
ਜੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ, ਪ੍ਰਨੀਤ ਕੌਰ ਨੇ ਚੀਨੀ ਤਾਈਪੇ ਦੀ ਟੀਮ ਨੂੰ ਹਰਾਇਆ
ਹਾਂਗਜ਼ੂ: ਭਾਰਤ ਦੀ ਜੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ, ਪ੍ਰਨੀਤ ਕੌਰ ਨੇ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਫਾਈਨਲ ਵਿਚ ਸੋਨ ਤਮਗ਼ਾ ਜਿੱਤਿਆ ਹੈ। ਇਸ ਤੋਂ ਪਹਿਲਾਂ ਸੈਮੀਫਾਈਨਲ ਵਿਚ ਜੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਚੋਟੀ ਦਾ ਦਰਜਾ ਪ੍ਰਾਪਤ ਟੀਮ ਨੇ ਚੌਥਾ ਦਰਜਾ ਪ੍ਰਾਪਤ ਇੰਡੋਨੇਸ਼ੀਆ ਨੂੰ 233-219 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ ਸੀ।
ਇਹ ਵੀ ਪੜ੍ਹੋ: ਕਰੋੜਾਂ ਰੁਪਏ ਦੀ ਜ਼ਮੀਨ ਦੀ ਫਰਜ਼ੀ ਰਜਿਸਟਰੀ ਕਰਵਾਉਣ ਆਏ 5 ਲੋਕ ਗ੍ਰਿਫ਼ਤਾਰ
ਇਸ ਸੋਨ ਤਮਗ਼ੇ ਨਾਲ ਭਾਰਤ ਦੇ ਖੇਡਾਂ ਵਿਚ ਸੋਨ ਤਮਗ਼ਿਆਂ ਦੀ ਗਿਣਤੀ 19 ਹੋ ਗਈ ਹੈ। ਇਸ ਤੋਂ ਪਹਿਲਾਂ ਪੀਵੀ ਸਿੰਧੂ ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈ ਸੀ। ਭਾਰਤ ਨੇ ਮੁਕਾਬਲੇ ਦੇ 11ਵੇਂ ਦਿਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦਿਨ ਦੇ ਅੰਤ ਵਿਚ ਭਾਰਤ ਦੇ ਤਮਗ਼ਿਆਂ ਦੀ ਗਿਣਤੀ 81 ਹੋ ਗਈ। ਇਸ ਵਿਚ 18 ਸੋਨ, 31 ਚਾਂਦੀ ਅਤੇ 32 ਕਾਂਸੀ ਦੇ ਤਮਗ਼ੇ ਸਨ ਅਤੇ ਸੂਚੀ ਵਿਚ ਭਾਰਤ ਚੌਥੇ ਸਥਾਨ 'ਤੇ ਸੀ।