ਟੀ 20 ਸੀਰੀਜ਼ ਜਿੱਤਣ ਲਈ ਆਹਮੋ ਸਾਹਮਣੇ ਹੋਣਗੀਆਂ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ
Published : Jul 8, 2018, 10:52 am IST
Updated : Jul 8, 2018, 10:52 am IST
SHARE ARTICLE
captains
captains

ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋਈ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਟੀ -20ਸੀਰੀਜ਼ ਵਿਚ ਦੋਵੇ ਟੀਮਾਂ ਆਪਣੇ ਤੀਸਰੇ ਟੀ 20 ਮੈਚ ਵਿਚ

ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋਈ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਟੀ -20ਸੀਰੀਜ਼ ਵਿਚ ਦੋਵੇ ਟੀਮਾਂ ਆਪਣੇ ਤੀਸਰੇ ਟੀ 20 ਮੈਚ ਵਿਚ ਐਤਵਾਰ ਨੂੰ ਇਕ-ਦੂਜੇ ਦੇ ਸਾਹਮਣੇ ਹੋਣਗੀਆਂ . ਦੂਸਰਾ ਮੈਚ ਜਿੱਤਣ ਤੋਂ ਬਾਅਦ ਇੰਗਲੈਂਡ ਤਿੰਨ ਮੈਚਾਂ ਦੀ ਲੜੀ 'ਚ ਸ਼ਾਨਦਾਰ ਵਾਪਸੀ ਕਰ ਚੁੱਕਾ ਹੈ. ਹੁਣ ਸੀਰੀਜ਼ ਦੇ ਤੀਜੇ ਤੇ ਫਾਈਨਲ ਮੈਚ ਵਿਚ ਦੋਵਾਂ ਟੀਮਾਂ ਨੂੰ ਜਿੱਤ ਕੇ ਲੜੀ ਨੂੰ ਆਪਣੇ ਨਾਮ ਕਰਨ ਦੀ ਕੋਸ਼ਿਸ ਹੋਵੇਗੀ. 

indian cricket teamindian cricket team

ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ `ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਮੈਚ ਵਿਚ ਜਿੱਤ ਹਾਸਿਲ ਕਰਕੇ 1-0 ਦੀ ਲੀਡ ਲੈ ਲਈ ਸੀ. ਪਰ ਕਾਰਡਿਫ ਖੇਡੇ ਗਏ ਦੂਸਰੇ ਮੈਚ `ਚ ਜਿੱਤ ਹਾਸਿਲ ਕਰਕੇ ਲੜੀ ਨੂੰ ਬਰਾਬਰ ਕਰ ਦਿਤਾ।ਦੂਜੇ ਮੈਚ ਵਿਚ ਇੰਗਲੈਂਡ ਦੀ ਟੀਮ ਨੇ ਆਪਣੀ ਗਲਤੀਆਂ ਨੂੰ ਬਰਾਬਰ ਕਰ ਲਿਆ. ਦਸ ਦੇਈਏ ਕਿ ਪਹਿਲੇ ਮੈਚ ਵਿਚ ਕੁਲਦੀਪ ਯਾਦਵ ਨੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ. 

kuldeep yadavkuldeep yadav

ਪਰ ਦੂਜੇ ਮੈਚ ਵਿਚ ਇੰਗਲੈਂਡ ਦੀ ਪੂਰੀ ਟੀਮ ਨੇ ਕੁਲਦੀਪ ਅਤੇ ਉਸ ਦੇ ਸਾਥੀ ਯੂਜਵੇਂਦਰ ਚਾਹਲ ਦੇ ਵਿਰੁੱਧ ਪੂਰੀ ਤਿਆਰੀ ਕੀਤੀ. ਮੰਨਿਆ ਜਾ ਰਿਹਾ ਹੈ ਕਿ ਦੋਵੇਂ ਟੀਮਾਂ ਜਿੱਤ ਹਾਸਿਲ ਕਰਨ ਲਈ ਜਦੋ ਜਹਿਦ ਜ਼ਰੂਰ ਕਰਨਗੀਆਂ। ਨਾਲ ਇਹ ਵੀ ਮੰਨਿਆ ਜਾ ਰਿਹਾ ਹੈ ਇਹ ਮੈਚ ਕਾਫੀ ਰੋਮਾਂਚਕ ਹੋ ਸਕਦਾ ਹੈ।ਪਹਿਲੇ ਮੈਚ ਦੇ ਹੀਰੋ ਲੋਕੇਸ਼ ਰਾਹੁਲ ਦਾ ਬੱਲਾ ਵੀ ਸ਼ਾਂਤ ਸੀ. 

england cricket teamengland cricket team

ਰੋਹਿਤ ਸ਼ਰਮਾ, ਸ਼ਿਖਰ ਧਵਨ, ਸੁਰੇਸ਼ ਰੈਨਾ ਵੀ ਸਸਤੇ ਪਵੇਲੀਅਨ ਪਰਤ ਗਏ. ਕਪਤਾਨ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੇ ਟੀਮ ਨੂੰ ਸੰਭਾਲਿਆ ਅਤੇ ਸਨਮਾਨਯੋਗ ਸਕੋਰ ਪ੍ਰਦਾਨ ਕੀਤਾ. ਤੀਜੇ ਮੈਚ ਵਿਚ ਭਾਰਤੀ ਉਪ-ਕ੍ਰਮ ਨੂੰ ਆਪਣੇ ਫਾਰਮ 'ਤੇ ਵਾਪਸ ਜਾਣਾ ਹੋਵੇਗਾ. ਇਸ ਦੇ ਨਾਲ ਹੀ ਕੋਹਲੀ ਅਤੇ ਧੋਨੀ ਅਤੇ ਹਰਦਿਕ ਪਾਂਡੇ ਨੂੰ ਆਪਣਾ ਫਾਰਮ ਬਰਕਰਾਰ ਰੱਖਣਾ ਹੋਵੇਗਾ।

playersplayers

ਟੀਮ ਮੈਚ ਲਈ ਭਾਰਤੀ ਟੀਮ ਨੇ ਪੂਰੀ ਟੀਮ ਦਾ ਐਲਾਨ ਕਰ ਦਿੱਤਾ ਹੈ।  ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਮਹਿੰਦਰ ਸਿੰਘ ਧੋਨੀ,ਦਿਨੇਸ਼ ਕਾਰਤਿਕ, ਮਨੀਸ਼ ਪਾਂਡੇ, ਹਰਦਿਕ ਪੰਡਿਆ, ਕੁਨਾਲ ਪਾਂਡਿਆ, ਸੁਰੇਸ਼ ਰੈਨਾ, ਯੂਜਵੇਂਦਰ ਚਾਹਲ, ਕੁਲਦੀਪ ਯਾਦਵ, ਦੀਪਕ ਚਾਹਰ, ਸਿਧਾਰਥ ਕੌਲ, ਭੁਵਨੇਸ਼ਵਰ ਕੁਮਾਰ ਅਤੇ ਉਮੇਸ਼ ਯਾਦਵ।ਮੰਨਿਆ ਜਾ ਰਿਹਾ ਹੈ ਕਿ ਦੋਵੇਂ ਟੀਮਾਂ ਜਿੱਤ ਹਾਸਿਲ ਕਰਨ ਲਈ ਜਦੋ ਜਹਿਦ ਜ਼ਰੂਰ ਕਰਨਗੀਆਂ। ਨਾਲ ਇਹ ਵੀਕਿਹਾ ਜਾ ਰਿਹਾ ਹੈ ਇਹ ਮੈਚ ਕਾਫੀ ਰੋਮਾਂਚਕ ਹੋ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement