ਪੈਰਿਸ ਮਾਸਟਰਸ ਖਿਤਾਬ ਅਪਣੇ ਨਾਮ ਕਰ ਖਾਚਾਨੋਵ ਨੇ ਹਾਸਲ ਕੀਤੀ ਵੱਡੀ ਜਿੱਤ
Published : Nov 5, 2018, 4:00 pm IST
Updated : Nov 5, 2018, 4:02 pm IST
SHARE ARTICLE
Khachanov won the Paris Masters title
Khachanov won the Paris Masters title

ਕਾਰੇਨ ਖਾਚਾਨੋਵ ਨੇ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਸਰਬਿਆ ਦੇ ਨੋਵਾਕ ਜੋਕੋਵਿਚ ਉਤੇ...

ਪੈਰਿਸ (ਭਾਸ਼ਾ) : ਕਾਰੇਨ ਖਾਚਾਨੋਵ ਨੇ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ  ਦੇ ਫਾਈਨਲ ਵਿਚ ਸਰਬਿਆ ਦੇ ਨੋਵਾਕ ਜੋਕੋਵਿਚ ਉਤੇ 7-5, 6-4 ਨਾਲ ਸੰਵੇਦਨਸ਼ੀਲ ਜਿੱਤ ਦਰਜ ਕਰਦੇ ਹੋਏ ਖਿਤਾਬ ਹਾਸਲ ਕੀਤਾ। 22 ਸਾਲ ਦੇ ਰੂਸੀ ਖਿਡਾਰੀ ਕਾਰੇਨ ਨੇ ਇਸ ਜਿੱਤ ਦੇ ਨਾਲ ਹੀ ਜੋਕੋਵਿਚ ਦੇ ਤਿੰਨ ਮਹੀਨੇ ਅਤੇ 22 ਮੈਚਾਂ ਤੋਂ ਚਲੇ ਆ ਰਹੇ ਜੇਤੂ ਕ੍ਰਮ ਨੂੰ ਤੋੜ ਦਿਤਾ ਹੈ। 14 ਗਰੈਂਡ ਸਲੈਮ ਖਿਤਾਬ ਜੇਤੂ ਜੋਕੋਵਿਚ ਸੋਮਵਾਰ ਨੂੰ ਏਟੀਪੀ ਰੈਂਕਿੰਗ ਵਿਚ ਰਾਫੇਲ ਨਡਾਲ ਨੂੰ ਪਿਛੇ ਛੱਡ ਦੁਨੀਆ ਦੇ ਨੰਬਰ ਇਕ ਖਿਡਾਰੀ ਬਣਨ ਵਾਲੇ ਹਨ।

KhachanovKhachanovਦੁਨੀਆ ਦੇ 18ਵੇਂ ਕ੍ਰਮ ਦੇ ਖਾਚਾਨੋਵ ਨੇ ਇਸ ਨੂੰ ਅਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦੱਸਿਆ ਹੈ। ਕਾਰੇਨ ਨੇ ਮੁਕਾਬਲਾ ਇਕ ਘੰਟਾ ਅਤੇ 37 ਮਿੰਟ ਵਿਚ ਅਪਣੇ ਨਾਮ ਕੀਤਾ। ਇਸ ਦੌਰਾਨ ਉਨ੍ਹਾਂ ਨੇ 31 ਵਿਨਰਸ ਜਮਾਏ। ਜੇਕਰ ਜੋਕੋਵਿਚ ਮੁਕਾਬਲਾ ਜਿੱਤਦੇ ਤਾਂ ਇਹ ਉਨ੍ਹਾਂ ਦਾ ਰਿਕਾਰਡ ਪੰਜਵਾਂ ਪੈਰਿਸ ਖਿਤਾਬ ਹੁੰਦਾ। ਖਾਚਾਨੋਵ ਨੇ ਅਪਣੇ 6.6 ਫੁੱਟ ਉਚੇ ਕੱਦ ਦਾ ਬਹੁਤ ਚੰਗੀ ਤਰ੍ਹਾਂ ਇਸਤੇਮਾਲ ਕਰਦੇ ਹੋਏ ਜ਼ੋਰਦਾਰ ਸ਼ਾਟ ਲਗਾਏ।

Djokovic & KhachanovDjokovic & Khachanovਇਹ ਇਸ ਹਫ਼ਤੇ ਰੂਸੀ ਖਿਡਾਰੀ ਦੀ ਵਿਸ਼ਵ ਰੈਂਕਿੰਗ ਵਿਚ ਸਿਖ਼ਰ 10 ਵਿਚ ਸ਼ਾਮਿਲ ਕਿਸੇ ਖਿਡਾਰੀ ਦੇ ਖਿਲਾਫ਼ ਲਗਾਤਾਰ ਚੌਥੀ ਜਿੱਤ ਹੈ। ਕਾਰੇਨ ਤੋਂ ਪਹਿਲਾਂ ਆਖਰੀ ਵਾਰ ਰੂਸ ਦੇ ਮਰਾਤ ਸਾਫਿਨ ਨੇ ਇਹ ਖਿਤਾਬ ਜਿੱਤਿਆ ਸੀ। ਸੰਜੋਗ ਨਾਲ ਉਹ ਕਾਰੇਨ ਦੇ ਆਦਰਸ਼ ਵੀ ਹਨ।

ਇਹ ਵੀ ਪੜ੍ਹੋ : ਸਰਬਿਆਈ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਪੂਰੇ ਸੰਘਰਸ਼ ਨਾਲ ਸੈਮੀਫਾਈਨਲ ਵਿਚ ਰੋਜ਼ਰ ਫੈਡਰਰ ਨੂੰ ਹਰਾ ਕੇ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਐਂਟਰੀ ਕਰ ਲਈ ਹੈ। ਹੁਣ ਉਨ੍ਹਾਂ ਦਾ ਮੁਕਾਬਲਾ ਰੂਸ ਦੇ ਕਾਰੇਨ ਖਾਚਾਨੋਵ ਨਾਲ ਹੋਵੇਗਾ। ਜੋਕੋਵਿਚ ਨੇ ਸੈਮੀਫਾਈਨਲ ਵਿਚ ਫੈਡਰਰ ਨੂੰ ਤਿੰਨ ਘੰਟੇ ਦੇ ਸੰਘਰਸ਼ ਤੋਂ ਬਾਅਦ 7-6 (6), 5-7, 7-6 (3) ਨਾਲ ਮਾਤ ਦਿਤੀ। ਉਹ ਹੁਣ ਇਸ ਟੂਰਨਾਮੈਂਟ ਵਿਚ ਅਪਣੇ ਪੰਜਵੇਂ ਖਿਤਾਬ ਤੋਂ ਇਕ ਕਦਮ ਦੂਰ ਹਨ।

ਜੋਕੋਵਿਚ ਜੇਕਰ ਖਿਤਾਬ ਜਿੱਤਣ ਵਿਚ ਸਫ਼ਲ ਰਹਿੰਦੇ ਹਨ ਤਾਂ ਰਾਫੇਲ ਨਡਾਲ ਦੇ 33 ਮਾਸਟਰਸ ਖਿਤਾਬ ਦੀ ਬਰਾਬਰੀ ਵੀ ਕਰ ਲੈਣਗੇ। ਏਟੀਪੀ ਦੀ ਸੋਮਵਾਰ ਨੂੰ ਜਦੋਂ ਨਵੀਂ ਵਿਸ਼ਵ ਰੈਂਕਿੰਗ ਜਾਰੀ ਹੋਵੇਗੀ ਤਾਂ ਜੋਕੋਵਿਚ ਸੱਟਾਂ ਨਾਲ ਜੂਝ ਰਹੇ ਨਡਾਲ ਦੀ ਜਗ੍ਹਾ ਨੰਬਰ ਇਕ ਖਿਡਾਰੀ ਬਣ ਜਾਣਗੇ। ਜੋਕੋਵਿਚ ਨੇ ਫੈਡਰਰ ਦੇ ਖਿਲਾਫ ਅਪਣਾ ਰਿਕਾਰਡ ਹੁਣ 25-22 ਕਰ ਦਿਤਾ ਹੈ। ਉਨ੍ਹਾਂ ਨੇ 2015 ਤੋਂ ਸਵਿਸ ਖਿਡਾਰੀ ਤੋਂ ਕੋਈ ਮੈਚ ਨਹੀਂ ਗਵਾਇਆ ਹੈ। ਇਸ ਹਾਰ ਤੋਂ ਫੈਡਰਰ ਦਾ 100ਵਾਂ ਖਿਤਾਬ ਜਿੱਤਣ ਦਾ ਇੰਤਜ਼ਾਰ ਵੀ ਵੱਧ ਗਿਆ ਹੈ।

ਮੈਚ ਤੋਂ ਬਾਅਦ ਇਕ ਬਿਆਨ ਵਿਚ ਜੋਕੋਵਿਚ ਨੇ ਕਿਹਾ, ਸਾਡਾ ਮੈਚ ਸ਼ਾਨਦਾਰ ਰਿਹਾ। ਸਾਡੇ ਕਈ ਮੈਚ ਚੰਗੇ ਰਹੇ ਹਨ ਪਰ ਇਹ ਮੈਚ ਹੁਣ ਤੱਕ ਦਾ ਸਭ ਤੋਂ ਚੰਗਾ ਮੈਚ ਮੰਨਿਆ ਜਾਵੇਗਾ। ਜਦੋਂ ਮੇਰਾ ਸਾਹਮਣਾ ਫੈਡਰਰ ਨਾਲ ਹੁੰਦਾ ਹੈ ਤਾਂ ਨਿਸ਼ਚਿਤ ਤੌਰ ‘ਤੇ ਮੈਨੂੰ ਜਿੱਤ ਲਈ ਵਧੀਆ ਪ੍ਰਦਰਸ਼ਨ ਕਰਨਾ ਹੁੰਦਾ ਹੈ। ਇਸ ਲਈ ਸਾਡੇ ਦੋਵਾਂ ਦੇ ਵਿਚ ਮੁਕਾਬਲੇ ਅਤੇ ਮੈਚ ਚੰਗੇ ਹੁੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement