
ਭਾਰਤੀ ਟੀਮ ਨੇ ਪ੍ਰਭ ਸਿਮਰਨ ਸਿੰਘ ਦੀ ਕਪਤਾਨੀ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿਚ ਸ਼੍ਰੀ ਲੰਕਾ ਦੀ ਟੀਮ ਨੂੰ ਹਰਾ ਕੇ ਅੰਡਰ-19 ਏਸ਼ੀਆ ...
ਢਾਕਾ: ਭਾਰਤੀ ਟੀਮ ਨੇ ਪ੍ਰਭ ਸਿਮਰਨ ਸਿੰਘ ਦੀ ਕਪਤਾਨੀ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿਚ ਸ਼੍ਰੀ ਲੰਕਾ ਦੀ ਟੀਮ ਨੂੰ ਹਰਾ ਕੇ ਅੰਡਰ-19 ਏਸ਼ੀਆ ਕੱਪ ਵਿਚ 6ਵੀਂ ਵਾਰ ਅਪਣਾ ਨਾਮ ਦਰਜ ਕੀਤਾ ਹੈ। ਫਾਈਨਲ ‘ਚ ਭਾਰਤੀ ਅੰਡਰ-19 ਟੀਮ ਨੇ 3 ਵਿਕਟ ‘ਤੇ 304 ਦੌੜਾਂ ਬਣਾਉਣ ਤੋਂ ਬਾਅਦ ਸ਼੍ਰੀ ਲੰਕਾ ਟੀਮ ਨੂੰ 38.4 ਓਵਰ ਵਿਚ 160 ਦੌੜਾਂ ਤੇ ਹੀ ਖ਼ਤਮ ਕਰ ਦਿਤਾ। ਹਾਲ ਹੀ ਵਿਚ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਭਾਰਤੀ ਸੀਨੀਅਰ ਟੀਮ ਨੇ ਬੰਗਲਾਦੇਸ਼ ਨੂੰ ਹਰਾ ਕੇ ਏਸ਼ੀਆ ਕੱਪ ਦਾ ਖਿਤਾਬ ਅਪਣੇ ਨਾਮ ਕੀਤਾ ਸੀ।
Asia Cup Matchਢਾਕਾ ਵਿਚ ਖੇਡੇ ਗਏ ਇਸ ਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਓਪਨਰ ਯਸ਼ਸਵੀ ਜਾਯਸਵਾਲ ਅਤੇ ਅਨੁਜ ਰਾਵਤ ਨੇ ਭਾਰਤੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਤੀ। ਦੋਵਾਂ ਨੇ ਪਹਿਲਾਂ ਵਿਕਟ ਦੇ ਲਈ 121 ਦੌੜਾਂ ਦੀ ਸਾਂਝੇਦਾਰੀ ਕੀਤੀ। ਅਨੁਜ ਨੇ 79 ਗੇਂਦਾਂ ‘ਤੇ 4 ਚੌਕੇ ਅਤੇ 3 ਛੱਕੇ ਲਾਏ। ਯਸ਼ਸਵੀ ਨੇ 113 ਗੇਂਦਾਂ ਦੀ ਅਪਣੀ ਪਾਰੀ ‘ਚ 8 ਚੌਕੇ ਅਤੇ 1 ਛੱਕਾ ਲਗਾਇਆ। ਕਪਤਾਨ ਸਿਮਰਨ ਸਿੰਘ ਨੇ 37 ਗੇਂਦਾਂ ‘ਤੇ 3 ਚੌਕੇ ਅਤੇ 4 ਛੱਕੇ ਦੀ ਮਦਦ ਨਾਲ 65 ਦੌੜਾਂ ਦੀ ਪਾਰੀ ਖੇਡੀ। ਆਯੁਸ਼ ਬਦੋਨੀ ਨੇ 52 ਦੌੜਾਂ ਦਾ ਯੋਗਦਾਨ ਪਾਇਆ।
India wins ਦੋਵਾਂ ਨੇ ਚੌਥੇ ਵਿਕਟ ਲਈ 110 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼੍ਰੀਲੰਕਾ ਟੀਮ ਦੇ ਲਈ ਨਾਵੇਦ ਪਰਨਾਵਿਥਾਨਾ ਨੇ 48 ਅਤੇ ਓਪਨਰ ਨਿਸ਼ਾਨ ਮਦੂਸ਼ੰਕਾ ਨੇ 49 ਦੌੜਾਂ ਬਣਾਈਆਂ। ਉਨ੍ਹਾਂ ਦੇ ਇਲਾਵਾ ਸੁਰਿਆਬੰਦਾਰਾ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਦੇ ਨੌਜਵਾਨ ਹਰਸ਼ ਤਿਆਗੀ ਨੇ ਕਮਾਲ ਦੀ ਗੇਂਦਬਾਜ਼ੀ ਕਰਦੇ ਹੋਏ 38 ਦੌੜਾਂ ਬਣਾਈਆਂ ਅਤੇ 6 ਵਿਕਟਾਂ ਲਈਆਂ। 18 ਸਾਲਾਂ ਸਿਦਾਰਥ ਦੇਸਾਈ ਨੇ 2 ਵਿਕਟਾਂ ਅਪਣੇ ਨਾਮ ਕੀਤੀਆਂ। ਭਾਰਤ ਨੇ ਅੰਡਰ-19 ਏਸ਼ੀਆ ਕੱਪ 1989, 2003, 2013-14, 2016 ਵਿਚ ਵੀ ਜਿੱਤਿਆ ਸੀ। ਇਸ ਤੋਂ ਇਲਾਵਾ 2012 ਵਿਚ ਭਾਰਤ ਨੂੰ ਪਾਕਿਸਤਾਨ ਨਾਲ ਇਸ ਖਿਤਾਬ ਦੀ ਸਾਂਝੇਦਾਰੀ ਕਰਨੀ ਪਈ।