Womens Premier League 2024: ਚਾਰ ਹਾਰਾਂ ਤੋਂ ਬਾਅਦ ਗੁਜਰਾਤ ਜਾਇੰਟਸ ਨੂੰ ਨਸੀਬ ਹੋਈ ਪਹਿਲੀ ਜਿੱਤ
Published : Mar 7, 2024, 1:13 pm IST
Updated : Mar 7, 2024, 1:13 pm IST
SHARE ARTICLE
Gujarat register first win of Womens Premier League 2024
Gujarat register first win of Womens Premier League 2024

ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 19 ਦੌੜਾਂ ਨਾਲ ਹਰਾਇਆ

Womens Premier League 2024: ਮਹਿਲਾ ਪ੍ਰੀਮੀਅਰ ਲੀਗ 'ਚ ਸੀਜ਼ਨ ਦਾ 13ਵਾਂ ਮੈਚ ਗੁਜਰਾਤ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿਚ ਗੁਜਰਾਤ ਜਾਇੰਟਸ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 19 ਦੌੜਾਂ ਨਾਲ ਹਰਾਇਆ। ਗੁਜਰਾਤ ਜਾਇੰਟਸ ਦੀ ਇਸ ਸੀਜ਼ਨ ਵਿਚ ਇਹ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਨੂੰ ਲਗਾਤਾਰ ਚਾਰ ਮੈਚਾਂ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਜਿੱਤ ਨਾਲ ਉਸ ਨੇ ਦੂਜੇ ਸੀਜ਼ਨ 'ਚ ਅਪਣਾ ਖਾਤਾ ਖੋਲ੍ਹ ਲਿਆ ਹੈ।

ਇਸ ਮੈਚ 'ਚ ਗੁਜਰਾਤ ਜਾਇੰਟਸ ਦੀ ਕਪਤਾਨ ਬੇਥ ਮੂਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਬੇਥ ਮੂਨੀ ਅਤੇ ਲੌਰਾ ਵੋਲਵਰਟ ਦੇ ਅਰਧ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਸੈਂਕੜੇ ਦੀ ਸਾਂਝੇਦਾਰੀ ਨਾਲ ਗੁਜਰਾਤ ਜਾਇੰਟਸ ਨੇ ਆਰਸੀਬੀ ਦੇ ਸਾਹਮਣੇ 200 ਦੌੜਾਂ ਦਾ ਵੱਡਾ ਟੀਚਾ ਰੱਖਿਆ। ਗੁਜਰਾਤ ਨੇ ਮੂਨੀ ਦੀਆਂ 51 ਗੇਂਦਾਂ ਵਿਚ 12 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 85 ਦੌੜਾਂ ਅਤੇ ਲੌਰਾ ਵੋਲਵਾਰਟ ਦੀਆਂ 45 ਗੇਂਦਾਂ ਵਿਚ 76 ਦੌੜਾਂ ਅਤੇ ਪਹਿਲੀ ਵਿਕਟ ਲਈ 140 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਪੰਜ ਵਿਕਟਾਂ ’ਤੇ 199 ਦੌੜਾਂ ਬਣਾਈਆਂ।

ਗੁਜਰਾਤ ਜਾਇੰਟਸ ਦੇ ਜਵਾਬ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਅੱਠ ਵਿਕਟਾਂ 'ਤੇ 180 ਦੌੜਾਂ ਹੀ ਬਣਾ ਸਕੀ। ਰਾਇਲ ਚੈਲੇਂਜਰਸ ਬੈਂਗਲੁਰੂ ਲਈ ਲੌਰਾ ਵੋਲਵਰਟ ਨੇ 22 ਗੇਂਦਾਂ 'ਚ 48 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਪਰ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੀ। ਉਸ ਨੇ ਅਪਣੀ ਪਾਰੀ ਵਿਚ ਛੇ ਚੌਕੇ ਤੇ ਦੋ ਛੱਕੇ ਲਾਏ। ਰਿਚਾ ਘੋਸ਼ (30), ਸਮ੍ਰਿਤੀ ਮੰਧਾਨਾ (24), ਐਲੀਸ ਪੇਰੀ (24) ਅਤੇ ਸੋਫੀ ਡਿਵਾਈਨ (23) ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਬਦਲਣ ਵਿਚ ਨਾਕਾਮ ਰਹੀਆਂ।

ਗੁਜਰਾਤ ਲਈ ਐਸ਼ਲੇ ਗਾਰਡਨਰ ਨੇ 23 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਕਪਤਾਨ ਸਮ੍ਰਿਤੀ ਮੰਧਾਨਾ ਨੇ 16 ਗੇਂਦਾਂ 'ਚ 24 ਦੌੜਾਂ ਬਣਾ ਕੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਚੰਗੀ ਸ਼ੁਰੂਆਤ ਦਿਵਾਈ ਪਰ ਤੀਜੇ ਓਵਰ ਵਿਚ, ਉਸ ਨੇ ਖੱਬੇ ਹੱਥ ਦੀ ਸਪਿਨਰ ਤਨੁਜਾ ਕੰਵਰ ਦੀਆਂ ਲਗਾਤਾਰ ਗੇਂਦਾਂ 'ਤੇ ਦੋ ਛੱਕੇ ਅਤੇ ਇਕ ਚੌਕਾ ਲਗਾਇਆ ਪਰ ਐਸ਼ਲੇ ਗਾਰਡਨਰ ਦੁਆਰਾ ਆਊਟ ਹੋ ਗਈ। ਇਥੋਂ ਮੈਚ ਹੌਲੀ-ਹੌਲੀ ਆਰਸੀਬੀ ਦੇ ਹੱਥੋਂ ਨਿਕਲ ਗਿਆ ਅਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਅੰਕ ਤਾਲਿਕਾ ਦਾ ਹਾਲ

ਆਰਸੀਬੀ ਟੀਮ ਦੀ ਇਸ ਹਾਰ ਦਾ ਅੰਕ ਟੇਬਲ 'ਤੇ ਜ਼ਿਆਦਾ ਅਸਰ ਨਹੀਂ ਪਿਆ ਹੈ। ਉਸ ਦੀ ਟੀਮ ਅਜੇ ਵੀ ਦੂਜੇ ਸਥਾਨ 'ਤੇ ਹੈ। ਉਨ੍ਹਾਂ ਨੇ ਅਪਣੇ 6 ਮੈਚਾਂ 'ਚ 3 ਜਿੱਤੇ ਹਨ ਅਤੇ 3 ਹਾਰੇ ਹਨ ਅਤੇ ਉਨ੍ਹਾਂ ਦੇ ਖਾਤੇ 'ਚ 6 ਅੰਕ ਹਨ। ਦੂਜੇ ਪਾਸੇ ਗੁਜਰਾਤ ਜਾਇੰਟਸ ਦੀ ਟੀਮ 5 ਮੈਚਾਂ 'ਚ 1 ਜਿੱਤ ਅਤੇ 4 ਹਾਰਾਂ ਨਾਲ ਅਜੇ ਵੀ ਪੰਜਵੇਂ ਸਥਾਨ 'ਤੇ ਹੈ। ਉਸ ਦੇ ਖਾਤੇ ਵਿਚ 2 ਅੰਕ ਹਨ। ਬਾਕੀ ਟੀਮਾਂ ਦੀ ਗੱਲ ਕਰੀਏ ਤਾਂ ਦਿੱਲੀ ਕੈਪੀਟਲਸ ਦੀ ਟੀਮ ਪਹਿਲੇ ਸਥਾਨ 'ਤੇ ਹੈ। ਮੁੰਬਈ ਇੰਡੀਅਨਜ਼ ਦੀ ਟੀਮ 5 ਮੈਚਾਂ 'ਚ 3 ਜਿੱਤਾਂ ਅਤੇ 2 ਹਾਰਾਂ ਨਾਲ ਤੀਜੇ ਸਥਾਨ 'ਤੇ ਹੈ। ਯੂਪੀ ਦੀ ਟੀਮ ਚੌਥੇ ਸਥਾਨ 'ਤੇ ਹੈ।

(For more Punjabi news apart from Gujarat register first win of Womens Premier League 2024, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement