
ਮਸ਼ਹੁੂਰ ਅਦਾਕਾਰ ਰਣਵੀਰ ਸਿੰਘ ਵੀ ਹੋਣਗੇ ਫਿਲਮ ਦਾ ਹਿੱਸਾ
ਮੁੰਬਈ: ਅਦਾਕਾਰ ਰਣਵੀਰ ਸਿੰਘ ਅਪਣੀ ਅਉਣ ਵਾਲੀ ਫਿਲਮ '83' ਵਿਚ ਕ੍ਰਿਕਟ ਖਿਡਾਰੀ ਕਪਿਲ ਦੇਵ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਦੱਸ ਦਈਏ ਕਿ ਰਣਵੀਰ ਦੀ ਆਖਰੀ ਰਿਲੀਜ਼ ਫਿਲਮ 'ਗੱਲੀ ਬੁਆਏ' ਨੇ ਕਾਮਯਾਬੀ ਵਿਚ ਚਾਰ ਚੰਨ ਲਾ ਦਿੱਤੇ ਹਨ। ਕਪਿਲ ਦੇਵ ਦੀ ਬਾਇਓਪਿਕ ਫਿਲਮ ਦਾ ਡਾਇਰੈਕਸ਼ਨ ਕਬੀਰ ਖ਼ਾਨ ਕਰ ਰਹੇ ਹਨ। ਹੁਣ ਫਿਲਮ ਨਾਲ ਜੁੜੀ ਇਕ ਹੋਰ ਵੱਡੀ ਖ਼ਬਰ ਸਾਮ੍ਹਣੇ ਆਈ ਹੈ।
ਸਾਬਕਾ ਕ੍ਰਿਕਟਰ ਕਪਿਲ ਦੇਵ ਦੀ ਪੁਤਰੀ ਅਹਿਮਾ ਦੇਵ ਇਸ ਫਿਲਮ ਨਾਲ ਬਾਲੀਵੁੱਡ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਉਹ ਫਿਲਮ ਵਿਚ ਐਕਟਿੰਗ ਨਹੀਂ ਸਗੋਂ ਫਿਲਮ ਦੀ ਡਾਇਰੈਕਸ਼ਨ ਵਿਚ ਕੰਮ ਕਰੇਗੀ। ਉਹ ਕਬੀਰ ਖ਼ਾਨ ਨੂੰ ਅਸਿਸਟ ਕਰੇਗੀ। ਮਿਲੀ ਜਾਣਕਾਰੀ ਮੁਤਾਬਕ ਇਸ ਡੈਬਿਊ ਲਈ ਅਮਿਆ ਕਾਫੀ ਉਤਸ਼ਾਹਿਤ ਹੈ ਅਤੇ ਉਹ ਫਿਲਮ ਨਾਲ ਜੁੜੀਆਂ ਚੀਜ਼ਾਂ 'ਤੇ ਵੀ ਧਿਆਨ ਦੇ ਰਹੀ ਹੈ। ਇਹ ਫਿਲਮ ਅਗਲੇ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿਚ ਰਣਵੀਰ ਨਾਲ ਐਮੀ ਵਿਰਕ, ਹਾਰਡੀ ਸੰਧੂ ਵਰਗੇ ਸਿਤਾਰੇ ਮੁੱਖ ਭੂਮਿਕਾ ਨਿਭਾਉਣਗੇ।