
ਬੀਸੀਸੀਆਈ ਨੇ ਕੀਤਾ ਧੋਨੀ ਦਾ ਸਮਰਥਨ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਦਸਤਾਨਿਆਂ 'ਤੇ ਛਪੇ 'ਬਲੀਦਾਨ ਚਿੰਨ੍ਹ' ਬਾਰੇ ਬਹਿਸ ਤੇਜ਼ ਹੋ ਗਈ ਹੈ। ਬੀਤੇ ਬੁਧਵਾਰ ਵਿਸ਼ਵ ਕੱਪ 2019 ਤਹਿਤ ਸਾਊਥਹੈਪਟਨ 'ਚ ਦੱਖਣ ਅਫ਼ਰੀਕਾ ਵਿਰੁੱਧ ਭਾਰਤ ਦੇ ਪਹਿਲੇ ਮੈਚ ਦੌਰਾਨ ਧੋਨੀ ਨੂੰ ਇਨ੍ਹਾਂ ਲੋਗੋ ਵਾਲੇ ਦਸਤਾਨਿਆਂ ਨਾਲ ਮੈਦਾਨ 'ਚ ਵਿਕਟਕੀਪਿੰਗ ਕਰਦਿਆਂ ਵੇਖਿਆ ਗਿਆ ਸੀ। ਆਈਸੀਸੀ ਨੇ ਧੋਨੀ ਨੂੰ ਆਪਣੇ ਦਸਤਾਨਿਆਂ ਤੋਂ ਇਹ ਨਿਸ਼ਾਨ ਹਟਾਉਣ ਲਈ ਕਿਹਾ ਸੀ ਪਰ ਧੋਨੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।
MS Dhoni
ਹੁਣ ਬੀਸੀਸੀਆਈ ਵੀ ਧੋਨੀ ਦੇ ਸਮਰਥਨ 'ਚ ਉਤਰ ਆਈ ਹੈ। ਬੀਸੀਸੀਆਈ ਦੇ ਸੀਓਏ ਮੁਖੀ ਵਿਨੋਦ ਰਾਏ ਨੇ ਕਿਹਾ, "ਅਸੀ ਆਈਸੀਸੀ ਨੂੰ ਐਮਐਸ ਧੋਨੀ ਨੂੰ ਉਨ੍ਹਾਂ ਦੇ ਦਸਤਾਨੇ ਪਹਿਨਣ ਲਈ ਮਨਜੂਰ ਦੇਣ ਬਾਰੇ ਚਿੱਠੀ ਲਿਖ ਚੁੱਕੇ ਹਾਂ।" ਆਈਸੀਸੀ ਦੇ ਸੂਤਰਾਂ ਨੇ ਕਿਹਾ ਹੈ ਕਿ ਨਿਯਮਾਂ ਮੁਤਾਬਕ ਅਪੀਲ ਦੀ ਕੋਈ ਗੁੰਜਾਇਸ਼ ਨਹੀਂ ਹੈ ਪਰ ਬੀਸੀਸੀਆਈ ਕੋਲ ਆਈਸੀਸੀ ਨੂੰ ਚਿੱਠੀ ਲਿਖਣ ਦਾ ਅਧਿਕਾਰ ਹੈ।
BCCI
ਇਸ ਮਾਮਲੇ ਨੂੰ ਤਕਨੀਕੀ ਕਮੇਟੀ ਨੂੰ ਸੌਂਪਿਆ ਜਾਵੇਗਾ, ਜਿਸ 'ਚ ਜੈਫ ਏਲਡਰਸ, ਡੇਵਿਡ ਰਿਚਰਡਸਨ, ਕੁਮਾਰ ਸੰਗਾਕਾਰਾ, ਹਰਸ਼ਾ ਭੋਗਲੇ ਅਤੇ ਸਟੀਵ ਐਲਵਰਥੀ ਸ਼ਾਮਲ ਹਨ। ਪਰ ਬਹੁਤ ਘੱਟ ਸੰਭਾਵਨਾ ਹੈ ਕਿ ਉਹ ਆਪਣੇ ਫ਼ੈਸਲੇ ਨੂੰ ਬਦਲਣਗੇ।