
ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਖਬਰਾ ਆ ਰਹੀਆਂ ਹਨ ਸਾਹਮਣੇ
ਨਵੀਂਂ ਦਿੱਲੀ : ਇੰਡੀਅਨ ਪ੍ਰੀਮਿਅਰ ਲੀਗ 2020 ਦਾ ਪਹਿਲਾਂ ਮੈਚ ਤੀਜੇ ਮਹੀਂਨੇ ਮਾਰਚ ਵਿਚ ਖੇਡਿਆ ਜਾਵੇਗਾ। ਇਹ ਲੜੀ ਲਗਾਤਾਰ 57 ਦਿਨ ਚੱਲੇਗੀ। ਨਾਲ ਹੀ ਇਸ ਵਾਰ ਇਕ ਦਿਨ ਵਿਚ ਦੋ ਮੁਕਾਬਿਲਆਂ ਦੀ ਪ੍ਰਥਾ ਨੂੰ ਖਤਮ ਕਰਨ ਦੀ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।
File Photo
ਮੀਡੀਆ ਰਿਪੋਰਟਾ ਮੁਤਾਬਕ ਆਈਪੀਐਲ ਦੀ ਸ਼ੁਰੂਆਤ 29 ਮਾਰਚ ਨੂੰ ਵਾਨਖੇੜੇ ਸਟੇਡੀਅਮ ਵਿਚ ਹੋਵੇਗੀ। ਜੋ ਕਿ ਅਗਲੇ 57 ਦਿਨ ਚੱਲਣਗੇ ਅਤੇ 24 ਮਈਂ ਨੂੰ ਸੀਜਨ ਦਾ ਆਖਰੀ ਅਤੇ ਫਾਇਨਲ ਮੈਚ ਖੇਡਿਆ ਜਾਵੇਗਾ। ਉੱਥੇ ਹੀ ਮੈਚ ਸ਼ੁਰੂ ਹੋਣ ਦਾ ਸਮਾਂ ਰਾਤ 7:30 ਵਜੇ ਰੱਖਿਆ ਗਿਆ ਹੈ।
File Photo
ਰਿਪੋਰਟਾ ਅਨੁਸਾਰ ਇਕ ਦਿਨ ਵਿਚ ਇਕ ਹੀ ਮੈਚ ਹੋਵੇਗਾ ਕਿਉਂਕਿ ਟੀਆਰਪੀ ਵੀ ਇਕ ਮੁੱਦਾ ਹੈ। ਦਰਅਸਲ ਜਦੋਂ ਮੈਚ ਦਿਨ ਵਿਚ 2 ਤੋਂ 3 ਵਜੇ ਦੇ ਵਿਚਾਲੇ ਸ਼ੁਰੂ ਹੋ ਕੇ 6 ਵਜ਼ੇ ਤੱਕ ਖਤਮ ਹੁੰਦਾ ਹੈ ਤਾਂ ਸਟੇਡੀਅਮ ਆਏ ਦਰਸ਼ਕ ਰਾਤ ਦਾ ਦੂਜਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਸਾਨੀ ਨਾਲ ਘਰ ਨਹੀਂ ਪਹੁੰਚ ਪਾਉਂਦੇ ਜਿਸ ਕਾਰਨ ਉਹ ਮੈਚ ਨੂੰ ਮਿਸ ਕਰ ਦਿੰਦੇ ਹਨ। ਇਸ ਦਾ ਸਿੱਧਾ ਅਸਰ ਟੀਆਰਪੀ 'ਤੇ ਪੈਦਾ ਹੈ। ਹਾਲਾਂਕਿ ਸਾਰੇ ਮੈਚਾਂ ਨੂੰ ਲੈ ਕੇ ਕੋਈ ਸ਼ਿਡੀਉਲ ਨਹੀਂ ਬਣਿਆ ਹੈ।
File Photo
ਪਹਿਲਾਂ ਇਹ ਲੜੀ 45 ਦਿਨ ਚੱਲਦੀ ਸੀ ਪਰ ਮੀਡੀਆ ਰਿਪੋਰਟਾ ਅਨੁਸਾਰ ਹੁਣ ਇਕ ਦਿਨ ਵਿਚ ਇਕ ਮੈਚ ਹੋਣ ਦੇ ਕਾਰਨ ਇਹ 57 ਦਿਨ ਚੱਲੇਗੀ। ਖੈਰ ਇਨ੍ਹਾਂ ਤਰੀਕਾਂ ਦਾ ਅਜੇ ਅਧਿਕਾਰਕ ਤੌਰ 'ਤੇ ਐਲਾਨ ਹੋਣਾ ਬਾਕੀ ਹੈ ਪਰ ਫਿਰ ਵੀ ਮੰਨਿਆ ਇਹੀ ਜਾ ਰਿਹਾ ਹੈ ਕਿ ਹੁਣ ਇਕ ਦਿਨ ਵਿਚ ਇਕ ਮੈਚ ਹੋਵੇਗਾ ਪਹਿਲਾਂ ਦੀ ਤਰ੍ਹਾਂ 8 ਵਜੇ ਨਹੀਂ ਬਲਕਿ 7:30 ਵਜ਼ੇ ਸ਼ੁਰੂ ਹੋਵੇਗਾ।