
ਇੰਟਰਨੈਸ਼ਨਲ ਟੇਬਲ ਟੈਨਿਸ ਫੈਡਰੇਸ਼ਨ (ਆਈਟੀਟੀਐਫ) ਦੀ ਜਾਰੀ ਤਾਜ਼ਾ ਰੈਕਿੰਗ ਵਿਚ ਭਾਰਤ ਦੀ ਮਨਿਕਾ ਬਤਰਾ ਅਤੇ ਜੀ ਸਾਥਿਆਨ ਨੇ...
ਨਵੀਂ ਦਿੱਲੀ (ਭਾਸ਼ਾ) : ਇੰਟਰਨੈਸ਼ਨਲ ਟੇਬਲ ਟੈਨਿਸ ਫੈਡਰੇਸ਼ਨ (ਆਈਟੀਟੀਐਫ) ਦੀ ਜਾਰੀ ਤਾਜ਼ਾ ਰੈਕਿੰਗ ਵਿਚ ਭਾਰਤ ਦੀ ਮਨਿਕਾ ਬਤਰਾ ਅਤੇ ਜੀ ਸਾਥਿਆਨ ਨੇ ਅਪਣੇ ਕਰੀਅਰ ਦੀ ਬੈਸਟ ਵਿਸ਼ਵ ਰੈਂਕਿੰਗ ਹਾਸਲ ਕੀਤੀ। ਮਨਿਕਾ ਬਤਰਾ ਭਾਰਤ ਦੀ ਪਹਿਲੀ ਔਰਤ ਖਿਡਾਰੀ ਬਣੀ ਸੀ ਜਿਨ੍ਹਾਂ ਨੇ ਕਾਮਨਵੈਲਥ ਖੇਡਾਂ ਵਿਚ ਟੇਬਲ ਟੈਨਿਸ (ਔਰਤ) ਦੇ ਸਿੰਗਲਸ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਿਆ ਸੀ। ਬਤਰਾ ਹੁਣ ਰੈਂਕਿੰਗ ਵਿਚ ਦੋ ਸਥਾਨ ਉਪਰ ਚੜ੍ਹ ਕੇ 53ਵੇਂ ਕ੍ਰਮ ‘ਤੇ ਪਹੁੰਚ ਗਈ ਹੈ।
Manika & G Saathiyan23 ਸਾਲ ਦੀ ਮਨਿਕਾ ਅਰਜੁਨ ਅਵਾਰਡ ਵੀ ਹਾਸਲ ਕਰ ਚੁੱਕੀ ਹੈ ਅਤੇ ਉਨ੍ਹਾਂ ਨੇ ਚਾਰ ਮੈਡਲ ਜਿੱਤੇ ਹਨ ਜਿਸ ਵਿਚ ਦੋ ਗੋਲਡ, ਇਕ ਸਿਲਵਰ ਅਤੇ ਇਕ ਬਰੋਨਜ਼ ਮੈਡਲ ਸ਼ਾਮਿਲ ਹੈ। ਕਾਮਨਵੈਲਥ ਖੇਡਾਂ ਵਿਚ ਉਨ੍ਹਾਂ ਨੇ ਟੇਬਲ ਟੈਨਿਸ ਦੇ ਡਬਲਸ ਮੁਕਾਬਲੇ ਵਿਚ ਇਤਿਹਾਸਿਕ ਬਰੋਨਜ਼ ਮੈਡਲ ਜਿੱਤਿਆ ਸੀ। ਉਨ੍ਹਾਂ ਨੇ ਅਪਣੇ ਪਾਰਟਨਰ ਅਚੰਤ ਸ਼ਰਥ ਦੇ ਨਾਲ ਮਿਲ ਕੇ ਏਸ਼ੀਅਨ ਗੇਮਸ ਵਿਚ ਵੀ ਮੈਡਲ ਜਿੱਤਿਆ ਸੀ। ਬਤਰਾ ਇਕਮਾਤਰ ਭਾਰਤੀ ਔਰਤ ਖਿਡਾਰੀ ਹੈ ਜੋ ਟਾਪ 100 ਵਿਚ ਸ਼ਾਮਿਲ ਹੈ।
ਪੁਰਸ਼ ਖਿਡਾਰੀ ਸਾਥਿਆਨ ਰੈਂਕਿੰਗ ਵਿਚ 35ਵੇਂ ਨੰਬਰ ‘ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਕਾਮਨਵੈਲਥ ਖੇਡਾਂ ਵਿਚ ਭਾਰਤ ਲਈ ਤਿੰਨ ਮੈਡਲ ਜਿੱਤੇ ਸਨ ਅਤੇ ਮੇਨਸ ਟੀਮ ਇਵੈਂਟ ਵਿਚ ਏਸ਼ੀਅਨ ਖੇਡਾਂ ਵਿਚ ਬਰੋਨਜ਼ ਮੈਡਲ ਜਿੱਤਿਆ ਸੀ। ਸਾਥਿਆਨ ਨੇ ਟਵੀਟ ਕਰ ਕੇ ਅਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਲਿਖਿਆ ਕਿ ਨਵੰਬਰ 2018 ਦੀ ਤਾਜ਼ਾ ਰੈਂਕਿੰਗ ਵਿਚ ਮੇਰੀ ਬੈਸਟ ਵਿਸ਼ਵ ਰੈਂਕਿੰਗ। ਇਸ ਵਾਰ ਮੈਂ 35ਵੇਂ ਨੰਬਰ ‘ਤੇ ਪਹੁੰਚ ਗਿਆ।
ਇਸ ਤੋਂ ਇਲਾਵਾ ਕਾਮਨਵੈਲਥ ਖੇਡਾਂ ਵਿਚ ਭਾਰਤ ਲਈ ਇਤਿਹਾਸਿਕ ਗੋਲਡ ਮੈਡਲ, ਨਾਲ ਹੀ 18ਵੀਂਆਂ ਏਸ਼ੀਅਨ ਖੇਡਾਂ ਵਿਚ ਇਕ ਸਿਲਵਰ ਅਤੇ ਬਰੋਨਜ਼ ਮੈਡਲ ਜਿੱਤਣ ਵਾਲੇ ਅਚੰਤ ਸ਼ਰਥ ਕਮਲ 31ਵੇਂ ਸਥਾਨ ‘ਤੇ ਹੀ ਮੌਜੂਦ ਹਨ। ਇਸ ਰੈਂਕਿੰਗ ਵਿਚ ਉਹ ਭਾਰਤ ਵਲੋਂ ਬੈਸਟ ਰੈਂਕਿੰਗ ਹਾਸਲ ਕਰਨ ਵਾਲੇ ਖਿਡਾਰੀ ਹਨ।