
ਚੀਨ ਸਰਕਾਰ ਨੇ ਬੱਚਿਆਂ ਨੂੰ ਮਾਯੋਪੀਆ (ਦੂਰ ਦੀ ਨਜ਼ਰ ਕਮਜੋਰ ਹੋਣਾ) ਤੋਂ ਬਚਾਉਣ ਲਈ ਦੇਸ਼ 'ਚ ਆਨਲਾਈਨ ਖੇਡਾਂ ਦੀ ਗਿਣਤੀ ਕਾਬੂ ਕਰਨ ਦਾ ਫ਼ੈਸਲਾ ਲਿਆ ਹੈ..............
ਸ਼ੰਘਾਈ : ਚੀਨ ਸਰਕਾਰ ਨੇ ਬੱਚਿਆਂ ਨੂੰ ਮਾਯੋਪੀਆ (ਦੂਰ ਦੀ ਨਜ਼ਰ ਕਮਜੋਰ ਹੋਣਾ) ਤੋਂ ਬਚਾਉਣ ਲਈ ਦੇਸ਼ 'ਚ ਆਨਲਾਈਨ ਖੇਡਾਂ ਦੀ ਗਿਣਤੀ ਕਾਬੂ ਕਰਨ ਦਾ ਫ਼ੈਸਲਾ ਲਿਆ ਹੈ। ਰਾਸ਼ਟਰਪਤੀ ਸ਼ੀ ਚਿਨਫ਼ਿੰਗ ਨੇ ਵੀਰਵਾਰ ਨੂੰ ਇਸ ਨਾਲ ਸੰਬੰਧਿਤ ਮਹਤੱਵਪੂਰਨ ਹਿਦਾਇਤਾਂ ਜਾਰੀ ਕੀਤੀਆਂ ਸੀ। ਇਸ ਸੰਬੰਧ 'ਚ ਸ਼ੁਕਰਵਾਰ ਨੂੰ ਸਰਕਾਰ ਦੇ ਐਲਾਨ ਤੋਂ ਬਾਅਦ ਇੱਥੇ ਵੀਡਿਉ ਗੇਮ ਕੰਪਨੀਆਂ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਵੇਖੀ ਗਈ। ਸਰਕਾਰ ਦੇ ਇਸ ਕਦਮ ਨੂੰ ਦੇਸ਼ ਵਿਚ ਤੇਜ਼ੀ ਨਾਲ ਵੱਧ ਰਹੀ ਵੀਡਿਉ ਗੇਮ ਇੰਡਸਟਰੀ ਤੇ ਪਾਬੰਦੀ ਲਾਉਣ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ।
ਸਰਕਾਰ ਨੇ ਪਹਿਲਾਂ ਹੀ ਨਵੇਂ ਆਨਲਾਈਨ ਗੇਮਾਂ ਦੇ ਲਾਈਸੇਂਸ ਦੇਣਾ ਬੰਦ ਕਰ ਦਿਤਾ ਹੈ। ਬੀਤੇ ਫ਼ਰਵਰੀ ਮਹੀਨੇ ਤੋਂ ਕਿਸੇ ਵੀ ਘਰੇਲੁ ਕੰਪਨੀ ਨੂੰ ਨਵੇਂ ਗੇਮ ਲਈ ਕੋਈ ਟਾਇਟਲ ਜਾਰੀ ਨਹੀਂ ਕੀਤਾ ਗਿਆ ਹੈ। 8 ਵੱਖ-ਵੱਖ ਮੰਤਰਾਲਿਆਂ ਵਲੋ ਜਾਰੀ ਇਕ ਬੇਆਨ 'ਚ ਕੀਹਾ ਗਿਆ ਹੈ ਕਿ ਪ੍ਰਸ਼ਾਸਨ ਇੰਟਰਨੇਟ ਗੇਮ ਦੀ ਗਿਣਤੀ ਦੇ ਨਾਲ ਹੀ ਨਵੀਂਆਂ ਖੇਡਾਂ ਦੇ ਟਾਇਟਲ ਵੀ ਕਾਬੁ ਕਰੇਗਾ। ਨਵੀਂ ਵਿਵਸਧਾ 'ਚ ਬੱਚਿਆਂ ਵਲੋਂ ਗੇਮ ਖੇਡਣ 'ਚ ਬਿਤਾਉਣ ਵਾਲੇ ਸਮੇਂ ਨੂੰ ਸੀਮਿਤ ਕਰਨ ਦੇ ਵੀ ਕਦਮ ਚੁੱਕੇ ਜਾਣਗੇ।