
ਕਿਹਾ, ਮੈਨੂੰ ਇਕ ਮੌਕਾ ਹੋਰ ਮਿਲਣਾ ਚਾਹੀਦਾ ਹੈ
ਨਵੀਂ ਦਿੱਲੀ, 4 ਮਈ : ਪਾਕਿਸਤਾਨ ਦਾ ਦਾਗ਼ੀ ਤੇਜ਼ ਗੇਂਦਬਾਜ਼ ਮੁਹੰਮਦ ਆਸਿਫ ਨੇ ਕਿਹਾ ਹੈ ਕਿ ਉਹ ਸਪਾਟ ਫਿਕਸਿੰਗ ਵਿਚ ਸ਼ਾਮਲ ਹੋਣ ਪਹਿਲਾ ਖਿਡਾਰੀ ਨਹੀਂ ਹੈ ਅਤੇ ਨਾ ਹੀ ਆਖਰੀ। ਲਿਹਾਜ਼ਾ ਕ੍ਰਿਕਟ ਬੋਰਡ ਨੂੰ ਉਸ ਨਾਲ ਚੰਗਾ ਵਿਵਹਾਰ ਕਰ ਕੇ ਦੂਜਿਆਂ ਵਾਂਗੂ ਇਕ ਵਾਰੀ ਮੌਕਾ ਦੇਣਾ ਚਾਹੀਦਾ ਸੀ। ਆਸਿਫ਼ ’ਤੇ ਪਾਕਿਸਤਾਨ ਟੀਮ ਦੇ 2010 ਦੇ ਇੰਗਲੈਂਡ ਦੌਰੇ ’ਤੇ ਸਪਾਟ ਫਿਕਸਿੰਗ ਦੇ ਦੋਸ਼ਾਂ ਕਾਰਨ 7 ਸਾਲ ਲਈ ਪਾਬੰਦੀ ਲਗਾੲਂ ਗਈ ਸੀ। ਉਹ ਬ੍ਰਿਟੇਨ ਦੀ ਜੇਲ੍ਹ ਵਿਚ ਵੀ ਰਿਹਾ। ਆਸਿਫ ਨੇ ਈਐਸਪੀਐਨ ਕ੍ਰਿਕਇਨਫ਼ੋ ’ਤੇ ਕਿਹਾ ਕਿ ਹਰ ਕੋਈ ਗ਼ਲਤੀ ਕਰਦਾ ਹੈ ਅਤੇ ਮੈਂ ਵੀ ਕੀਤੀ ਹੈ। ਮੇਰੇ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਲੋਕਾਂ ਨੇ ਫਿਕਸਿੰਗ ਕੀਤੀ ਪ੍ਰੰਤੂ ਮੇਰੇ ਤੋਂ ਪਹਿਲਾਂ ਗ਼ਲਤੀਆਂ ਕਰਨ ਵਾਲੇ ਪੀਸੀਬੀ ਨਾਲ ਕੰਮ ਕਰ ਰਹੇ ਹਨ ਅਤੇ ਮੇਰੇ ਬਾਅਦ ਵਾਲੇ ਅਜੇ ਵੀ ਖੇਡ ਰਹੇ ਹਨ। (ਪੀਟੀਆਈ)
ਆਸਿਫ਼ ਨੇ ਕਿਹਾ ਕਿ ਹਰ ਕਿਸੇ ਨੂੰ ਦੂਜਾ ਮੌਕਾ ਦਿਤਾ ਗਿਆ ਪਰ ਮੇਰੇ ਵਰਗੇ ਕੁੱਝ ਨੂੰ ਇਹ ਮੌਕਾ ਨਹੀਂ ਦਿਤਾ ਗਿਆ। ਉਸ ਨੇ ਕਿਹਾ ਕਿ ਪੀਸੀਬੀ ਨੇ ਮੈਨੂੰ ਬਚਾਉਣ ਦੀ ਕਦੇ ਕੋਈ ਕੋਸ਼ਿਸ਼ ਨਹੀਂ ਕੀਤੀ ਜਦੋਂ ਕਿ ਮੈਂ ਅਜਿਹਾ ਗੇਂਦਬਾਜ਼ ਸੀ ਜਿਸ ਦਾ ਵਿਸ਼ਵ ਵਿਚ ਸਤਿਕਾਰ ਕੀਤਾ ਜਾਂਦਾ ਸੀ। (ਪੀਟੀਆਈ)