵਾਇਰਸ ਸਬੰਧੀ ਚਿੰਤਾਵਾਂ ਹੋ ਸਕਦੀਆਂ ਹਨ।
Tokyo Olympicsਇਹ ਵੀ ਪੜ੍ਹੋ-ਯੂਰਪ 'ਚ ਕੋਰੋਨਾ ਦੇ ਇਸ ਵੈਰੀਐਂਟ ਨੇ ਮਚਾਈ ਤਬਾਹੀ, ਵਿਗਿਆਨੀ ਬੋਲੇ- ਵੈਕਸੀਨ ਵੀ ਬੇਅਸਰ
ਪਿਛਲੇ ਸਾਲ ਹੀ ਮਾਰਚ (March) ’ਚ ਹੋਣ ਵਾਲੇ ਉਲੰਪਿਕ (Olympics) ਨੂੰ ਇਕ ਸਾਲ ਲਈ ਅੱਗੇ ਵਧਾਇਆ ਗਿਆ ਸੀ ਪਰ ਕੋਰੋਨਾ ਨੂੰ ਲੈ ਕੇ ਚਿੰਤਾਵਾਂ ਅਜੇ ਵੀ ਘੱਟ ਨਹੀਂ ਹੋਈਆਂ ਹਨ। ਜਾਪਾਨ (Japan) ਦੇ ਕਈ ਸੂਬਿਆਂ ’ਚ ਅਜੇ ਵੀ ਐਮਰਜੈਂਸੀ (Emergency) ਐਲਾਨੀ ਗਈ ਹੈ। ਉਮੀਦ ਸੀ ਕਿ ਟੋਕੀਉ (Tokyo) ’ਚ ਇਸ ਨੂੰ ਹਟਾ ਦਿਤਾ ਜਾਵੇਗਾ ਲੇਕਿਨ ਵਧਦੇ ਮਾਮਲਿਆਂ ਕਾਰਨ ਇਹ ਸੰਭਵ ਨਹੀਂ ਦਿਸ ਰਿਹਾ ਪਰ ਮੈਨੇਜਮੈਂਟ ਬਜ਼ਿੱਦ ਹੈ ਕਿ ਉਹ ਉਲੰਪਿਕ ਖੇਡਾਂ ਕਰਵਾ ਕੇ ਰਹੇਗੀ। ਉਂਜ 83 ਫ਼ੀਸਦੀ (Percent) ਜਾਪਾਨੀ ਇਕ ਸਰਵੇ ’ਚ ਅਜੇ ਵੀ ਚਾਹੁੰਦੇ ਹਨ ਕਿ ਉਲੰਪਿਕ ਖੇਡਾਂ ਮੁਲਤਵੀ ਹੋਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ-ਟਰੰਪ ਦਾ ਬਲਾਗ ਪੇਜ਼ ਵੀ ਹੋਇਆ ਬੰਦ, ਕੁਝ ਸਮੇਂ ਪਹਿਲਾਂ ਹੀ ਹੋਇਆ ਸੀ ਲਾਂਚ