
7 ਜੁਲਾਈ ਨੂੰ ਅਪਣਾ 37ਵਾਂ ਜਨਮ ਦਿਨ ਮਨਾ ਰਹੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇਕ ਖਾਸ ਕਲੱਬ ਵਿਚ ਸ਼ਾਮਲ ਹੋ ਗਏ..........
ਨਵੀਂ ਦਿੱਲੀ : 7 ਜੁਲਾਈ ਨੂੰ ਅਪਣਾ 37ਵਾਂ ਜਨਮ ਦਿਨ ਮਨਾ ਰਹੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇਕ ਖਾਸ ਕਲੱਬ ਵਿਚ ਸ਼ਾਮਲ ਹੋ ਗਏ। ਉਹ 500 ਕੌਮਾਂਤਰੀ ਮੈਚ ਖੇਡਣ ਵਾਲੇ ਤੀਸਰੇ ਭਾਰਤੀ ਖਿਡਾਰੀ ਬਣ ਗਏ। ਇਸ ਸੂਚੀ ਵਿਚ ਚੋਟੀ 'ਤੇ ਸਚਿਨ ਤੇਂਦੁਲਕਰ (664 ਕੌਮਾਂਤਰੀ ਮੈਚ) ਹਨ, ਜੋ 2013 ਵਿਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ।
ਉਥੇ ਹੀ ਰਾਹੁਲ ਦ੍ਰਵਿੜ ਇਸ ਸੂਚੀ ਵਿਚ ਦੂਜੇ ਸਥਾਨ 'ਤੇ ਹੈ, ਜਿਨ੍ਹਾਂ ਨੇ 509 ਕੌਮਾਂਤਰੀ ਮੈਚ ਖੇਡੇ। ਇੰਗਲੈਂਡ ਵਿਰੁਧ ਤਿੰਨ ਟੀ20 ਕੌਮਾਂਤਰੀ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿਚ ਕਾਰਡਿਫ ਦੇ ਮੈਦਾਨ 'ਤੇ ਉਤਰਦਿਆਂ ਹੀ ਧੋਨੀ ਇਸ ਲਿਸਟ ਵਿਚ ਸ਼ਾਮਲ ਹੋ ਗਏ। ਧੋਨੀ ਨੇ ਇਸ ਮੈਚ ਨਾਲ ਤੋਂ 499 ਮੈਚ ਖੇਡੇ ਸਨ ਤੇ ਹੁਣ ਉਹ ਸਚਿਨ ਤੇਂਦੁਲਕਰ ਤੇ ਰਾਹੁਲ ਦ੍ਰਵਿੜ ਦੀ ਸੂਚੀ ਵਿਚ ਸ਼ਾਮਲ ਹੋ ਗਏ। ਧੋਨੀ ਨੇ 90 ਟੈਸਟ, 318 ਇਕ ਦਿਨਾ ਤੇ 92 ਟੀ20 ਕੌਮਾਂਤਰੀ ਮੈਚ ਖੇਡੇ ਹਨ। (ਏਜੰਸੀ)