ਸੈਮੀਫਾਈਨਲ 'ਚ ਇੰਗਲੈਂਡ ਨਾਲ ਹੋਵੇਗਾ ਸਾਹਮਣਾ
ਨਵੀਂ ਦਿੱਲੀ: ਟੀ-20 ਵਿਸ਼ਵ ਕੱਪ ਦੇ ਸੁਪਰ 12 ਦੇ ਆਖਰੀ ਮੈਚ ਵਿੱਚ ਭਾਰਤ ਨੇ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਵਾਲੀ ਟੀਮ ਇੰਡੀਆ ਨੇ 5 ਵਿਕਟਾਂ 'ਤੇ 186 ਦੌੜਾਂ ਦਾ ਵੱਡਾ ਸਕੋਰ ਬਣਾਇਆ।
ਜਵਾਬ 'ਚ ਜ਼ਿੰਬਾਬਵੇ ਦੀ ਟੀਮ 115 ਦੌੜਾਂ 'ਤੇ ਹੀ ਢੇਰ ਹੋ ਗਈ। ਇਹ ਮੈਚ ਮੈਲਬੌਰਨ ਕ੍ਰਿਕਟ ਗਰਾਊਂਡ 'ਤੇ ਖੇਡਿਆ ਗਿਆ। ਕੇਐਲ ਰਾਹੁਲ ਨੇ ਲਗਾਤਾਰ ਦੂਜੇ ਮੈਚ ਵਿੱਚ ਅਰਧ ਸੈਂਕੜਾ ਜੜਿਆ। ਉਹ 51 ਦੌੜਾਂ ਬਣਾ ਕੇ ਆਊਟ ਹੋ ਗਏ।
ਦੂਜੇ ਪਾਸੇ ਸੂਰਿਆਕੁਮਾਰ ਯਾਦਵ 61 ਦੌੜਾਂ ਬਣਾ ਕੇ ਨਾਬਾਦ ਰਹੇ। ਵਿਰਾਟ ਕੋਹਲੀ ਵੀ ਚੰਗੇ ਰੰਗ ਵਿੱਚ ਨਜ਼ਰ ਆਏ। ਉਸ ਨੇ 25 ਗੇਂਦਾਂ ਵਿੱਚ 26 ਦੌੜਾਂ ਬਣਾਈਆਂ। ਵਿਰਾਟ ਤੇਜ਼ ਦੌੜਾਂ ਬਣਾਉਣ ਦੀ ਤਾਕ 'ਚ ਸੀਨ ਵਿਲੀਅਮਜ਼ ਦੀ ਇਕ ਗੇਂਦ 'ਤੇ ਵੱਡਾ ਸ਼ਾਟ ਖੇਡਣ ਦੇ ਮਾਮਲੇ 'ਚ ਕੈਚ ਆਊਟ ਹੋ ਗਏ। ਦਿਨੇਸ਼ ਕਾਰਤਿਕ ਦੀ ਜਗ੍ਹਾ ਪਲੇਇੰਗ ਇਲੈਵਨ 'ਚ ਸ਼ਾਮਲ ਕੀਤੇ ਗਏ ਰਿਸ਼ਭ ਪੰਤ ਨੇ ਨਿਰਾਸ਼ ਕੀਤਾ ਅਤੇ ਉਹ 5 ਗੇਂਦਾਂ 'ਚ 3 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।