
ਆਈਪੀਐਲ ਫ਼੍ਰੈਂਚਾਇਜ਼ੀ ਰਾਇਲ ਚੈਲੰਜਰ ਬੰਗਲੌਰ ਨੇ ਕੋਚਿੰਗ ਅਤੇ ਸਪੋਰਟ ਸਟਾਫ਼ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ ਕੀਤਾ ਹੈ.............
ਨਵੀਂ ਦਿੱਲੀ : ਆਈਪੀਐਲ ਫ਼੍ਰੈਂਚਾਇਜ਼ੀ ਰਾਇਲ ਚੈਲੰਜਰ ਬੰਗਲੌਰ ਨੇ ਕੋਚਿੰਗ ਅਤੇ ਸਪੋਰਟ ਸਟਾਫ਼ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ 'ਚ ਮੁੱਖ ਕੋਚ ਡੇਨੀਅਲ ਵਿਟੋਰੀ ਦਾ ਨਾਮ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਬੱਲੇਬਾਜ਼ੀ ਤੇ ਫ਼ੀਲਡਿੰਗ ਕੋਚ ਟ੍ਰੀਟ ਵੁਡਹਿਲ ਅਤੇ ਐਂਡਰਿਊ ਮੈਕਡੋਨਾਲਡ ਨੂੰ ਵੀ ਬਰਖ਼ਾਸਤ ਕਰਨ ਦਾ ਫ਼ੈਸਲਾ ਕੀਤਾ ਹੈ।
ਆਸ਼ੀਸ਼ ਨੇਹਰਾ ਗੇਂਦਬਾਜ਼ੀ ਮੈਂਟਰ ਦੇ ਤੌਰ 'ਤੇ ਬਰਕਰਾਰ ਰਹਿਣਗੇ। ਵਿਟੋਰੀ ਦੀ ਥਾਂ ਟੀਮ ਦੇ ਨਵੇਂ ਬਣਨ ਦੀ ਦੌੜ 'ਚ ਸੱਭ ਤੋਂ ਅੱਗੇ ਗੈਰੀ ਕਸਟਰਨ ਦਾ ਨਾਮ ਹੈ। ਸਥਾਨਕ ਮੈਗਜ਼ੀਨ ਦੀ ਇਕ ਰੀਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਕੋਹਲੀ ਦੇ ਕਹਿਣ 'ਤੇ ਸੱਭ ਬਦਲਾਅ ਕੀਤੇ ਗਏ ਹਨ। (ਏਜੰਸੀ)