ਕੋਹਲੀ ਦੀ ਵਿਕੇਟ ਲੈਣ ਦਾ ਇੱਛੁਕ ਹੈ ਪਾਕਿ ਦਾ ਇਹ ਖਿਡਾਰੀ
Published : Sep 7, 2018, 5:11 pm IST
Updated : Sep 7, 2018, 5:11 pm IST
SHARE ARTICLE
Hasan Ali
Hasan Ali

ਸੰਯੁਕਤ ਅਰਬ ਅਮੀਰਾਤ ਵਿਚ ਹੋਣ ਵਾਲੇ ਏਸ਼ੀਆ ਕੱਪ ਟੂਰਨਮੈਂਟ ਲਈ ਪਾਕਿਸਤਾਨ ਕ੍ਰਿਕੇਟ ਟੀਮ ਵਿਚ ਸ਼ਾਮਿਲ ਕੀਤੇ ਗਏ, ਹਸਨ ਅਲੀ

ਨਵੀ ਦਿੱਲੀ : ਸੰਯੁਕਤ ਅਰਬ ਅਮੀਰਾਤ ਵਿਚ ਹੋਣ ਵਾਲੇ ਏਸ਼ੀਆ ਕੱਪ ਟੂਰਨਮੈਂਟ ਲਈ ਪਾਕਿਸਤਾਨ ਕ੍ਰਿਕੇਟ ਟੀਮ ਵਿਚ ਸ਼ਾਮਿਲ ਕੀਤੇ ਗਏ, ਹਸਨ ਅਲੀ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਵਿਕੇਟ ਲੈਣਾ ਚਾਹੁੰਦੇ ਹਨ। ਮੀਡੀਆਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਹਸਨ ਨੂੰ ਇਸ ਗੱਲ ਦੀ ਨਿਰਾਸ਼ਾ ਹੈ ਕਿ ਕੋਹਲੀ ਏਸ਼ੀਆ ਕਪ ਵਿਚ ਨਹੀਂ ਖੇਡ ਰਹੇ ਹਨ।

Hasan AliHasan Aliਧਿਆਨ ਯੋਗ ਹੈ ਕਿ ਏਸ਼ੀਆ ਕਪ ਲਈ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ,ਅਤੇ ਉਨ੍ਹਾਂ ਦੇ ਸਥਾਨ `ਤੇ ਰੋਹਿਤ ਸ਼ਰਮਾ ਨੂੰ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ ਹੈ। ਤੁਹਾਨੂੰ ਦਸ ਦੇਈਏ ਕਿ ਇਸ ਟੂਰਨਾਮੈਂਟ `ਚ ਭਾਰਤ ਦਾ ਸਾਹਮਣਾ 19 ਸਤੰਬਰ ਨੂੰ ਪਾਕਿਸਤਾਨ ਨਾਲ ਹੋਵੇਗਾ। ਪਿਛਲੇ ਸਾਲ ਚੈਂਪੀਅੰਸ ਟਰਾਫੀ ਦੇ ਫਾਈਨਲ ਵਿਚ ਭਾਰਤ ਨੂੰ ਟੱਕਰ ਦੇਣ ਵਾਲੀ ਪਾਕਿਸਤਾਨ ਟੀਮ ਲਈ ਹਸਨ ਨੇ 3 ਵਿਕੇਟ ਲਏ ਸਨ। ਹਾਲਾਂਕਿ ,  ਉਹ ਕੋਹਲੀ ਦਾ ਵਿਕੇਟ ਨਹੀਂ ਲੈ ਸਕੇ, ਅਤੇ ਉਨ੍ਹਾਂ ਦੀ ਇਹ ਇੱਛਾ ਏਸ਼ੀਆ ਕਪ ਵਿਚ ਵੀ ਪੂਰੀ ਨਹੀਂ ਹੋ ਸਕੇਗੀ। ਜਿਸ ਕਾਰਨ ਹਸਨ ਥੋੜ੍ਹੇ ਨਿਰਾਸ਼ ਹੈ।

Virat KohliVirat Kohliਮਿਲੀ ਜਾਣਕਾਰੀ ਮੁਤਾਬਕ ਹਸਨ ਨੇ ਕਿਹਾ ,  ਇੱਕ ਜਵਾਨ ਖਿਡਾਰੀ  ਦੇ ਤੌਰ ਉੱਤੇ ਹਰ ਕੋਈ ਕੋਹਲੀ ਦਾ ਵਿਕੇਟ ਲੈਣਾ ਚਾਹੁੰਦਾ ਹੈ।  ਉਹਨਾਂ ਨੇ ਕਿਹਾ ਹੈ ਕਿ ਇਹ ਬੜੀ ਨਿਰਾਸ਼ਾਜਨਕ ਗੱਲ ਹੈ ਕਿ ਏਸ਼ੀਆ ਕਪ ਵਿਚ ਕੋਹਲੀ ਨਹੀਂ ਖੇਡ ਰਹੇ ਹਨ। ਨਾਲ ਹੀ ਉਹਨਾਂ ਦਾ ਇਹ ਵੀ ਕਿਹਾ ਹੈ ਕਿ ਅਗਲੇ ਮੁਕਾਬਲਿਆਂ `ਚ ਕੋਹਲੀ ਦੀ ਵਿਕਟ ਲੈਣ ਲਈ ਜਰੂਰ ਕੋਸ਼ਿਸ਼ ਕਰਾਂਗਾ। ਨਾਲ ਹੀ ਹਸਨ ਨੇ ਕਿਹਾ ,  ਕੋਹਲੀ ਇਕ ਬੇਹੱਦ ਚੰਗੇ ਖਿਡਾਰੀ ਹਨ। ਹਰ ਕੋਈ ਜਾਣਦਾ ਹੈ ਕਿ ਉਹ ਮੈਚ  ਦੇ ਜੇਤੂ ਹਨ। ਉਨ੍ਹਾਂ ਦੀ ਅਨੁਪਸਥਿਤੀ ਦੇ ਬਾਵਜੂਦ ਭਾਰਤ ਇੱਕ ਚੰਗੀ ਟੀਮ ਹੈ।

Hasan AliHasan Aliਇਸ ਵਿਚ ਕਈ ਚੰਗੇ ਖਿਡਾਰੀ ਸ਼ਾਮਿਲ ਹਨ। ਸਾਡੇ ਲਈ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜਿਸ ਤਰ੍ਹਾਂ ਕੋਹਲੀ ਦਬਾਅ ਨੂੰ ਸੰਭਾਲਦੇ ਹਨ  ਉਹੋ ਜਿਹਾ ਉਨ੍ਹਾਂ  ਦੇ  ਸਥਾਨ `ਤੇ ਆਉਣ ਵਾਲਾ ਕੋਈ ਹੋਰ ਖਿਡਾਰੀ ਨਹੀਂ ਕਰ ਸਕਦਾ। ਨਾਲ ਹੀ ਉਹਨਾਂ ਨੇ ਦਸਿਆ ਕਿ ਕੋਹਲੀ ਹਮੇਸ਼ਾ ਹੀ ਆਪਣੇ ਖੇਡ ਨੂੰ ਦਿਮਾਗ ਨਾਲ ਖੇਡ ਦਾ ਹੈ। ਅਤੇ ਹਮੇਸ਼ਾ ਹੀ ਚੰਗਾ ਪ੍ਰਦਰਸ਼ਨ ਕਰਕੇ ਆਪਣੀ ਟੀਮ ਨੂੰ ਜਿੱਤ ਹਾਸਿਲ ਕਰਵਾਉਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement