
ਕਿਹਾ - 'ਇਹ ਸੈਸ਼ਨ ਚੰਗਾ ਰਿਹਾ ਪਰ ਸਾਨੂੰ ਪ੍ਰਦਰਸ਼ਨ ਦਾ ਮੁਲਾਂਕਣ ਕਰਨਾ ਹੋਵੇਗਾ
ਹੈਦਰਾਬਾਦ : ਆਈ. ਪੀ. ਐਲ. ਫ਼ਾਈਨਲ ਵਿਚ ਮੁੰਬਈ ਇੰਡੀਅਨਜ਼ ਤੋਂ 1 ਦੌੜ ਨਾਲ ਹਾਰਨ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਇਹ ਮਜ਼ੇਦਾਰ ਖੇਡ ਹੈ ਜਿਸ ਵਿਚ 2 ਟੀਮਾਂ ਇਕ-ਦੂਜੇ ਨੂੰ ਟ੍ਰਾਫ਼ੀ ਪਾਸ ਕਰਦੀਆਂ ਜਾ ਰਹੀਆਂ ਹਨ। ਸ਼ੁਰੂਆਤ ਵਿਚ ਚੇਨਈ ਨੂੰ ਬੜ੍ਹਤ ਸੀ ਪਰ ਮਿਡਲ ਓਵਰਾਂ ਵਿਚ ਮੁੰਬਈ ਨੇ ਵਾਪਸੀ ਕੀਤੀ।
MS Dhoni
ਅਜਿਹਾ ਲੱਗ ਰਿਹਾ ਸੀ ਕਿ ਸ਼ੇਨ ਵਾਟਸਨ ਇਕ ਵਾਰ ਫਿਰ ਚੇਨਈ ਨੂੰ ਖ਼ਿਤਾਬ ਦਿਵਾ ਦੇਣਗੇ ਪਰ ਜਸਪ੍ਰੀਤ ਬੁਮਰਾਹ ਅਤੇ ਲਸਿਥ ਮਲਿੰਗਾ ਨੇ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਪਾਸਾ ਪਲਟ ਦਿਤਾ। ਧੋਨੀ ਨੇ ਮੈਚ ਤੋਂ ਬਾਅਦ ਕਿਹਾ, ''ਅਸੀਂ ਇਸ ਮੈਚ ਕੁਝ ਬਿਹਤਰ ਪ੍ਰਦਰਸ਼ਨ ਕਰ ਸਕਦੇ ਸੀ। ਇਹ ਰੋਚਕ ਹੈ ਕਿ ਅਸੀਂ ਇਕ-ਦੂਜੇ ਨੂੰ ਟ੍ਰਾਫ਼ੀ ਪਾਸ ਕਰਦੇ ਜਾ ਰਹੇ ਹਾਂ। ਦੋਵਾਂ ਨੇ ਗ਼ਲਤੀਆਂ ਕੀਤੀਆਂ ਪਰ ਜੇਤੂ ਟੀਮ ਨੇ ਇਕ ਗ਼ਲਤੀ ਘੱਟ ਕੀਤੀ।'' ਫ਼ਾਈਨਲ ਵਿਚ ਚੇਨਈ ਨੂੰ ਲਿਜਾ ਚੁੱਕੇ ਧੋਨੀ ਸੰਤੁਸ਼ਟ ਨਹੀਂ ਹਨ।
Mumbai Indians Beat Chennai Super Kings
ਉਸ ਨੇ ਕਿਹਾ, ''ਇਹ ਸੈਸ਼ਨ ਚੰਗਾ ਰਿਹਾ ਪਰ ਸਾਨੂੰ ਪ੍ਰਦਰਸ਼ਨ ਦਾ ਮੁਲਾਂਕਣ ਕਰਨਾ ਹੋਵੇਗਾ। ਅਸੀਂ ਬਹੁਤ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਮਿਡਲ ਆਰਡਰ ਚੱਲਿਆ ਹੀ ਨਹੀਂ। ਅਸੀਂ ਕਿਸੇ ਵੀ ਤਰ੍ਹਾਂ ਫ਼ਾਈਨਲ ਤੱਕ ਪਹੁੰਚ ਗਏ। ਸਾਡੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਚੰਗਾ ਰਿਹਾ। ਗੇਂਦਬਾਜ਼ਾਂ ਨੇ ਸਾਨੂੰ ਦੌੜ 'ਚ ਬਣਾ ਕੇ ਰੱਖਿਆ। ਬੱਲੇਬਾਜ਼ੀ ਵਿਚ ਹਰ ਮੈਚ ਵਿਚ ਕੋਈ ਇਕ ਚੱਲਦਾ ਰਿਹਾ ਅਤੇ ਅਸੀਂ ਜਿੱਤਦੇ ਰਹੇ। ਅਗਲੇ ਸਾਲ ਚੰਗਾ ਖੇਡਣ ਲਈ ਸਾਨੂੰ ਕਾਫ਼ੀ ਮਿਹਨਤ ਕਰਨੀ ਹੋਵੇਗੀ। ਹੁਣ ਸਾਡਾ ਧਿਆਨ ਵਿਸ਼ਵ ਕੱਪ ਵੱਲ ਹੈ। ਹੁਣੀ ਅਗਲੇ ਸਾਲ ਬਾਰੇ ਕਹਿਣਾ ਗ਼ਲਤ ਹੋਵੇਗਾ। ਅਗਲਾ ਟੂਰਨਾਮੈਂਟ ਵਿਸ਼ਵ ਕੱਪ ਹੈ ਅਤੇ ਚੇਨਈ ਸੁਪਰ ਕਿੰਗਜ਼ ਬਾਰੇ ਅਸੀਂ ਬਾਅਦ 'ਚ ਗੱਲ ਕਰਾਂਗੇ। ਉਮੀਦ ਹੈ ਕਿ ਅਗਲੇ ਸਾਲ ਮਿਲਾਂਗੇ।