
ਇੱਕ ਪਾਸੇ ਜਿੱਤੇ ਵਿਰਾਟ ਕੋਹਲੀ ਅਤੇ ਉਸਦੀ ਟੀਮ ਇੰਗਲੈਂਡ ਵਿੱਚ ਚੱਲ ਰਹੇ ਵਿਸ਼ਵ ਕੱਪ ਤੇ ਆਪਣੇ ਪਹਿਲੇ ਮੈਚ ਵਿੱਚ ਜਿੱਤ ਦਾ ਜਸ਼ਨ ਮਨਾ ਰਹੇ ਹਨ।
ਗੁਰੂਗ੍ਰਾਮ : ਇੱਕ ਪਾਸੇ ਜਿੱਤੇ ਵਿਰਾਟ ਕੋਹਲੀ ਅਤੇ ਉਸਦੀ ਟੀਮ ਇੰਗਲੈਂਡ ਵਿੱਚ ਚੱਲ ਰਹੇ ਵਿਸ਼ਵ ਕੱਪ ਤੇ ਆਪਣੇ ਪਹਿਲੇ ਮੈਚ ਵਿੱਚ ਜਿੱਤ ਦਾ ਜਸ਼ਨ ਮਨਾ ਰਹੇ ਹਨ। ੳੇੁੱਥੇ ਹੀ ਹੀ ਗੁਰੂਗ੍ਰਾਮ ਤੋਂ ਟੀਮ ਇੰਡੀਆਂ ਦੇ ਕਪਤਾਨ ਦੇ ਲਈ ਬੁਰੀ ਖ਼ਬਰ ਆਈ ਹੈ। ਇਹ ਮਾਮਲਾ ਵਿਰਾਟ ਕੋਹਲੀ ਦੀ ਕਾਰ ਨਾਲ ਜੁੜਿਆ ਹੈ। ਦੱਸ ਦਈਏ ਕਿ ਕੋਹਲੀ ਦੇ ਗੁਰੂਗ੍ਰਾਮ ਦੇ ਡੀਐਲਐਫ- ਫੇਜ਼ 1 ਦੇ ਘਰ ਬਾਹਰ ਪੀਣ ਵਾਲੇ ਪਾਣੀ ਨਾਲ ਕਾਰ ਧੋਣ ਕਾਰਨ ਚਲਾਨ ਕੱਟਿਆ ਗਿਆ।
Virat kohli car challan in gurugram
ਕੋਹਲੀ ਦੇ ਘਰ ‘ਚ ਦੋ ਐਸਯੂਵੀ ਸਮੇਤ 6-7 ਗੱਡੀਆਂ ਹਨ ਜਿਨ੍ਹਾਂ ਨੂੰ ਸਾਫ਼ ਕਰਨ ਲਈ ਕਰੀਬ ਇੱਕ ਹਜ਼ਾਰ ਲੀਟਰ ਪਾਣੀ ਦੀ ਬਰਬਾਦੀ ਕੀਤੀ ਜਾਂਦੀ ਹੈ। ਇਸ ਦੀ ਸ਼ਿਕਾਇਤ ਨਿਗਮ ਨੂੰ ਪਹਿਲਾਂ ਵੀ ਕਈ ਵਾਰ ਮਿਲ ਚੁੱਕੀ ਹੈ। ਜਦੋਂ ਨਿਗਮ ਦੀ ਟੀਮ ਮੌਕੇ 'ਤੇ ਪਹੁੰਚੀ ਤਾਂ ਕੋਹਲੀ ਦੇ ਘਰ ਬਾਹਰ ਨਿੱਜੀ ਸਹਾਇਕ ਦੀਪਕ ਗੱਡੀ ਧੋਂਦੇ ਹੋਏ ਮਿਲਿਆ।
Virat kohli car challan in gurugram
ਇਸ ਦੌਰਾਨ ਨਿਗਮ ਅਧਿਕਾਰੀਆਂ ਨੇ ਉਸ ਦੀਆਂ ਤਸਵੀਰਾਂ ਕਲਿੱਕ ਕਰ ਲਈਆਂ ਤੇ ਉਸ ਦਾ 500 ਰੁਪਏ ਦਾ ਚਲਾਨ ਕਰ ਦਿੱਤਾ। ਨਿਗਮ ਅਧਿਕਾਰੀ ਨੇ ਕੋਹਲੀ ਦੇ ਨਾਲ ਹੋਰ ਵੀ ਕਈ ਲੋਕਾਂ ਦੇ ਚਲਾਨ ਕੀਤੇ। ਡੀਐਲਐਫ 1,2 ਤੇ 3 ‘ਚ ਗਰਮੀ ਕਰਕੇ ਪਾਣੀ ਦੀ ਕਮੀ ਲੋਕਾਂ ਦੀ ਸਮੱਸਿਆ ਬਣੀ ਹੋਈ ਹੈ।