
ਭਾਰਤੀ ਆਲਰਾਉਂਡਰ ਹਾਰਦਿਕ ਪਾਂਡਿਆ ਭਲੇ ਹੀ ਟੀਮ ਵਿਚ ਵਾਪਸੀ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਅਤੇ ਸਾਥੀ ਕਰਿਕੇਟਰ ਕੇਐਲ ਰਾਹੁਲ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ...
ਨਵੀਂ ਦਿੱਲੀ : ਭਾਰਤੀ ਆਲਰਾਉਂਡਰ ਹਾਰਦਿਕ ਪਾਂਡਿਆ ਭਲੇ ਹੀ ਟੀਮ ਵਿਚ ਵਾਪਸੀ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਅਤੇ ਸਾਥੀ ਕਰਿਕੇਟਰ ਕੇਐਲ ਰਾਹੁਲ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਮਸ਼ਹੂਰ ਫ਼ਿਲਮ ਮੇਕਰ ਕਰਣ ਜੌਹਰ ਦੇ ਖਿਲਾਫ਼ ਰਾਜਸਥਾਨ ਦੇ ਜੋਧਪੁਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
Hardik Pandya, KL Rahul, Karan Johar
ਇਕ ਖ਼ਬਰ ਦੇ ਮੁਤਾਬਕ, ਕਾਫ਼ੀ ਵਿਦ ਕਰਣ ਟੀਵੀ ਸ਼ੋਅ ਦੇ ਦੌਰਾਨ ਔਰਤਾਂ ਲਈ ਇਤਰਾਜ਼ਯੋਗ ਕਮੈਂਟਸ ਦੇ ਚਲਦੇ ਤਿੰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਹਾਰਦਿਕ, ਰਾਹੁਲ ਅਤੇ ਕਰਣ ਵਿਰੁਧ ਜੋਧਪੁਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਦਸੰਬਰ ਵਿਚ ਔਰਤਾਂ ਲਈ ਇਕ ਸ਼ੋਅ ਦੇ ਦੌਰਾਨ ਇਤਰਾਜ਼ਯੋਗ ਕਮੈਂਟ ਦੇ ਚਲਦੇ ਮਾਮਲਾ ਦਰਜ ਕੀਤਾ ਗਿਆ ਹੈ।
Hardik Pandya, KL Rahul, Karan Johar
ਹਾਰਦਿਕ ਪਾਂਡਿਆ ਨੇ ਹਾਲ ਹੀ 'ਚ ਨਿਊਜ਼ੀਲੈਂਡ ਖਿਲਾਫ਼ ਵਨਡੇ ਸੀਰੀਜ਼ ਦੇ ਤੀਜੇ ਮੈਚ ਨਾਲ ਟੀਮ ਇੰਡੀਆ ਵਿਚ ਵਾਪਸੀ ਕੀਤੀ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਆਸਟ੍ਰੇਲੀਆ ਵਿਚ ਪਿੱਛਲੀ ਵਨਡੇ ਸੀਰੀਜ਼ ਤੋਂ ਬਾਹਰ ਕਰ ਦਿਤਾ ਗਿਆ ਸੀ ਅਤੇ ਬੀਸੀਸੀਆਈ ਨੇ ਜਾਂਚ ਪੂਰੀ ਹੋਣ ਤੱਕ ਟੀਮ ਤੋਂ ਬਾਹਰ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਬਾਅਦ ਵਿਚ ਉਨ੍ਹਾਂ ਦਾ ਸਸਪੈਂਸ਼ਨ ਹਟਾਇਆ ਗਿਆ।
Hardik Pandya, KL Rahul, Karan Johar
ਉਥੇ ਹੀ, 26 ਸਾਲ ਦੇ ਕੇਐਲ ਰਾਹੁਲ ਆਸਟਰੇਲੀਆ ਦੇ ਖਿਲਾਫ਼ ਸਿਡਨੀ ਵਿਚ ਜਨਵਰੀ ਵਿਚ ਅੰਤਮ ਟੈਸਟ ਮੈਚ ਖੇਡੇ ਸਨ। ਇਸ ਤੋਂ ਬਾਅਦ ਉਹ ਇੰਡੀਆ - ਏ ਤੋਂ ਪਿਛਲੇ ਮਹੀਨੇ ਖੇਡੇ ਪਰ ਖਾਸ ਪ੍ਰਭਾਵਿਤ ਨਹੀਂ ਕਰ ਸਕੇ। ਉਨ੍ਹਾਂ ਨੇ ਇੰਗਲੈਂਡ ਲਾਇੰਸ ਦੇ ਖਿਲਾਫ਼ 3 ਪਾਰੀਆਂ ਵਿਚ ਕੁਲ 55 ਦੌੜਾਂ ਬਣਾਈਆਂ।