ਪ੍ਰਿਥਵੀ ਸ਼ਾਹ ਦੇ ਰਿਕਾਰਡ ਸੈਂਚੁਰੀ ਨਾਲ ਭਾਰਤ ਦੀ ਸ਼ਾਨਦਾਰ ਸ਼ੁਰੂਆਤ
Published : Oct 4, 2018, 3:35 pm IST
Updated : Oct 4, 2018, 3:35 pm IST
SHARE ARTICLE
Prithvi Shaw
Prithvi Shaw

ਭਾਰਤ ਦੇ ਪ੍ਰਿਥਵੀ ਸ਼ਾਹ ਨੇ ਵੀਰਵਾਰ ਨੂੰ ਰਾਜਕੋਟ ‘ਚ ਵੈਸਟ ਇੰਡੀਜ਼ ਦੇ ਖ਼ਿਲਾਫ਼ ਪਹਿਲੇ ਟੈਸਟ ਮੈਚ ‘ਚ ਸੈਂਚੂਰੀ ਬਣਾਈ। ਉਨ੍ਹਾਂ ਨੇ ਅਪਣੇ...

ਰਾਜਕੋਟ : ਭਾਰਤ ਦੇ ਪ੍ਰਿਥਵੀ ਸ਼ਾਹ ਨੇ ਵੀਰਵਾਰ ਨੂੰ ਰਾਜਕੋਟ ‘ਚ ਵੈਸਟ ਇੰਡੀਜ਼ ਦੇ ਖ਼ਿਲਾਫ਼ ਪਹਿਲੇ ਟੈਸਟ ਮੈਚ ‘ਚ ਸੈਂਚੂਰੀ ਬਣਾਈ। ਉਨ੍ਹਾਂ ਨੇ ਅਪਣੇ ਡੈਬਯੂ ਮੈਚ ‘ਚ ਸੈਂਚੁਰੀ ਬਣਾਉਂਦੇ ਹੋਏ ਰਿਕਾਰਡ ਬਣਾਇਆ ਅਤੇ ਭਾਰਤ ਨੂੰ ਮਜ਼ਬੂਤ ਸਥਿਤੀ ਤੇ ਪਹੁੰਚਾ ਦਿਤਾ ਹੈ। ਚੇਤੇਸ਼ਵਰ ਪੁਜਾਰਾ ਵੀ ਹਾਫ ਸੈਂਚੁਰੀ ਬਣਾਉਂਦੇ ਹੋਏ ਉਨ੍ਹਾਂ ਦਾ ਸਾਥ ਦੇ ਰਹੇ ਹਨ। ਭਾਰਤ ਨੇ ਪਹਿਲੇ ਦਿਨ ਪਹਿਲੀ ਪਾਰੀ ‘ਚ 37 ਓਵਰ ‘ਚ 1 ਵਿਕਟ ‘ਤੇ 193 ਰਨ ਬਣਾ ਲਏ ਹਨ। ਪ੍ਰਿਥਵੀ ਸ਼ਾਹ 103 ਅਤੇ ਚੇਤੇਸ਼ਵਰ ਪੁਜਾਰਾ 84 ਰਨ ਬਣਾ ਕੇ ਕਰੀਜ਼ ‘ਤੇ ਹਨ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।

Prithvi ShawPrithvi Shawਗਾਬਰੀਐਲ ਨੇ ਪਹਿਲੇ ਓਵਰ ਦੀ ਆਖ਼ਰੀ ਗੇਂਦ ‘ਤੇ ਕੇ.ਐਲ. ਰਾਹੁਲ ਨੂੰ ਐਲ.ਬੀ.ਡਬਲੂ. ਕੀਤਾ ਤੇ ਉਹ ਖਾਤਾ ਵੀ ਨਹੀਂ ਖੋਲ੍ਹ ਸਕੇ। ਉਨ੍ਹਾਂ ਨੇ ਰੀਵਿਯੂ ਵੀ ਲਿਆ ਪਰ ਕੋਈ ਫ਼ਾਇਦਾ ਨਹੀਂ ਹੋਇਆ। ਪਹਿਲੇ ਝਟਕੇ ਤੋਂ ਬਾਅਦ ਪ੍ਰਿਥਵੀ ਅਤੇ ਪੁਜਾਰਾ ਨੇ ਭਾਰਤੀ ਪਾਰੀ ਨੂੰ ਸੰਭਾਲਿਆ। ਪ੍ਰਿਥਵੀ ਨੇ ਰੋਸਟਨ ਚੇਜ ਦੀ ਗੇਂਦ ‘ਤੇ 1 ਰਨ ਲੈ ਕੇ ਫਿਫਟੀ ਪੂਰੀ ਕੀਤੀ। ਉਹ 56 ਗੇਂਦਾਂ ‘ਚ 7 ਚੌਕਿਆਂ ਦੀ ਮਦਦ ਨਾਲ ਫਿਫਟੀ ਤੱਕ ਪਹੁੰਚੇ। ਪੁਜਾਰਾ ਨੇ ਲੁਈਸ ਦੀ ਗੇਂਦ ‘ਤੇ ਚੌਕਾ ਲਗਾਉਂਦੇ ਹੋਏ ਹਾਫ ਸੈਂਚੁਰੀ ਪੂਰੀ ਕੀਤੀ। ਇਹ ਉਨ੍ਹਾਂ ਦੀ 19ਵੀਂ ਟੈਸਟ ਹਾਫ ਸੈਂਚੁਰੀ ਹੈ।

Test matchesPrithvi Shaw & Cheteshwar Pujara ​ਪ੍ਰਿਥਵੀ 74 ਗੇਂਦਾਂ ‘ਚ 11 ਚੌਕਿਆਂ ਦੀ ਮਦਦ ਨਾਲ 75 ਅਤੇ ਪੁਜਾਰਾ 74 ਗੇਂਦਾਂ ‘ਚ 9 ਚੌਕਿਆਂ ਦੀ ਮਦਦ ਨਾਲ 56 ਰਨ ਬਣਾ ਕੇ ਕਰੀਜ਼ ‘ਤੇ ਹਨ। ਸ਼ਾਹ ਨੇ 99 ਗੇਂਦਾਂ ‘ਚ 15 ਚੌਕਿਆਂ ਦੀ ਮਦਦ ਨਾਲ ਸੈਂਚੁਰੀ ਪੂਰੀ ਕੀਤੀ। ਉਨ੍ਹਾਂ ਨੇ ਪੌਲ ਦੀ ਗੇਂਦ ‘ਤੇ 2 ਰਨ ਲੈ ਕੇ ਸੈਂਚੁਰੀ ਪੂਰੀ ਕੀਤੀ। ਇਹ ਉਨ੍ਹਾਂ ਦੀ ਡੈਬਯੂ ਮੈਚ ‘ਚ ਸੈਂਚੁਰੀ ਸੀ। ਪ੍ਰਿਥਵੀ ਸ਼ਾਹ ਨੇ ਭਾਰਤ ਵੱਲੋਂ ਟੈਸਟ ਡੈਬਯੂ ਕੀਤਾ। ਪ੍ਰਿਥਵੀ ਸ਼ਾਹ ਨੂੰ ਕਪਤਾਨ ਵਿਰਾਟ ਕੋਹਲੀ ਨੇ ਟੈਸਟ ਕੈਪ ਪ੍ਰਦਾਨ ਕੀਤੀ। ਉਹ ਭਾਰਤ ਦੇ 293ਵੇਂ ਟੈਸਟ ਖਿਡਾਰੀ ਬਣੇ। ਮਿਅੰਕ ਅਗਰਵਾਲ ਨੂੰ ਓਪਨਿੰਗ ਦਾ ਮੌਕਾ ਵੀ ਨਹੀਂ ਮਿਲਿਆ।

MatchesPrithvi Shawਭਾਰਤ ਨੂੰ ਪਿਛਲੇ ਨੌ ਮਹੀਨਿਆਂ ‘ਚ ਦੱਖਣੀ ਅਫ਼ਰੀਕਾ ਅਤੇ ਇੰਗਲੈਂਡ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਹੀ ਟੈਸਟ ਮੈਚਾਂ ‘ਚ ਦੁਨੀਆਂ ਦੀ ਨੰਬਰ ਇਕ ਟੀਮ ਬਣੀ ਹੋਈ ਹੈ। ਹੁਣ ਭਾਰਤੀ ਟੀਮ ਇੰਗਲੈਂਡ ਤੋਂ ਮਿਲੀ ਹਾਰ ਨੂੰ ਪਿਛੇ ਛੱਡ ਕੇ ਇਸ ਸੀਰੀਜ਼ ‘ਤੇ ਧਿਆਨ ਦੇ ਰਹੀ ਹੈ। ਵੈਸਟ ਇੰਡੀਜ਼ ਦੇ ਖ਼ਿਲਾਫ਼ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਮੈਨੇਜਮੈਂਟ ਨੇ 12 ਖਿਡਾਰੀਆਂ ਦੇ ਨਾਮ ਦਾ ਐਲਾਨ ਕੀਤਾ ਹੈ। ਇਕ ਹੋਰ ਖਿਡਾਰੀ ਰਿਸ਼ਭ ਪੰਤ ਉਤੇ ਵੀ ਨਜ਼ਰ ਟਿਕੀ ਰਹੇਗੀ ਜਿਨ੍ਹਾਂ ਨੇ ਓਵਲ ਵਿਚ 114 ਰਨ ਦੀ ਪਾਰੀ ਖੇਡ ਕੇ ਟੀਮ ਵਿਚ ਆਪਣੀ ਜਗ੍ਹਾ ਸੁਰੱਖਿਅਤ ਰੱਖੀ ਹੈ।

mathcesPrithvi shawਓਵਲ ਵਿਚ ਆਪਣੇ ਡੈਬਯੂ ਉਤੇ 56 ਰਨ ਬਣਾਉਣ ਵਾਲੇ ਹਨੁਮਾ ਵਿਹਾਰੀ ਨੂੰ ਆਖ਼ਰੀ ਗਆਰ੍ਹਵੇਂ ਸਥਾਨ ‘ਤੇ ਜਗ੍ਹਾ ਨਹੀਂ ਮਿਲ ਸਕੇਗੀ ਕਿਉਂਕਿ ਟੀਮ ਪੰਜ ਵਿਸ਼ੇਸ਼ ਗੇਂਦਬਾਜਾਂ ਨੂੰ ਲਿਆਉਣਾ ਚਾਹੁੰਦੀ ਹੈ। ਕੋਚ ਸਟੁਅਰਟ ਲਾ ਦੀ ਦੇਖ ਰੇਖ ਵਿਚ ਟੀਮ ਨੇ ਕੁਝ ਚੰਗੇ ਨਤੀਜੇ ਦਿਤੇ ਹਨ। ਉਸ ਨੇ ਪਿਛਲੇ ਸਾਲ ਇੰਗਲੈਂਡ ਨੂੰ ਲੀਡਸ ਵਿਚ ਹਰਾਇਆ ਸੀ ਜਿਸ ਵਿਚ ਸ਼ਾਈ ਹੋਪ ਨੇ 147 ਅਤੇ ਨਾਬਾਦ ਨੇ 118 ਰਨ ਦੀਆਂ ਪਾਰੀਆਂ ਖੇਡੀਆਂ ਸੀ। ਵੈਸਟ ਇੰਡੀਜ਼ ਆਪਣੇ ਦੇਸ਼ ਵਿਚ ਸ਼੍ਰੀਲੰਕਾ ਦੇ ਖ਼ਿਲਾਫ਼ 1-1 ਤੋਂ ਡਰਾਅ ਖੇਡਣ ਅਤੇ ਬੰਗਲਾਦੇਸ਼ ਉਤੇ 2-0 ਦੀ ਜਿੱਤ ਦਰਜ ਕਰਨ ਤੋਂ ਬਾਅਦ ਭਾਰਤ ਦੌਰੇ ‘ਤੇ ਆ ਰਿਹਾ ਹੈ।

Prithvi ShawPrithvi Shawਲਾ ਨੂੰ ਆਪਣੀ ਟੀਮ ਤੋਂ ਕਾਫ਼ੀ ਉਮੀਦ ਹੈ। ਉਨ੍ਹਾਂ ਦੀ ਟੀਮ ਨੇ ਵਡੋਦਰਾ ਵਿਚ ਦੋ ਦਿਨਾਂ ਦੇ ਅਭਿਆਸ ਮੈਚ ਖੇਡਣ ਤੋਂ ਪਹਿਲਾਂ ਦੁਬਈ ਵਿਚ ਅਭਿਆਸ ਕੀਤਾ ਸੀ। ਲਾ ਨੇ ਕਿਹਾ, ‘ਭਾਰਤ ਦਾ ਦੌਰਾ ਕਰਨਾ ਦੂਜੀ ਟੀਮਾਂ ਲਈ ਹਮੇਸ਼ਾ ਮੁਸ਼ਕਿਲ ਹੁੰਦਾ ਹੈ। ਸਾਨੂੰ ਦੁਨੀਆਂ ਨੂੰ ਦਿਖਾਉਣਾ ਹੋਵੇਗਾ ਕਿ ਅਸੀਂ ਵੀ ਵਧੀਆ ਖੇਡ ਸਕਦੇ ਹਾਂ ਅਤੇ ਮੌਕੇ ਦਾ ਫ਼ਾਇਦਾ ਉਠਾ ਸਕਦੇ ਹਾਂ।’ ਭਾਰਤ ਨੂੰ ਅਠਵੇਂ ਨੰਬਰ ਦੀ ਵੈਸਟ ਇੰਡੀਜ਼ ਦੇ ਖ਼ਿਲਾਫ਼ ਜਿੱਤ ਤੋਂ ਬਹੁਤ ਕੁਝ ਹਾਸਲ ਨਹੀਂ ਹੋਵੇਗਾ ਪਰ ਕੈਰੇਬਿਆਈ ਟੀਮ ਆਪਣਾ ਪ੍ਰਭਾਵ ਛੱਡਣ ਵਿਚ ਕੋਈ ਕਸਰ ਨਹੀਂ ਛੱਡੇਗੀ।  ਉਸ ਨੂੰ ਭਾਰਤ ਦੇ ਖ਼ਿਲਾਫ਼ 2002 ਤੋਂ ਬਾਅਦ ਆਪਣੀ ਪਹਿਲੀ ਜਿੱਤ ਦਾ ਇੰਤਜ਼ਾਰ ਹੈ ਜਦੋਂ ਕਿ ਭਾਰਤ ਦੀ ਧਰਤੀ ‘ਤੇ ਉਸ ਨੇ 1994 ਤੋਂ ਬਾਅਦ ਕੋਈ ਮੈਚ ਨਹੀਂ ਜਿੱਤਿਆ ਹੈ ।

Location: India, Gujarat, Rajkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement