
ਫਰਹਾਨ ਅਖਤਰ ਅਤੇ ਡਾਇਨਾ ਪੇਂਟੀ ਫਿਲਮ 'ਲਖਨਊ ਸੈਂਟਰਲ' 15 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਐਤਵਾਰ ਨੂੰ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਜਿਸ ਵਿੱਚ ਬਾਲੀਵੁੱਡ ਇੰਡਸਟਰੀ ਦੇ ਤਮਾਮ ਸੈਲੇਬਸ ਪਹੁੰਚੇ। ਪਰ ਸਾਡੀਆਂ ਨਜ਼ਰਾਂ ਕਿਸੇ ਅਦਾਕਾਰਾ 'ਤੇ ਨਹੀਂ ਇੱਕ ਸਟਾਰ ਡਾਟਰ 'ਤੇ ਜਾ ਕੇ ਟਿੱਕ ਗਈਆਂ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਦੀ ਜੋ ਅਗਲੇ ਮਹੀਨੇ 20 ਸਾਲ ਦੀ ਹੋਣ ਜਾ ਰਹੀ ਹੈ।
ਸਕ੍ਰੀਨਇੰਗ ਵਿੱਚ ਸਾਰਾ ਮਾਂ ਅੰਜਲੀ ਅਤੇ ਪਿਤਾ ਸਚਿਨ ਦੇ ਨਾਲ ਮੌਜੂਦ ਰਹੀ। ਉਨ੍ਹਾਂ ਨੇ ਕ੍ਰੀਮ ਟਾਪ ਅਤੇ ਬਲੈਕ ਜੀਨਸ ਦੇ ਨਾਲ ਮੈਚਿੰਗ ਸ਼ੂਜ਼ ਕੈਰੀ ਕੀਤੇ। ਬੇਹੱਦ ਘੱਟ ਮੇਕਅੱਪ ਵਿੱਚ ਨਜ਼ਰ ਆਈ ਸਾਰਾ 'ਤੇ ਇਹ ਲੁੱਕ ਕਾਫੀ ਵਧੀਆ ਲੱਗ ਰਿਹਾ ਸੀ। ਫਰਹਾਨ ਅਖਤਰ ਦੀ ਇਸ ਫਿਲਮ ਨੂੰ ਦੇਖਣ ਬੀ-ਟਾਊਨ ਦੇ ਕਈ ਸਿਤਾਰ ਪਹੁੰਚੇ।
ਤਾਪਸੀ ਪੰਨੂ ,ਕ੍ਰਿਤੀ ਸੈਨਨ,ਚਿਤਰਾਂਗਦਾ ਸਿੰਘ ,ਅਦਿੱਤੀ ਰਾਓ ਹੈਦਰੀ, ਰਿਚਾ ਚੱਢਾ,ਰਾਧਿਕਾ ਆਪਟੇ ਨਾਲ ਕਈ ਅਦਾਕਾਰਾਂ ਪਹੁੰਚੀਆਂ। ਫਿਲਮਮੇਕਰ ਰਾਕੇਸ਼ ਓਮ ਪ੍ਰਕਾਸ਼ ਮਿਹਰਾ,ਮਧੁਰ ਭੰਡਾਰਕਰ,ਨਿਤੇਸ਼ ਤਿਵਾਰੀ,ਅਸ਼ਵਨੀ ਨਈਅਰ ਵੀ ਸਕ੍ਰੀਨਿੰਗ 'ਤੇ ਮੌਜੂਦ ਰਹੇ।
ਫਿਲਮ 'ਲਖਨਊ ਸੈਂਟਰਲ' ਵਿੱਚ ਫਰਹਾਨ ਅਤੇ ਡਾਇਨਾ ਤੋਂ ਇਲਾਵਾ ਰੋਨਿਤ ਰਾਏ ,ਪੰਜਾਬੀ ਸਟਾਰ ਗਿੱਪੀ ਗਰੇਵਾਲ ,ਰਾਜੇਸ਼ ਸ਼ਰਮਾ ਅਤੇ ਰਵੀ ਕਿਸ਼ਨ ਵੀ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਦਰਅਸਲ ਅਸਲੀ ਘਟਨਾਵਾਂ ਤੋਂ ਪ੍ਰੇਰਿਤ ਹੈ।ਫਿਲਮ ਦਾ ਨਿਰਦੇਸ਼ਨ ਰੰਜੀਤ ਤਿਵਾਰੀ ਅਤੇ ਨਿਖਿਲ ਅਡਵਾਨੀ ਨੇ ਕੀਤਾ ਹੈ।