ਦੂਜਾ ਮੈਚ ਹਾਰਨ ਤੋਂ ਬਾਅਦ ਕਪਤਾਨ ਕੋਹਲੀ ਨਿਰਾਸ਼
Published : Jul 8, 2018, 3:26 am IST
Updated : Jul 8, 2018, 3:26 am IST
SHARE ARTICLE
Virat Kohli
Virat Kohli

ਭਾਰਤ ਤੇ ਇੰਗਲੈਂਡ ਦਰਮਿਆਨ ਜਾਰੀ ਤਿੰਨ ਮੈਚਾਂ ਦੀ ਲੜੀ ਦਾ ਦੂਜਾ ਟੀ20 ਮੈਚ ਸ਼ੁਕਰਵਾਰ ਨੂੰ ਕਾਰਡਿਫ ਵਿਚ ਖੇਡਿਆ ਗਿਆ...........

ਨਵੀਂ ਦਿੱਲੀ : ਭਾਰਤ ਤੇ ਇੰਗਲੈਂਡ ਦਰਮਿਆਨ ਜਾਰੀ ਤਿੰਨ ਮੈਚਾਂ ਦੀ ਲੜੀ ਦਾ ਦੂਜਾ ਟੀ20 ਮੈਚ ਸ਼ੁਕਰਵਾਰ ਨੂੰ ਕਾਰਡਿਫ ਵਿਚ ਖੇਡਿਆ ਗਿਆ। ਪਹਿਲੇ ਮੈਚ ਵਿਚ ਭਾਰਤ ਨੇ ਜਿੱਤ ਦਰਜ ਕੀਤੀ ਤਾਂ ਦੂਜੇ ਵਿਚ ਇੰਗਲੈਂਡ ਨੇ ਜਿੱਤ ਦਰਜ ਕਰ ਕੇ ਲੜੀ ਵਿਚ 1-1 ਦੀ ਬਰਾਬਰੀ ਹਾਸਲ ਕਰ ਲਈ।  ਸ਼ੁਕਰਵਾਰ ਦਾ ਮੈਚ ਕਾਫ਼ੀ ਰੋਮਾਂਚਕ ਰਿਹਾ ਤੇ ਆਖਰੀ ਓਵਰ ਤਕ ਮੈਚ ਵਿਚ ਐਲੇਕਸ ਹੇਲਸ ਦੀ ਸ਼ਾਨਦਾਰ ਬੱਲੇਬਾਜੀ ਦੇ ਦਮ 'ਤੇ ਭਾਰਤ ਨੂੰ ਹਾਰ ਸਹਿਣੀ ਪਈ। ਮੈਚ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਕਾਫ਼ੀ ਨਿਰਾਸ਼ ਨਜ਼ਰ ਆਏ। 

ਮੈਚ ਤੋਂ ਬਾਅਦ ਵਿਰਾਟ ਨੇ ਕਿਹਾ ਕਿ ਜਦੋਂ ਤੁਸੀ ਪਹਿਲਾਂ ਤਿੰਨ ਵਿਕਟਾਂ ਛੇਤੀ ਗਵਾ ਦਿੰਦੇ ਹੋ ਤਾਂ ਤੁਹਾਡੇ ਲਈ ਵਾਪਸੀ ਕਰਨਾ ਹਮੇਸ਼ਾ ਮੁਸ਼ਕਲ ਹੁੰਦਾ ਹੈ। ਇੰਗਲੈਂਡ ਨੇ ਚੰਗੀ ਗੇਂਦਬਾਜ਼ੀ ਕੀਤੀ ਤੇ ਸਾਨੂੰ ਖ਼ਰਾਬ ਸ਼ਾਰਟ ਖੇਡਣ ਲਈ ਮਜਬੂਰ ਕੀਤਾ। ਅਸੀਂ ਕਰੀਬ 10-15 ਦੌੜਾਂ ਪਿੱਛੇ ਰਹਿ ਗਏ। ਸਾਨੂੰ ਲਗਾ ਸੀ ਕਿ 149 ਚੁਣੌਤੀ ਭਰਪੂਰ ਸਕੋਰ ਹੋਵੇਗਾ, ਉਹ ਵੀ ਉਦੋਂ ਜਦੋਂ ਉਨ੍ਹਾਂ  ਲਈ ਇਹ ਕਰੋ ਜਾਂ ਮਰੋ ਵਾਲਾ ਮੈਚ ਸੀ ਪਰ ਉਹ ਇਸ ਮੈਚ ਨੂੰ ਜਿੱਤ ਗਏ।  ਉਨ੍ਹਾਂ ਕੁਲਦੀਪ ਯਾਦਵ 'ਤੇ ਅੱਛਾ ਹੋਮਵਰਕ ਕੀਤਾ ਸੀ, ਅਤੇ ਇਸ ਦਾ ਉਨ੍ਹਾਂ ਨੂੰ ਫ਼ਾਇਦਾ ਵੀ ਮਿਲਿਆ।  

ਵਿਰਾਟ ਨੇ ਕਿਹਾ ਕਿ ਕੁਲਦੀਪ ਵਿਰੁਧ ਉਨ੍ਹਾਂ ਨੇ ਚੰਗੀ ਬੱਲੇਬਾਜ਼ੀ ਕੀਤੀ। ਐਲੇਕਸ ਹੇਲਸ ਨੇ ਚੰਗੀ ਬੱਲੇਬਾਜੀ ਕੀਤੀ।  (ਏਜੰਸੀ) ਤੇ ਛੋਟੀ-ਛੋਟੀ ਹਿੱਸੇਦਾਰੀ ਹੁੰਦੀ ਰਹੀ, ਜਿਸ ਨਾਲ ਇੰਗਲੈਂਡ ਨੇ ਇਹ ਮੈਚ ਜਿੱਤਿਆ।  ਇੰਗਲੈਂਡ ਨੇ ਸਾਡੇ ਉੱਤੇ ਦਬਾਅ ਬਣਾ ਕੇ ਰੱਖਿਆ ਤੇ ਅਸੀਂ ਵਿਕਟਾਂ ਗਵਾਉਂਦੇ ਗਏ। ਰਨਆਊਟ ਹੋਣਾ ਵੀ ਸਾਡੇ ਲਈ ਖਤਰਨਾਕ ਸਾਬਤ ਹੋ ਗਿਆ। ਕੇ.ਐਲ.  ਰਾਹੁਲ ਅਤੇ ਸ਼ਿਖਰ ਧਵਨ  ਵਿਚਕਾਰ ਤਾਲਮੇਲ ਵਿਗੜਿਆ ਸੀ ਤੇ ਧਵਨ 10 ਦੌੜਾਂ ਬਣਾ ਕੇ ਰਨਆਊਟ ਹੋ ਗਏ ਸਨ। ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਪੰਜ ਵਿਕੇਟ ਉੱਤੇ 148 ਦੌੜਾਂ ਬਣਾਈਆਂ ਸਨ, ਜਵਾਬ ਵਿਚ ਇੰਗਲੈਂਡ ਨੇ 19.4 ਓਵਰ ਵਿਚ ਜਿੱਤ ਦਰਜ ਕੀਤੀ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement