
ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ ਉਲੰਪਿਕ ਖੇਡਾਂ 'ਚ ਆਪਣੀ ਟੀਮ ਦੇ ਯਤਨਾਂ 'ਤੇ ਮਾਣ ਹੈ।
ਟੋਕੀਉ: ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ (Captain Rani Rampal) ਨੂੰ ਉਲੰਪਿਕ ਖੇਡਾਂ 'ਚ ਆਪਣੀ ਟੀਮ ਦੇ ਯਤਨਾਂ 'ਤੇ ਮਾਣ ਹੈ ਪਰ ਉਹ ਇਤਿਹਾਸਕ ਤਮਗਾ ਕਾਰਨ ਨਿਰਾਸ਼ ਹੈ। ਪਹਿਲੀ ਵਾਰ ਸੈਮੀਫਾਈਨਲ ਤੱਕ ਪਹੁੰਚਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਸ਼ੁੱਕਰਵਾਰ ਨੂੰ ਕਾਂਸੀ ਤਮਗਾ ਪਲੇਅ ਆਫ ਮੁਕਾਬਲੇ ਵਿਚ ਬ੍ਰਿਟੇਨ ਕੋਲੋ 3-4 ਨਾਲ ਹਾਰ ਗਈ।
Rani Rampal
ਹੋਰ ਪੜ੍ਹੋ: ਸੂਬੇ ’ਚ ਉਦਯੋਗ ਤੇ ਕਾਰੋਬਾਰ ਲਈ ਉਸਾਰੂ ਮਾਹੌਲ ਕਾਰਨ 91000 ਕਰੋੜ ਦਾ ਨਿਵੇਸ਼ ਹੋਇਆ: ਮੁੱਖ ਸਕੱਤਰ
ਇਸ ਮੈਚ ਤੋਂ ਬਾਅਦ ਰਾਣੀ ਨੇ ਕਿਹਾ, '' ਅਸੀਂ ਬਹੁਤ ਨਿਰਾਸ਼ ਮਹਿਸੂਸ ਕਰ ਰਹੇ ਹਾਂ ਕਿਉਂਕਿ ਅਸੀਂ (ਮੈਡਲ ਦੇ) ਬਹੁਤ ਨੇੜੇ ਸੀ। ਅਸੀਂ 2-0 ਨਾਲ ਪਿੱਛੇ ਸੀ ਅਤੇ ਫਿਰ ਅਸੀਂ ਬਰਾਬਰ ਹੋ ਗਏ ਅਤੇ ਅਸੀਂ 3-2 ਦੀ ਲੀਡ ਹਾਸਲ ਕਰਨ ਵਿਚ ਸਫਲ ਰਹੇ। ਮੈਨੂੰ ਨਹੀਂ ਪਤਾ ਕਿ ਕੀ ਕਹਿਣਾ ਹੈ ਪਰ ਹਾਂ ਬਹੁਤ ਦੁੱਖ ਹੋ ਰਿਹਾ ਹੈ ਕਿਉਂਕਿ ਅਸੀਂ ਕਾਂਸੀ ਦਾ ਤਗਮਾ ਨਹੀਂ ਜਿੱਤ ਸਕੇ”।
Indian women's hockey team
ਹੋਰ ਪੜ੍ਹੋ: ਪੋਤਿਆਂ ਨੇ ਆਪਣੀ ਮਾਂ ਨਾਲ ਰਲ ਕੇ 85 ਸਾਲਾਂ ਦਾਦੇ ਤੇ ਢਾਹਿਆ ਤਸ਼ੱਦਦ, ਕੁੱਟ ਕੇ ਘਰੋਂ ਕੱਢਿਆ ਬਾਹਰ
ਭਾਰਤੀ ਕਪਤਾਨ ਨੇ ਕਿਹਾ, '' ਹਾਲਾਂਕਿ ਮੈਨੂੰ ਲਗਦਾ ਹੈ ਕਿ ਸਾਰਿਆਂ ਨੇ ਆਪਣਾ ਸਰਬੋਤਮ ਦਿੱਤਾ, ਇਸ ਲਈ ਮੈਨੂੰ ਟੀਮ 'ਤੇ ਮਾਣ ਹੈ। ਉਲੰਪਿਕ ਖੇਡਾਂ ਵਿਚ ਖੇਡਣਾ ਅਤੇ ਚੋਟੀ ਦੀਆਂ ਚਾਰ ਟੀਮਾਂ ਵਿਚ ਥਾਂ ਬਣਾਉਣਾ ਸੌਖਾ ਨਹੀਂ ਹੈ। ਅਸੀਂ ਇਕ ਲੰਬਾ ਸਫਰ ਤੈਅ ਕੀਤਾ। ਮੈਨੂੰ ਲਗਦਾ ਹੈ ਕਿ ਅਸੀਂ ਹੁਣ ਬਹੁਤ ਕਰੀਬ ਸੀ, ਪਰ ਕਈ ਵਾਰ ਕਰੀਬ ਹੋਣਾ ਵੀ ਚੰਗਾ ਨਹੀਂ ਹੁੰਦਾ”।
Rani Rampal
ਹੋਰ ਪੜ੍ਹੋ: ਲੋਕ ਸਭਾ ਵਿਚ ਵਿਰੋਧੀ ਧਿਰਾਂ ਦਾ ਹੰਗਾਮਾ, ਕਾਰਵਾਈ ਸੋਵਮਾਰ ਤੱਕ ਮੁਲਤਵੀ
ਉਹਨਾਂ ਕਿਹਾ, ‘ਮੈਨੂੰ ਅਜੇ ਵੀ ਟੀਮ 'ਤੇ ਮਾਣ ਹੈ। ਅਸੀਂ ਪੂਰੇ ਟੂਰਨਾਮੈਂਟ ਦੌਰਾਨ ਬਹੁਤ ਮਿਹਨਤ ਕੀਤੀ ਅਤੇ ਇਕ ਟੀਮ ਦੇ ਰੂਪ ਵਿਚ ਇਕੱਠੇ ਖੇਡੇ’। ਭਾਰਤੀ ਟੀਮ ਨੇ ਦੋ ਗੋਲ ਨਾਲ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਹਾਫ ਟਾਈਮ ਤੱਕ 3-2 ਦੀ ਲੀਡ ਲੈ ਲਈ ਸੀ। ਰਾਣੀ ਨੇ ਉਮੀਦ ਪ੍ਰਗਟਾਈ ਕਿ ਟੋਕੀਉ ਖੇਡਾਂ ਵਿਚ ਉਹਨਾਂ ਦਾ ਪ੍ਰਦਰਸ਼ਨ ਭਾਰਤ ਵਿਚ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ।
Gurjeet Kaur
ਹੋਰ ਪੜ੍ਹੋ: Fact Check: ਕਿਸਾਨਾਂ ਦੇ ਹੱਕ 'ਚ ਹਾਕੀ ਟੀਮ ਨੇ ਨਕਾਰੇ ਸਰਕਾਰ ਦੇ ਪੈਸੇ? ਜਾਣੋ ਕਪਤਾਨ ਨੇ ਕੀ ਕਿਹਾ
ਉਹਨਾਂ ਕਿਹਾ, “ਮੈਂ ਸਾਰੇ ਦੇਸ਼ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਉਹਨਾਂ ਨੇ ਸਾਡਾ ਬਹੁਤ ਸਮਰਥਨ ਕੀਤਾ ਅਤੇ ਉਹਨਾਂ ਨੂੰ ਸਾਡੇ ’ ਤੇ ਯਕੀਨ ਸੀ ਕਿ ਅਸੀਂ ਇੱਥੇ ਕੁਝ ਹਾਸਲ ਕਰ ਸਕਦੇ ਹਾਂ। ਮੈਂ ਜਾਣਦੀ ਹਾਂ ਕਿ ਭਾਵੇਂ ਅਸੀਂ ਕਾਂਸੀ ਦਾ ਤਮਗਾ ਨਹੀਂ ਜਿੱਤਿਆ ਪਰ ਉਹ ਸਾਡਾ ਸਮਰਥਨ ਕਰਨਗੇ ਕਿਉਂਕਿ ਅਸੀਂ ਦੇਸ਼ ਨੂੰ ਪ੍ਰੇਰਿਤ ਕੀਤਾ ਹੈ। ”
Gurjeet Kaur
ਹੋਰ ਪੜ੍ਹੋ: ਚੰਡੀਗੜ੍ਹ ਕਾਂਗਰਸ ਨੂੰ ਵੱਡਾ ਝਟਕਾ, ਪਾਰਟੀ ਆਗੂ ਪ੍ਰਦੀਪ ਛਾਬੜਾ ਨੇ ਦਿੱਤਾ ਅਸਤੀਫ਼ਾ
ਡਰੈਗ ਫਲਿੱਕਰ ਗੁਰਜੀਤ ਕੌਰ ਦੇ ਦੋ ਗੋਲ ਵੀ ਭਾਰਤ ਦੀ ਜਿੱਤ ਲਈ ਕਾਫੀ ਨਹੀਂ ਸਨ। ਉਹਨਾਂ ਕਿਹਾ ਕਿ ਸ਼ਾਇਦ ਕਿਸਮਤ ਉਹਨਾਂ ਦੇ ਨਾਲ ਨਹੀਂ ਸੀ ਅਤੇ ਇਸ ਹਾਰ ਨੂੰ ਹਜ਼ਮ ਕਰਨਾ ਮੁਸ਼ਕਲ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਇਤਿਹਾਸ ਸਿਰਜਿਆ ਹੈ। ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ। ਇਹ ਇਕ ਟੀਮ ਦੀ ਕੋਸ਼ਿਸ਼ ਸੀ। ਅਸੀਂ ਅੱਜ ਖੁਸ਼ਕਿਸਮਤ ਨਹੀਂ ਸੀ।